07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸੰਤ ਨਰਾਇਣ ਮੰਦਰ ਨੂਰਪੁਰ ਬੇਦੀ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 31-01-2026
ਨੂਰਪੁਰ ਬੇਦੀ, 30 ਜਨਵਰੀ (ਵਿੰਦਰਪਾਲ ਝਾਂਡੀਆਂ)-ਸਤ ਨਰਾਇਣ ਮੰਦਰ ਨੂਰਪੁਰ ਬੇਦੀ ਵਿਖੇ ਸ਼ਨੀਦੇਵ ਜੀ ਦਾ 9ਵਾਂ ਸਲਾਨਾ ਭੰਡਾਰਾ ਤੇ ਧਾਰਮਿਕ ਸਮਾਗਮ ਸ਼ਰਧਾ, ਭਾਵਨਾ ਤੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ ਇਲਾਕੇ ਸਮੇਤ ਦੂਰ-ਦੂਰ ਤੋਂ ਆਈਆਂ ਸੰਗਤਾਂ ਨੇ ਕਾਫ਼ੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਸ਼ਨੀਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਸਮਾਗਮ ਦੀ ਸ਼ੁਰੂਆਤ ਸਵੇਰੇ ਸਮੇਂ ਵਿਧੀਵਤ ਪੂਜਾ-ਅਰਚਨਾ, ਸ਼ਨੀ ਚਾਲੀਸਾ ਪਾਠ ਅਤੇ ਵਿਸ਼ੇਸ਼ ਹਵਨ ਯੱਗ ਨਾਲ ਕੀਤੀ ਗਈ, ਜਿਸ ਵਿਚ ਭਗਤਾਂ ਤੇ ਸੇਵਾਦਾਰਾਂ ਵਲੋਂ ਪੂਰੀ ਸ਼ਰਧਾ ਨਾਲ ਅਹੂਤੀਆਂ ਪਾਈਆਂ ਗਈਆਂ | ਹਵਨ ਯੱਗ ਉਪਰੰਤ ਮੰਦਰ ਵਿਚ ਧਾਰਮਿਕ ਮਾਹੌਲ ਹੋਰ ਵੀ ਭਗਤੀਮਈ ਬਣ ਗਿਆ | ਕੀਰਤਨ ਮੰਡਲੀ ਵਲੋਂ ਰਸਭਰੇ ਭਜਨ ਗਾਕੇ ਸ਼ਨੀਦੇਵ ਜੀ ਦੀ ਮਹਿਮਾ ਦਾ ਚੰਗਾ ਗੁਣਗਾਨ ਕੀਤਾ | ਇਸ ਤੋ ਬਾਅਦ ਸ਼ਨੀਦੇਵ ਜੀ ਦਾ ਵਿਸ਼ਾਲ ਭੰਡਾਰਾ ਵਰਤਾਇਆ ਗਿਆ | ਮੰਗਲ ਆਰਤੀ ਦੇ ਸਮੇਂ ਮੰਦਰ ਵਿਚ ਹਾਜ਼ਰ ਸੰਗਤਾਂ ਵਲੋਂ ਸ਼ਨੀਦੇਵ ਜੀ ਦੀ ਆਰਤੀ ਕਰਕੇ ਭਗਵਾਨ ਦਾ ਆਸ਼ੀਰਵਾਦ ਮੰਗਿਆ | ਇਸ ਮੌਕੇ ਸੇਵਾਦਾਰਾਂ ਨੇ ਕਿਹਾ ਕਿ ਸ਼ਨੀਦੇਵ ਕਰਮ ਅਤੇ ਨਿਆਂ ਦੇ ਦੇਵਤਾ ਹਨ, ਜੋ ਮਨੁੱਖ ਨੂੰ ਸਚਾਈ, ਮਿਹਨਤ ਅਤੇ ਧਰਮ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ | ਮੰਦਰ ਕਮੇਟੀ ਅਤੇ ਸੇਵਾਦਾਰਾਂ ਵਲੋਂ ਆਏ ਹੋਏ ਸਾਰੇ ਸ਼ਰਧਾਲੂਆਂ, ਕੀਰਤਨ ਮੰਡਲੀ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਮੂਹ ਕਮੇਟੀ ਮੈਂਬਰ ਤੇ ਸੇਵਾਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਣਿਤ ਅਧਿਆਪਕਾਂ ਲਈ ਦੋ ਰੋਜ਼ਾ ਟਰੇਨਿੰਗ ਕੈਂਪ ਲਗਾਇਆ <br/> ਅਗਲੀ ਖ਼ਬਰ ਆਦਰਸ਼ ਨਗਰ ਤੇ ਗ੍ਰੀਨ ਐਨਕਲੇਵ ਨਿਵਾਸੀਆਂ ਵਲੋਂ ਨਾਲਿਆਂ ਦੀ ਸਫ਼ਾਈ ਦੀ ਮੰਗ <br/>
Ad Position 24
No active advertisement