ਰੂਪਨਗਰ, 20 ਫਰਵਰੀ (ਹੁੰਦਲ)-ਸਮੂਹ ਸੀਨੀਅਰ ਸਿਟੀਜਨਜ਼ ਕੌਂਸਲ ਰੂਪਨਗਰ ਵਲੋਂ ਸੰਸਥਾ ਦੀ ਸਥਾਪਨਾ ਦੇ ਸਫਲਤਾ ਪੂਰਵਕ 20 ਸਾਲ (ਦੋ ਦਹਾਕੇ) ਪੂਰੇ ਹੋਣ ਦੇ ਅਵਸਰ 'ਤੇ ਬਜ਼ੁਰਗ ਭਾਈਚਾਰੇ ਦੀ ਚੜ੍ਹਦੀ ਕਲਾ, ਚੰਗੀ ਸਿਹਤ ਅਤੇ ਅਨੰਦਮਈ ਜੀਵਨ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਸਮਾਗਮ ਗੁਰਦੁਆਰਾ ਸ੍ਰੀ ਕਲਗੀਧਰ (ਟਿੱਬੀ ਸਾਹਿਬ) ਸ੍ਰੀ ਕਲਗੀਧਰ ਕੰਨਿਆ ਪਾਠਸ਼ਾਲਾ ਰੂਪਨਗਰ ਵਿਖੇ ਕਰਵਾਇਆ ਜਾ ਰਿਹਾ ਹੈ | ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਦੱਸਿਆ ਕਿ ਮਿਤੀ 21-02-2026, ਸਵੇਰੇ 10:00 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਹੋਵੇਗਾ | ਰਾਗੀ ਸਿੰਘਾਂ ਵਲੋਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਅਰਦਾਸ ਉਪਰੰਤ ਆਈਆਂ ਸੰਗਤਾਂ ਲਈ ਗੁਰੂ ਕੇ ਲੰਗਰ ਦੀ ਸੇਵਾ ਦੁਪਹਿਰ 1:00 ਵਜੇ ਸ਼ੁਰੂ ਹੋ ਜਾਵੇਗੀ | ਸ੍ਰੀ ਤੋਗੜ ਨੇ ਸਮੂਹ ਸੰਗਤ, ਖ਼ਾਸ ਕਰਕੇ ਇਲਾਕੇ ਦੇ ਬਜ਼ੁਰਗ ਭੈਣਾਂ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪਾਵਨ ਅਤੇ ਇਤਿਹਾਸਕ ਸਮਾਗਮ ਵਿਚ ਸ਼ਿਰਕਤ ਕਰਕੇ ਸੰਸਥਾ ਦੀ ਲਗਾਤਾਰ ਤਰੱਕੀ ਅਤੇ ਬਜ਼ੁਰਗਾਂ ਦੀ ਭਲਾਈ ਲਈ ਕੀਤੀ ਜਾ ਰਹੀ ਸੇਵਾ ਨੂੰ ਆਪਣਾ ਸਮਰਥਨ ਤੇ ਆਸ਼ੀਰਵਾਦ ਬਖ਼ਸ਼ਣ |