23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 03-01-2026
ਨੂਰਪੁਰ ਬੇਦੀ, 2 ਜਨਵਰੀ (ਪੱਤਰ ਪ੍ਰੇਰਕ)-ਨਵੇਂ ਵਰ੍ਹੇ ਮੌਕੇ ਨੂਰਪੁਰ ਬੇਦੀ ਇਲਾਕੇ ਦੇ ਤਖ਼ਤਗੜ੍ਹ ਤੇ ਕਲਮਾਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਚੁਣੇ ਗਏ ਦੋ ਮੈਂਬਰਾਂ ਦਾ ਸ਼ੋਸ਼ਲ ਫਰੈਂਡਜ਼ ਗਰੁੱਪ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਨਵ ਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਅਤੇ ਦੇਸ ਰਾਜ ਸੈਣੀਮਾਜਰਾ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ | ਸੋਸ਼ਲ ਗਰੁੱਪ ਦੇ ਮੈਂਬਰਾਂ ਕੇਸਰ ਸਿੰਘ ਮੂਸਾਪੁਰ, ਕਰਨੈਲ ਸਿੰਘ ਆਜ਼ਮਪੁਰ, ਲੈਕ. ਪਾਲੀ ਰਾਏਪੁਰ, ਲੈਕ. ਚਰਨਜੀਤ ਸਿੰਘ ਠਾਣਾ, ਨਿਰਮਲ ਸਿੰਘ ਲਾਲਪੁਰ, ਸੁੁਰਿੰਦਰ ਸੈਣੀ ਬੜਵਾ, ਹਰਦੀਪ ਸਿੰਘ ਬਿੱਲਪੁਰ ਅਤੇ ਨਿਰਮਲ ਸਿੰਘ ਰੌਲੀ ਨੇ ਜਿੱਥੇ ਇਸ 10 ਮੈਂਬਰੀ ਗਰੁੱਪ ਵਿਚੋਂ ਦੋ ਮੈਂਬਰਾਂ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨ 'ਤੇ ਮਾਣ ਮਹਿਸੂਸ ਕੀਤਾ ਉੱਥੇ ਉਹਨਾਂ ਨੇ ਨਵੇਂ ਚੁਣੇ ਦੋਨੋਂ ਮੈਂਬਰਾਂ ਲਾਲੀ ਤੇ ਸੈਣੀ ਨੂੰ ਮੁਬਾਰਕਬਾਦ ਵੀ ਦਿੱਤੀ | ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇਸ ਰਾਜ ਸੈਣੀ ਮਾਜਰਾ ਤੇ ਜਰਨੈਲ ਸਿੰਘ ਲਾਲੀ ਨੇ ਜਿੱਥੇ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਉੱਥੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹ 10 ਮੈਂਬਰੀ ਸ਼ੋਸ਼ਲ ਗਰੁੱਪ ਦੇ ਮੈਂਬਰ ਹਨ | ਦੋਨਾਂ ਦੇ ਜ਼ਿਲ੍ਹਾ ਪ੍ਰੀਸ਼ਦ ਲਈ ਚੁਣੇ ਜਾਣਾ ਵੀ ਮਾਣ ਵਾਲੀ ਗੱਲ ਹੈ | ਉਨ੍ਹਾਂ ਸਮੂਹ ਲੋਕਾਂ ਦਾ ਵੀ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਮਨਰੇਗਾ ਕਾਨੂੰਨ ਖ਼ਤਮ ਕਰਨ ਖ਼ਿਲਾਫ਼ 4 ਤੱਕ ਜਾਗਰੂਕਤਾ ਮੁਹਿੰਮ ਜਾਰੀ
Ad Position 24