ਪੁਲਿਸ ਇੰਸਪੈਕਟਰ ਤੇ ਸ਼ਾਇਰ ਬਲਕੌਰ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ
ਮਾਨਸਾ, 25 ਨਵੰਬਰ (ਰਾਵਿੰਦਰ ਸਿੰਘ ਰਵੀ)- ਪੰਜਾਬ ਪੁਲਿਸ ਵਿਭਾਗ ’ਚ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਬਲਕੌਰ ਸਿੰਘ ਨੂੰ ਵੱਖ-ਵੱਖ ਸਾਹਿਤ ਸਭਾਵਾਂ ਦੇ ਨੁਮਾਇੰਦਿਆਂ ਤੇ ਲੇਖਕਾਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਸੀ.
ਮਾਨਸਾ, 25 ਨਵੰਬਰ (ਰਾਵਿੰਦਰ ਸਿੰਘ ਰਵੀ)- ਪੰਜਾਬ ਪੁਲਿਸ ਵਿਭਾਗ ’ਚ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਬਲਕੌਰ ਸਿੰਘ ਨੂੰ ਵੱਖ-ਵੱਖ ਸਾਹਿਤ ਸਭਾਵਾਂ ਦੇ ਨੁਮਾਇੰਦਿਆਂ ਤੇ ਲੇਖਕਾਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਸੀ.ਆਈ.ਏ. ਸਟਾਫ਼ ਮਾਨਸਾ ਦੇ ਲੰਬਾ ਸਮਾਂ ਇੰਚਾਰਜ ਰਹੇ ਤੇ ਪੁਲਿਸ ਥਾਣਾ ਬਰੇਟਾ ਦੇ ਮੁੱਖ ਅਫ਼ਸਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਬਲਕੌਰ ਸਿੰਘ ਸ਼ਾਇਰ ਵੀ ਹਨ। ਉਨ੍ਹਾਂ ਪੰਜਾਬੀ ਮਾਂ ਬੋਲੀ ਦੀ ਝੋਲੀ ’ਚ ‘ਵਕਤ ਦੇ ਆਰ-ਪਾਰ’ ਕਾਵਿ ਪੁਸਤਕ ਵੀ ਪਾਈ ਹੈ। ਉਨ੍ਹਾਂ ਦੀਆਂ ਰਚਨਾਵਾਂ ਵੱਖ-ਵੱਖ ਅਖ਼ਬਾਰਾਂ ਤੇ ਮੈਗਜੀਨਾਂ ’ਚ ਪ੍ਰਕਾਸ਼ਿਤ ਹੁੰਦੀਆਂ ਹਨ। ਉਨ੍ਹਾਂ ਦੀ ਬਦਲੀ ਫਿਰੋਜਪੁਰ ਜਿਲ੍ਹੇ ’ਚ ਹੋਈ ਹੈ ਅਤੇ ਉਹ ਸੀ.ਆਈ.ਏ. ਸਟਾਫ਼ ਫਿਰੋਜਪੁਰ ਦੇ ਇੰਚਾਰਜ ਵਜੋਂ ਨਿਯੁਕਤ ਹੋਏ ਹਨ। ਕਾਬਲੇ-ਗੌਰ ਰਹੇ ਕਿ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਪ੍ਰਸ਼ਾਸਨ ਤੇ ਐਕਸ਼ਨ ਕਮੇਟੀ ਨਾਲ ਤਾਲਮੇਲ ਰੱਖਦਿਆਂ ਉਨ੍ਹਾਂ ਦੀ ਭੂਮਿਕਾ ਸਾਰਥਿਕ ਰਹੀ ਹੈ, ਜਿਸ ਕਰ ਕੇ ਉਨ੍ਹਾਂ ਦਾ ਸਤਿਕਾਰ ਵਧਿਆ। ਵਿਦਾਇਗੀ ਪਾਰਟੀ ਦੇਣ ਸਮੇਂ ਅਦਬ ਲੋਕ ਮਾਨਸਾ ਦੇ ਪ੍ਰਧਾਨ ਬਲਵੰਤ ਭਾਟੀਆ, ਜਨਰਲ ਸਕੱਤਰ ਬਲਵਿੰਦਰ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਗੁਰਚੇਤ ਸਿੰਘ ਫੱਤੇਵਾਲੀਆ, ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਤੇ ਉੱਘੇ ਸ਼ਾਇਰ ਗੁਰਪ੍ਰੀਤ, ਵਾਇਸ ਆਫ ਮਾਨਸਾ ਦੇ ਪ੍ਰੋਜੈਕਟ ਚੇਅਰਮੈਨ ਲਖਵਿੰਦਰ ਸਿੰਘ ਮੂਸਾ, ਚਿੰਤਕ ਪ੍ਰੋਫੈਸਰ ਬੱਲਮ ਲੀਂਬਾ, ਲੇਖਿਕਾ ਗੁਰਪ੍ਰੀਤ ਕੌਰ ਆਦਿ ਨੇ ਕਿਹਾ ਕਿ ਮਾਣ ਵਾਲੀ ਗੱਲ਼ ਹੈ ਕਿ ਪੁਲਿਸ ਵਿਭਾਗ ’ਚ ਹੁੰਦੇ ਹੋਏ ਵੀ ਬਲਕੌਰ ਸਿੰਘ ਸਾਹਿਤ ਨਾਲ ਨੇੜਿਓਂ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਵੀ ਪਾਇਦਾਰ ਹਨ।