23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਅਖਿਲ ਭਾਰਤੀ ਗੁੱਜਰ ਮਹਾਂਸਭਾ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਬੱਚੂ ਸਿੰਘ ਬੈਂਸਲਾ 31 ਨੂੰ ਪੰਜਾਬ ਦਾ ਦੌਰਾ ਕਰਨਗੇ <br/>

Ad Position 21
No active advertisement
ਅਜੀਤ ਡੈਸਕ 26-01-2026
ਨੂਰਪੁਰ ਬੇਦੀ, 25 ਜਨਵਰੀ (ਵਿੰਦਰਪਾਲ ਝਾਂਡੀਆਂ)- ਅਖਿਲ ਭਾਰਤੀ ਗੁੱਜਰ ਮਹਾਂਸਭਾ ਦੇ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਬੱਚੂ ਸਿੰਘ ਬੈਂਸਲਾ 31 ਜਨਵਰੀ ਤੋਂ 4 ਫਰਵਰੀ ਤੱਕ ਪੰਜਾਬ ਦੇ ਦੌਰੇ ਤੇ ਆ ਰਹੇ ਹਨ | ਉਹ ਆਪਣੇ ਇਸ ਦੌਰੇ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਗੁੱਜਰ ਸਮਾਜ ਦੇ ਇਕੱਠਾਂ ਨੂੰ ਸੰਬੋਧਨ ਅਤੇ ਉਨਾਂ ਨਾਲ ਸਮਾਜ ਦੇ ਰਾਜਨੀਤਕ ਹੱਕਾਂ ਸਬੰਧੀ ਸਮੇਤ ਹੋਰ ਅਹਿਮ ਵਿਸ਼ਿਆਂ ਤੇ ਮੀਟਿੰਗਾਂ ਕਰਨਗੇ | ਇਸ ਤੋਂ ਇਲਾਵਾ ਉਹ ਉਕਤ ਸਮਾਜ ਦੇ ਵੱਖ ਵੱਖ ਵਿਆਹ ਸਮਾਗਮਾਂ, ਚ ਵੀ ਸ਼ਿਰਕਤ ਕਰਨਗੇ | ਇਸਦੇ ਨਾਲ ਹੀ ਉਹ ਗੁੱਜਰ ਸਮਾਜ ਦੀਆਂ ਨਾਮਵਰ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਵੀ ਮੁਲਾਕਾਤ ਕਰਨਗੇ | ਇਸ ਸਬੰਧੀ ਜਾਣਕਾਰੀ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਦੇ ਸੀਨੀਅਰ ਆਗੂ ਤੇ ਡਾਇਰੈਕਟਰ ਕਮਲ ਦੇਵ ਚੌਹਾਨ ਟੇਡੇਵਾਲ ਨੇ ਦਿੱਦਿਆ ਦੱਸਿਆ ਕਿ ਬੈਂਸਲਾ ਦੇ ਇਸ ਦੌਰੇ ਦੌਰਾਨ ਅਖਿਲ ਭਾਰਤੀ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਓਮਪ੍ਰਕਾਸ਼ ਪੰਮੀ ਪਡੋਰੀ ਸਮੇਤ ਪੂਰੀ ਪੰਜਾਬ ਦੀ ਟੀਮ ਉਨ੍ਹਾਂ ਦੇ ਨਾਲ ਹੋਵੇਗੀ | ਉਨਾਂ ਨੇ ਦੱਸਿਆ ਕਿ ਬੱਚੂ ਸਿੰਘ ਬੈਂਸਲਾ ਗੁੱਜਰ ਸਮਾਜ ਦੇ ਅੰਦਰ ਏਕਤਾ ਨੂੰ ਮਜ਼ਬੂਤ, ਉਤਸ਼ਾਹਿਤ ਕਰਨਗੇ ਅਤੇ ਗੁੱਜਰ ਸਮਾਜ ਦੇ ਰਾਜਨੀਤਿਕ ਤੌਰ ਤੇ ਹਿੱਸੇਦਾਰੀ ਹੱਕਾਂ ਸਬੰਧੀ ਜਾਗਰੂਕ ਕਰਨਾ ਹੀ ਪੰਜਾਬ ਵਿਚ ਆਉਣ ਦਾ ਉਨ੍ਹਾਂ ਦਾ ਮੁੱਖ ਉਦੇਸ਼ ਹੈ | ਇੱਥੇ ਦੱਸਦੀਏ ਕਿ ਬੱਚੂ ਸਿੰਘ ਬੈਂਸਲਾ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਪੂਰੇ ਭਾਰਤ ਵਿਚ ਗੁੱਜਰ ਸਮਾਜ ਦੇ ਹੱਕਾਂ ਤੇ ਹਰ ਖੇਤਰ 'ਚ

Ad Position 22
No active advertisement
ਪਿਛਲੀ ਖ਼ਬਰ ਭਲਿਆਣ ਪੰਚਾਇਤ ਵਲੋਂ ਇੱਕ ਹੋਰ ਧੀ ਨੂੰ ਵਿਆਹ 'ਤੇ ਗਿਆਰਾਂ ਹਜ਼ਾਰ ਰੁਪਏ ਸ਼ਗਨ ਭੇਟ <br/> ਅਗਲੀ ਖ਼ਬਰ ਸਵਰਗਵਾਸੀ ਕਾਮਰੇਡ ਗੁਰਦਿਆਲ ਸਿੰਘ ਢੇਰ ਦੀ ਪਤਨੀ ਨੂੰ ਦਿੱਤੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/>
Ad Position 24