23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਰੇਲਵੇ ਪੁਲਿਸ ਵਲੋਂ ਘਨੌਲੀ ਦੇ ਰੇਲਵੇ ਸਟੇਸ਼ਨ ਦੀ ਚੈਕਿੰਗ <br/>

Ad Position 21
No active advertisement
ਅਜੀਤ ਡੈਸਕ 26-01-2026
ਘਨੌਲੀ, 25 ਜਨਵਰੀ (ਜਸਵੀਰ ਸਿੰਘ ਸੈਣੀ)-ਰੇਲਵੇ ਪੁਲਿਸ ਵਲੋਂ 26 ਜਨਵਰੀ ਦੇ ਮੱਦੇਨਜ਼ਰ ਅਤੇ ਸਰਹੰਦ ਵਿਖੇ ਹੋਏ ਰੇਲਵੇ ਸਟੇਸ਼ਨ ਤੇ ਬੰਬ ਬਲਾਸਟ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਰੇਲਵੇ ਸਟੇਸ਼ਨ ਰੂਪਨਗਰ ਦੇ ਰੇਲਵੇ ਪੁਲਿਸ ਏਐਸਆਈ ਸੁਗਰੀਵ ਚੰਦ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਘਨੌਲੀ ਰੇਲਵੇ ਸਟੇਸ਼ਨ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ | ਉਨ੍ਹਾਂ ਵਲੋਂ ਰੇਲਵੇ ਸਟੇਸ਼ਨ ਤੇ ਬੈਠੇ ਵਿਅਕਤੀਆਂ ਦੀ ਵੀ ਤਲਾਸ਼ੀ ਲਈ ਗਈ ਅਤੇ ਪੁੱਛ ਗਿੱਛ ਕੀਤੀ ਗਈ | ਉਨ੍ਹਾਂ ਨੇ ਕਿਹਾ ਕਿ ਜਿਹੜੇ ਰੇਲਵੇ ਸਟੇਸ਼ਨ ਘਨੌਲੀ ਤੇ ਜੋ ਆਪਣੇ ਵਹੀਕਲ ਖੜ੍ਹੇ ਕਰਦੇ ਹਨ ਉਨ੍ਹਾਂ ਨੂੰ ਤਾੜਨਾ ਕੀਤੀ ਕਿ ਕੋਈ ਵੀ ਵਹੀਕਲ ਰੇਲਵੇ ਸਟੇਸ਼ਨ ਤੇ ਨਾ ਖੜ੍ਹਾ ਕੀਤਾ ਜਾਵੇ | ਇਸ ਵਿਚ ਰੇਲਵੇ ਪੁਲਿਸ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ | ਇਸ ਮੌਕੇ ਏਐਸਆਈ ਸੁਗਰੀਵ ਚੰਦ ਇੰਚਾਰਜ ਰੇਲਵੇ ਪੁਲਿਸ ਰੂਪਨਗਰ, ਏ.ਐਸ.ਆਈ. ਅਤਰ ਸਿੰਘ ਏਐਸਆਈ ਖੇਮ ਸਿੰਘ , ਹੌਲਦਾਰ ਸਿਧਾਰਥ, ਲਖਬੀਰ ਸਿੰਘ ਆਰ.ਪੀ.ਐਫ., ਰਜਨੀਸ ਆਰ.ਪੀ.ਐਫ., ਇੰਜੀਨੀਅਰ ਡਿਪਾਰਟਮੈਂਟ ਮੋਹਿਤ ਕੁਮਾਰ, ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਵਰਗਵਾਸੀ ਕਾਮਰੇਡ ਗੁਰਦਿਆਲ ਸਿੰਘ ਢੇਰ ਦੀ ਪਤਨੀ ਨੂੰ ਦਿੱਤੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਰੂਪਨਗਰ ਵਿਚ ਗਣਤੰਤਰ ਦਿਵਸ ਸੰਬੰਧੀ ਐੱਸ.ਐੱਸ.ਪੀ. ਮਨਿੰਦਰ ਸਿੰਘ ਦੀ ਅਗਵਾਈ ਹੇਠ ਕੱਢਿਆ ਫਲੈਗ ਮਾਰਚ <br/>
Ad Position 24