ਪੁਰਖਾਲੀ, 30 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਯੂਸ਼ਮਾਨ ਅਰੋਗਿਆ ਕੇਂਦਰ ਹਿਰਦਾਪੁਰ ਵਿਖੇ ਕੁਸ਼ਟ ਰੋਗ ਦੇ ਲੱਛਣਾਂ, ਇਲਾਜ ਬਾਰੇ ਜਾਗਰੂਕਤਾ ਕਰਨ ਦੇ ਉਦੇਸ਼ ਨਾਲ ਜਾਗਰੂਕਤਾ ਕੈਂਪ ਕਰਵਾਇਆ ਗਿਆ | ਇਸ ਮੌਕੇ ਐੱਸ.ਆਈ. ਜਗਦੀਸ਼ ਸਿੰਘ, ਸੀ.ਐੱਚ.ਓ. ਰਾਜਪਾਲ ਕੌਰ, ਐੱਲ. ਐੱਚ. ਵੀ. ਪ੍ਰੋਮਿਲਾ ਦੇਵੀ, ਹੈਲਥ ਵਰਕਰ ਵਿਸ਼ਾਲ ਮੋਹਨ ਸ਼ਰਮਾ ਅਤੇ ਏ. ਐੱਨ. ਐੱਮ. ਹਰਜੀਤ ਕੌਰ ਵਲੋਂ ਕੋਹੜ ਦੀਆਂ ਕਿਸਮਾਂ, ਇਸ ਬਾਰੇ ਜਲਦੀ ਪਤਾ ਲਗਾਉਣ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ | ਉਨ੍ਹਾਂ ਵਲੋਂ ਬਿਮਾਰੀ ਪ੍ਰਭਾਵਿਤ ਵਿਅਕਤੀਆਂ ਪ੍ਰਤੀ ਵਿਤਕਰੇ ਨੂੰ ਘਟਾਉਣ ਬਾਰੇ ਵੀ ਜਾਗਰੂਕਤਾ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਇਹ ਵੀ ਕਿਹਾ ਕਿ ਕੋਹੜ੍ਹ ਇੱਕ ਇਲਾਜਯੋਗ ਬਿਮਾਰੀ ਹੈ, ਫਿਰ ਵੀ ਗਲਤ ਧਾਰਨਾਵਾਂ ਕਰਕੇ ਲੋਕ ਇਸ ਨੂੰ ਕਲੰਕ ਸਮਝਦੇ ਹਨ | ਇਸ ਮੌਕੇ ਆਸ਼ਾ ਵਰਕਰ ਕੁਲਵਿੰਦਰ ਕੌਰ ਅਤੇ ਪਿੰਡ ਦੀਆਂ ਔਰਤਾਂ ਤੇ ਹੋਰ ਲੋਕ ਹਾਜ਼ਰ ਸਨ |