04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਇਕ ਰਾਤ ਵਿਚ ਪੰਦਰਾਂ ਤੋਂ ਵੱਧ ਮੋਟਰਾਂ ਦੀਆਂ ਤਾਰਾਂ ਚੋਰੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਬੇਲਾ, 31 ਜਨਵਰੀ (ਮਨਜੀਤ ਸਿੰਘ ਸੈਣੀ)-ਬੀਤੀ ਰਾਤ ਚੋਰਾਂ ਨੇ ਜਟਾਣਾ ਅਤੇ ਭੈਰੋਮਾਜਰਾ ਦੇ ਕਿਸਾਨਾਂ ਦੇ ਖੇਤਾਂ ਵਿਚੋਂ 15 ਤੋਂ ਵੱਧ ਮੋਟਰਾਂ ਦੀਆਂ ਕੇਵਲ ਤਾਰਾਂ ਚੋਰੀ ਕੀਤੀਆਂ | ਇਸ ਸੰਬੰਧੀ ਜਾਣਕਾਰੀ ਦਿੰਦੇਆਂ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਜਟਾਣਾ ਤੋਂ ਭੈਰੋ ਮੱਜਰੇ ਜਾਂਦੀ ਸੜਕ 'ਤੇ ਜਟਾਣਾ ਅਤੇ ਭੈਰੋਮਾਜਰਾ ਪਿੰਡਾਂ ਦੇ ਕਿਸਾਨਾਂ ਦੀਆਂ ਜਿੰਨੀਆਂ ਵੀ ਮੋਟਰਾਂ ਹਨ ਦੀਆਂ ਕੇਵਲ ਤਾਰਾਂ ਚੋਰੀ ਕਰ ਲਈਆਂ | ਚੋਰੀ ਦੀ ਘਟਨਾ ਦਾ ਕਿਸਾਨਾਂ ਨੂੰ ਦੂਜੇ ਦਿਨ ਪਤਾ ਲੱਗਾ ਜਦੋਂ ਕਿਸਾਨ ਖੇਤਾਂ ਵੱਲ ਗੇੜਾ ਮਾਰਨ ਗਏ ਤਾਂ ਇੱਕ ਦੂਜੇ ਕਿਸਾਨਾਂ ਨੂੰ ਆਪਣੀਆਂ ਮੋਟਰਾਂ ਦੇਖਣ ਲਈ ਕਿਹਾ ਤਾਂ ਪਤਾ ਲੱਗਾ ਕਿ ਉਕਤ ਮਾਰਗ 'ਤੇ ਜਿੰਨੀਆਂ ਵੀ ਮੋਟਰਾਂ ਹਨ ਸਾਰੀਆਂ ਦੀਆਂ ਤਾਰਾਂ ਚੋਰੀ ਕਰ ਲਈਆਂ ਹਨ | ਇਸ ਮੌਕੇ ਪੀੜਤ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਦੇ ਖੇਤਾਂ ਵਿਚੋਂ ਕਈ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ, ਟਰਾਂਸਫਾਰਮ, ਮੋਟਰਾਂ, ਇੰਜਣ ਅਤੇ ਪਾਣੀ ਵਾਲੇ ਪੱਖੇ ਚੋਰੀ ਹੋ ਚੁੱਕੇ ਹਨ ਪੁਲਿਸ ਵਲੋਂ ਭਾਵੇਂ ਚੋਰੀ ਦੀਆਂ ਘਟਨਾਵਾਂ ਤੋਂ ਬਾਅਦ ਚੋਰਾਂ ਨੂੰ ਜਲਦੀ ਕਾਬੂ ਕਰਨ ਦੇ ਦਾਅਵੇ ਤਾ ਵਧੇਰੇ ਕੀਤੇ ਜਾਂਦੇ ਹਨ ਪ੍ਰੰਤੂ ਪੁਲਿਸ ਹੁਣ ਤੱਕ ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਕਿਸਾਨਾਂ ਦਾ ਚੋਰੀ ਹੋਇਆ ਸਮਾਨ ਬਰਾਮਦ ਕਰਨ ਵਿਚ ਨਾਕਾਮ ਹੀ ਰਹੀ ਹੈ | ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਚੌਂਕੀ ਬੇਲਾ ਵਿਖੇ ਸ਼ਿਕਾਇਤ ਤਾਂ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਵਲੋਂ ਜਲਦੀ ਹੀ ਚੋਰਾਂ ਨੂੰ ਕਾਬੂ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਤਹਿਤ ਪਿੰਡ ਝੱਜ ਵਿਖੇ ਵਿਸ਼ੇਸ਼ ਕੈਂਪ, ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਬਣਵਾ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਅਰਨੌਲੀ ਵਿਖੇ ਸਜਾਇਆ ਨਗਰ ਕੀਰਤਨ <br/>
Ad Position 24