ਭਰਤਗੜ੍ਹ, 2 ਜਨਵਰੀ (ਜਸਬੀਰ ਸਿੰਘ ਬਾਵਾ)-ਪੰਜਾਬ ਸਰਕਾਰ ਵਲੋਂ ਸਰਸਾ ਨੰਗਲ 'ਚ ਕੌਮੀ ਮਾਰਗ 'ਤੇ ਫੁੱਟ ਬਿ੍ਜ ਦੀ ਉਸਾਰੀ ਚੱਲਣ ਕਰਕੇ ਕੌਮੀ ਮਾਰਗ ਨਿਰਮਾਣ ਅਥਾਰਟੀ ਅਧੀਨ ਚੱਲ ਰਹੀ ਨਿੱਜੀ ਕੰਪਨੀ ਨੇ ਨੇੜਲੇ ਵਸਨੀਕਾਂ ਦੇ ਘਰਾਂ ਦੇ ਸਾਹਮਣੇ ਅਤੇ ਡਿਵਾਈਡਰ ਨੇੜੇ ਆਰਜ਼ੀ ਤੌਰ 'ਤੇ ਕਾਫ਼ੀ ਡਰੰਮਾਂ ਨੂੰ ਟਿਕਾਇਆ ਹੈ, ਕੌਮੀ ਮਾਰਗ 'ਤੇ ਕੀਰਤਪੁਰ ਸਾਹਿਬ ਵਲੋਂ ਰੂਪਨਗਰ ਵੱਲ ਚੱਲ ਰਹੀ ਵਾਹਨ ਆਵਾਜਾਈ ਚੱਲਣ ਕਰਕੇ ਮੀਂਹ ਦੇ ਮੌਸਮ 'ਚ ਨੇੜਲੇ ਵਸਨੀਕਾਂ ਦੇ ਨਾਲ-ਨਾਲ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਅਤੇ ਸਕੂਲਾਂ ਵੱਲ ਨੂੰ ਕੌਮੀ ਮਾਰਗ 'ਤੇ ਵਾਹਨ ਲੰਘਾਉਣ ਦੀ ਦਿੱਕਤ ਬਰਕਰਾਰ ਹੈ | ਵਾਹਨ ਲੰਘਾਉਣ ਮੌਕੇ ਚਾਲਕ ਦੀ ਕਾਹਲ ਅਤੇ ਤੇਜ਼ ਰਫਤਾਰ ਵਾਹਨ ਆਵਾਜਾਈ ਦੇ ਨਤੀਜੇ ਵਜੋਂ ਹਾਦਸੇ ਵਾਪਰਨ ਤੋਂ ਸਥਾਨਕ ਵਸਨੀਕ ਅਤੇ ਮੁਹਤਬਰ ਫ਼ਿਕਰਮੰਦ ਹਨ, ਕਿਉਂਕਿ ਅੱਜ ਅਤੇ ਕੱਲ੍ਹ ਕਈ ਦੁਪਹੀਆ ਵਾਹਨ ਚਾਲਕ ਤੇਜ਼ ਰਫ਼ਤਾਰੀ 'ਚ ਡਰੰਮਾਂ 'ਚ ਵੱਜਣ ਕਰਕੇ ਜ਼ਖਮੀ ਹੋ ਕੇ ਕਾਹਲੀ 'ਚ ਮੁੱਢਲੀ ਸਹਾਇਤਾ ਲੈਣ ਦੇ ਬਜਾਏ ਆਪਣੇ ਟਿਕਾਣਿਆਂ 'ਤੇ ਪੁੱਜਣ ਨੂੰ ਤਰਜੀਹ ਦੇ ਚੁੱਕੇ ਹਨ | ਸਥਾਨਕ ਵਸਨੀਕਾਂ ਅਤੇ ਮੁਹਤਬਰਾਂ ਨੇ ਨਿੱਜੀ ਕੰਪਨੀ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਧਿਆਨ 'ਚ ਲਿਆਉਂਦਿਆਂ ਕਿਹਾ ਹੈ ਕਿ ਭਵਿੱਖੀ ਹਾਦਸਿਆਂ ਨੂੰ ਰੋਕਣ ਪ੍ਰਤੀ ਸਰਸਾ ਨੰਗਲ 'ਚ ਕੌਮੀ ਮਾਰਗ 'ਤੇ ਪਿੰਡ ਤੋਂ ਲੈਕੇ ਕੱਟ ਤੱਕ