ਨੰਗਲ, 2 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਕੇਂਦਰ ਸਰਕਾਰ ਵਲੋਂ ਮਗਨਰੇਗਾ ਨੂੰ ਖ਼ਤਮ ਕਰਨ, ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025 ਤੇ ਚਾਰ ਲੇਬਰ ਕੋਡਾ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ 28 ਦਸੰਬਰ ਤੋਂ 4 ਜਨਵਰੀ ਤੱਕ ਪਿੰਡਾਂ ਵਿਚ ਮੁਹਿੰਮ ਚਲਾਉਣ ਦੇ ਸੱਦੇ ਤੇ ਪਿੰਡ ਦੁਬੇਟਾ, ਹੰਬੇਵਾਲ, ਡੁਕਲੀ, ਮੇਘਪੁਰ, ਮਾਣਕਪੁਰ, ਪੱਟੀ, ਰਾਏਪੁਰ, ਬ੍ਰਹਮਪੁਰ ਵਿਖੇ ਮਜ਼ਦੂਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ | ਮਨਰੇਗਾ ਕਾਨੂੰਨ ਖ਼ਤਮ ਕਰਨ ਖ਼ਿਲਾਫ਼ ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਬੋਲਦਿਆਂ ਕਾਮਰੇਡ ਸੁਰਜੀਤ ਸਿੰਘ ਢੇਰ, ਦਵਿੰਦਰ ਨੰਗਲੀ, ਗੁਲਜ਼ਾਰ ਸਿੰਘ, ਸਤਨਾਮ ਸਿੰਘ ਨੇ ਕਿਹਾ ਕਿ ਅੱਜ ਮਨਰੇਗਾ ਨੂੰ ਖ਼ਤਮ ਕਰਕੇ ਮਜ਼ਦੂਰਾਂ ਉੱਪਰ ਕੇਂਦਰ ਦੀ ਮੋਦੀ ਸਰਕਾਰ ਨੇ ਵੱਡਾ ਹਮਲਾ ਕੀਤਾ ਹੈ | ਉਨ੍ਹਾਂ ਕਿਹਾ ਨਵੀਂ ਸਕੀਮ 'ਚ ਮਜ਼ਦੂਰਾਂ ਵਲੋਂ ਕੰਮ ਮੰਗਣ 'ਤੇ ਕੰਮ ਦੇਣ ਦੀ ਕੋਈ ਗਰੰਟੀ ਨਹੀਂ ਹੈ | ਇਸ ਲਈ ਪਹਿਲਾਂ ਉੱਪਰੋਂ ਭਾਵ ਸਰਕਾਰ ਵਲੋਂ ਤਹਿ ਕੀਤੇ ਕੰਮਾਂ ਲਈ ਬਜਟ ਬਣੇਗਾ ਜਿਸ 'ਚ 40 ਫੀਸਦੀ ਸੂਬਾ ਸਰਕਾਰ ਨੂੰ ਪਾਉਣਾ ਹੋਵੇਗਾ ਜੇਕਰ ਸੂਬਾ ਸਰਕਾਰ ਇਹ ਪਾਵੇਗੀ ਤਾਂ ਤਹਿਸ਼ੁਦਾ ਗਿਣਤੀ ਦੇ ਕੰਮ ਹੀ ਚੱਲਣਗੇ, ਜਿਸ ਨਾਲ ਬਹੁਤ ਹੀ ਘੱਟ ਲੋਕਾਂ ਨੂੰ ਇਹ ਕੰਮ ਮਿਲੇਗਾ | ਉਨ੍ਹਾਂ ਕਿਹਾ ਕਿ 12 ਫਰਵਰੀ ਨੂੰ ਦੇਸ਼ ਦੀ ਦੀਆਂ ਵੱਡੀਆਂ ਟਰੇਡ ਯੂਨੀਅਨਾਂ ਨੇ ਹੜਤਾਲ ਦਾ ਸੱਦਾ ਦਿੱਤਾ ਹੈ | ਦੇਸ਼ ਭਰ ਦੇ ਮਜ਼ਦੂਰ-ਕਿਸਾਨ 16 ਜਨਵਰੀ ਨੂੰ ਡਿਪਟੀ ਕਮਿਸ਼ਨਰਾਂ ਦਫ਼ਤਰਾਂ ਮੂਹਰੇ ਜ਼ਬਰਦਸਤ ਧਰਨੇ ਲਗਾਉਣਗੇ, ਜਿਸ ਵਿਚ ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿਚ ਪੁੱਜਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਪੁਸ਼ਵਾ ਦੇਵੀ, ਰੀਨਾ ਦੇਵੀ, ਤਾਰੋ ਦੇਵੀ, ਜਿਦਰਾ, ਸਵਿਤੱਰੀ ਦੇਵੀ, ਚਾਂਦ ਰਾਣੀ, ਕਿ੍ਸ਼ਨਾ, ਧੰਨਰਾਜ ਰਾਣਾ, ਕੇਵਲ ਕਿ੍ਸ਼ਨ, ਪ੍ਰੇਮ ਪ੍ਰਕਾਸ਼, ਬਲਾਕ ਸੰਮਤੀ ਮੈਂਬਰ ਪੁਸਵਾ ਦੇਵੀ, ਰੈਨੂ ਬਾਲਾ, ਸ਼ੰਕੁਤਲਾ, ਕਮਲਾ ਦੇਵੀ, ਦਰਸ਼ਨ ਸਿੰਘ, ਅਸ਼ਵਨੀ, ਸੀਮਾ ਰਾਣੀ, ਕੁਸਮ, ਰਜਿੰਦਰ ਕੌਰ ਤੇ ਹੋਰ ਵੱਡੀ ਗਿਣਤੀ ਵਿਚ ਮਨਰੇਗਾ ਵਰਕਰ ਹਾਜ਼ਰ ਸਨ |