ਝੋਟਾ ਹੱਤਿਆ ਮਾਮਲੇ ’ਚ ਤਿੰਨਕੋਨੀ ਮਾਨਸਾ ਵਿਖੇ ਲਗਾਇਆ ਧਰਨਾ 15ਵੇਂ ਦਿਨ ’ਚ ਦਾਖਲ ਲੋਕ ਵੱਡੀ ਗਿਣਤੀ ’ਚ ਹੋਏ ਸ਼ਾਮਿਲ
ਮਾਨਸਾ, 27 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਲੈਣ ਲਈ ਸਥਾਨਕ ਤਿੰਨਕੋਨੀ ਨਜ਼ਦੀਕ ਲਗਾਇਆ ਧਰਨਾ 15ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਝੋਟੇ ਦੀ ਸ਼ਹਾਦਤ ਸਮੁੱਚੇ ਪੰਜਾਬੀਆਂ ਨੂੰ ਨਸ਼ਿਆ ਖਿਲਾਫ ਸੰਘਰਸ਼ ਲੜਨ ਦਾ ਸੱਦਾ ਹੈ।
ਮਾਨਸਾ, 27 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਲੈਣ ਲਈ ਸਥਾਨਕ ਤਿੰਨਕੋਨੀ ਨਜ਼ਦੀਕ ਲਗਾਇਆ ਧਰਨਾ 15ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਝੋਟੇ ਦੀ ਸ਼ਹਾਦਤ ਸਮੁੱਚੇ ਪੰਜਾਬੀਆਂ ਨੂੰ ਨਸ਼ਿਆ ਖਿਲਾਫ ਸੰਘਰਸ਼ ਲੜਨ ਦਾ ਸੱਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਇੱਕਜੁੱਟ ਹੋ ਕੇ ਲੜਨਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਐਕਸ਼ਨ ਕਮੇਟੀ ਦੀਆਂ ਸਾਰੀਆਂ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ। ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ ’ਚ ਬਾਬਾ ਬੂਟਾ ਸਿੰਘ ਹਰੀਆਂ ਵੇਲਾਂ ਵਾਲੇ, ਉੱਘੇ ਫਿਲਮੀ ਅਦਾਕਾਰਾ ਨਿਰਮਲ ਰਿਸ਼ੀ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਤੇ ਕਾ. ਹਰਦੇਵ ਅਰਸ਼ੀ, ਕਾਂਗਰਸ ਆਗੂ ਗੁਰਪ੍ਰੀਤ ਸਿੰਘ ਵਿੱਕੀ, ਲਿਬਰੇਸ਼ਨ ਦੇ ਸੁਖਦਰਸ਼ਨ ਸਿੰਘ ਨੱਤ, ਆਈ.ਐਨ.ਏ. ਦੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਹੰਸ ਰਾਜ ਮੋਫ਼ਰ, ਐਕਸ਼ਨ ਕਮੇਟੀ ਦੇ ਇੰਦਰਜੀਤ ਸਿੰਘ ਮੁਨਸ਼ੀ, ਧੰਨਾ ਮੱਲ ਗੋਇਲ, ਮਾਨਿਕ ਗੋਇਲ, ਬੋਘ ਸਿੰਘ ਮਾਨਸਾ, ਪਰਮਿੰਦਰ ਸਿੰਘ ਬਾਲਿਆਂਵਾਲੀ, ਨਰਿੰਦਰ ਕੌਰ ਬੁਰਜ ਹਮੀਰਾ, ਲਖਵਿੰਦਰ ਸਿੰਘ ਮੂਸਾ, ਕਿਸਾਨ ਆਗੂ ਸੁਰਜੀਤ ਸਿੰਘ ਫੂਲ ਤੇ ਮਹਿੰਦਰ ਸਿੰਘ ਭੈਣੀਬਾਘਾ, ਚਮਕੌਰ ਸਿੰਘ ਸਿੱਧੂ, ਹਰਿੰਦਰ ਭਾਰਦਵਾਜ, ਰਾਜਵਿੰਦਰ ਸਿੰਘ ਰਾਣਾ, ਜਸਵੀਰ ਕੌਰ ਨੱਤ, ਭਗਵੰਤ ਸਿੰਘ ਸਮਾਓਂ, ਕ੍ਰਿਸ਼ਨ ਚੌਹਾਨ, ਸੁਖਜੀਤ ਸਿੰਘ ਰਾਮਾਨੰਦੀ, ਹਰਿੰਦਰ ਸਿੰਘ ਮਾਨਸ਼ਾਹੀਆ, ਜਗਰਾਜ ਸਿੰਘ ਰਾਜੂ ਦਰਾਕਾ, ਨਿਰਮਲ ਸਿੰਘ ਝੰਡੂਕੇ, ਦਿਲਬਾਗ ਸਿੰਘ ਕਲੀਪੁਰ, ਅਰਵਿੰਦਰ ਕੌਰ, ਭੁਪਿੰਦਰ ਰੂਬੀ, ਗਗਨ ਸਿਰਸੀਵਾਲਾ, ਅਮਨ ਪਟਵਾਰੀ, ਮਨਦੀਪ ਸਿੰਘ ਗੋਰਾ, ਗੁਰਮੁੱਖ ਸਿੰਘ ਮਾਨ, ਹਰਮਨ ਸਿੰਘ ਆਦਿ ਸਨ। ਸੜਕ ਦਾ ਇੱਕ ਪਾਸਾ ਚਾਲੂ ਹੋਣ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਵਪਾਰ ਮੰਡਲ ਤੇ ਐਕਸ਼ਨ ਕਮੇਟੀ ਦੀ ਮੀਟਿੰਗ ਤੋਂ ਬਾਅਦ ਬੀਤੀ ਰਾਤ ਹੀ ਸੜਕ ਦਾ ਇੱਕ ਪਾਸਾ ਚਾਲੂ ਹੋ ਗਿਆ ਹੈ, ਜਿਸ ਨਾਲ ਬੱਸ ਸਟੈਂਡ ਮਾਨਸਾ ਨੂੰ ਸਿੱਧੇ ਰਸਤੇ ਰਾਹੀਂ ਬੱਸਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਬਰਨਾਲਾ-ਸਿਰਸਾ ਮੁੱਖ ਮਾਰਗ ’ਤੇ ਵੀ ਆਵਾਜਾਈ ਚੱਲਣ ਲੱਗੀ ਹੈ। ਭਾਵੇਂ ਟਰੈਫਿਕ ਪੁਲਿਸ ਪੂਰੀ ਮੁਸਤੈਦ ਹੈ ਪਰ ਵਾਹਨਾਂ ਦੀ ਗਿਣਤੀ ਜਿਆਦਾ ਹੋਣ ਤੇ ਇੱਕ ਪਾਸੇ ਧਰਨਾ ਲੱਗਣ ਕਰ ਕੇ ਥੋੜ੍ਹੇ ਸਮੇਂ ਬਾਅਦ ਜਾਮ ਵੀ ਲੱਗ ਜਾਂਦਾ ਹੈ।