ਪੁਰਖਾਲੀ, 21 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਦੇ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਸ ਵਲੋਂ ਬੀ. ਫਾਰਮੈਸੀ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਲਈ ਦੋ ਦਿਨਾਂ ਪਲੇਸਮੈਂਟ ਡਰਾਈਵ ਦਾ ਸਫਲ ਆਯੋਜਨ ਕੀਤਾ ਗਿਆ | ਜਿਸ ਰਾਹੀਂ ਵਿਦਿਆਰਥੀਆਂ ਨੂੰ ਪ੍ਰਸਿੱਧ ਉਦਯੋਗਿਕ ਸੰਸਥਾਵਾਂ ਨਾਲ ਸਿੱਧਾ ਸੰਪਰਕ ਬਣਾਉਣ ਦਾ ਮੌਕਾ ਮਿਲਿਆ | ਇਸ ਪਲੇਸਮੈਂਟ ਡਰਾਈਵ ਦੀ ਜਾਣਕਾਰੀ ਸਾਂਝੀ ਕਰਦਿਆਂ ਕਾਲਜ ਦੇ ਪਿ੍ੰਸੀਪਲ ਡਾ. ਪ੍ਰੀਤ ਕੰਵਲ ਕੌਰ ਨੇ ਦੱਸਿਆ ਕਿ ਇਹ ਪਲੇਸਮੈਂਟ ਡਰਾਈਵ ਵਿਚ ਆਲਰਾਈਟ ਫਾਰਮਾਸਿਊਟਿਕਲਜ਼, ਬੱਦੀ ਅਤੇ ਡਾ. ਆਸ਼ਾਵਿਨਜ਼ ਲੈਬੋਰਟਰੀ, ਮੋਹਾਲੀ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ ਵਿਚ ਲਿਖਤੀ ਪ੍ਰੀਖਿਆ, ਤਕਨੀਕੀ ਇੰਟਰਵਿਊ ਅਤੇ ਐਚ.ਆਰ. ਰਾਊਾਡ ਸ਼ਾਮਿਲ ਸਨ, ਜਿਸ ਰਾਹੀਂ ਵਿਦਿਆਰਥੀਆਂ ਦੀ ਵਿੱਦਿਆਕ ਸਮਝ, ਪ੍ਰਯੋਗਾਤਮਕ ਹੁਨਰ ਅਤੇ ਵਿਅਕਤੀਗਤ ਯੋਗਤਾਵਾਂ ਦਾ ਮੁਲਾਂਕਣ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਡਰਾਈਵ ਵਿਚ ਆਲਰਾਈਟ ਫਾਰਮਾਸਿਊਟਿਕਲਜ਼ ਵਲੋਂ 11 ਵਿਦਿਆਰਥੀਆਂ, ਅਤੇ ਆਸ਼ਾਵਿਨਜ਼ ਲੈਬੋਰਟਰੀ ਵਲੋਂ 4 ਵਿਦਿਆਰਥੀਆਂ ਸਫਲ ਚੋਣ ਕੀਤੀ ਗਈ | ਕੁੱਲ 15 ਵਿਦਿਆਰਥੀਆਂ ਦੀ ਚੋਣ ਸੰਸਥਾ ਲਈ ਕੀਤੀ ਗਈ | ਪਿ੍ੰਸੀਪਲ ਡਾ. ਪ੍ਰੀਤ ਕੰਵਲ ਕੌਰ ਨੇ ਇਹ ਵੀ ਦੱਸਿਆ ਕਿ ਇਸ ਮੌਕੇ ਦੋਵਾਂ ਕੰਪਨੀਆਂ ਨਾਲ ਸੈਮੀਨਾਰ, ਵਰਕਸ਼ਾਪ, ਇੰਟਰਨਸ਼ਿਪ ਅਤੇ ਟਰੇਨਿੰਗ ਸਬੰਧੀ ਐਮ.ਓ.ਯੂ. ਵੀ ਸਾਇਨ ਕੀਤੇ ਗਏ ਹਨ | ਇਸ ਮੌਕੇ ਕਾਲਜ ਦੇ ਰਜਿਸਟਰਾਰ-ਕਮ-ਡਾਇਰੈਕਟਰ ਡਾ. ਐਸ.ਐਸ. ਬਿੰਦਰਾ ਨੇ ਕਿਹਾ ਕਿ ਪਲੇਸਮੈਂਟ ਡਰਾਈਵਾਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ਲਈ ਇੱਕ ਮਜ਼ਬੂਤ ਮੰਚ ਪ੍ਰਾਪਤ ਹੁੰਦਾ ਹੈ ਉਨ੍ਹਾਂ ਕਿਹਾ ਕਿ ਸੰਸਥਾ ਭਵਿੱਖ ਵਿਚ ਵੀ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਨਾਲ ਸਹਿਯੋਗ ਵਧਾਉਣ ਲਈ ਪ੍ਰਤੀਬੱਧ ਹੈ | ਇਸ ਮੌਕੇ ਹੋਰਾਂ ਤੋਂ ਇਲਾਵਾ ਡਾ. ਗੁਰਪ੍ਰੀਤ ਸਿੰਘ, ਗਰੁੱਪ ਡਾਇਰੈਟਰ ਅਕਾਦਮਿਕ, ਡਾ. ਤਰਨਜੀਤ ਕੌਰ, ਡੀਨ ਰਿਸਰਚ, ਇਸ਼ਾਨੀ, ਮੋਨਿਕਾ ਕਸ਼ਯਪ, ਸੋਨਿਕਾ, ਦਿਕਸ਼ਾ ਅਤੇ ਅਭਿਨਵ ਆਦਿ ਸ਼ਾਮਿਲ ਸਨ |