10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਮੁੱਲਾਂਪੁਰ-ਦਾਖਾ, 21 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਪੇਂਡੂ-ਸ਼ਹਿਰੀ ਖੇਤਰ ਦਾ ਨਾਮਵਰ ਵਿੱਦਿਅਕ ਅਦਾਰਾ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੀ ਸਾਲਾਨਾ ਐਥਲੈਟਿਕਸ ਮੀਟ ਅੱਜ ਸਕੂਲ ਦੇ ਖੇਡ ਗਰਾਊਾਡ ਅੰਦਰ ਸਕੂਲ ਪਿ੍ੰਸੀਪਲ ਵੰਦਨਾ ਸ਼ਰਮਾ ਦੀ ਨਜ਼ਰਸਾਨੀ ਹੇਠ ਕਰਵਾਈ ਗਈ | ਅਥਲੈਟਿਕਸ ਮੀਟ ਦੀ ਆਰੰਭਤਾ ਸਕੂਲ ਦੇ ਪ੍ਰਬੰਧਕੀ ਸਕੱਤਰ ਚਰਨਜੀਤ ਸਿੰਘ ਗਹੌਰ, ਟਰੱਸਟੀ ਬਲਵੰਤ ਸਿੰਘ ਝੱਜ, ਟਰੱਸਟੀ ਜਸਕੀਰਤ ਸਿੰਘ, ਸਾਬਕਾ ਸਰਪੰਚ ਸੁਰਿੰਦਰ ਸਿੰਘ ਢੱਟ, ਹੋਰਨਾਂ ਵਲੋਂ ਹਵਾ 'ਚ ਗੁਬਾਰੇ ਛੱਡ ਕੇ ਹੋਈ | ਅਥਲੈਟਿਕਸ ਮੀਟ ਦੌਰਾਨ ਰਾਵੀ-ਸਤਲੁਜ-ਬਿਆਸ-ਚਨਾਬ ਹਾਊਸ ਵਿਦਿਆਰਥੀਆਂ ਵਿਚਕਾਰ ਸ਼ਾਟਪੁੱਟ, ਡਿਸਕਸ ਥਰੋਅ, ਲੰਬੀ ਛਾਲ, ਉੱਚੀ ਛਾਲ, ਗੋਲਾ ਸੁੱਟਣਾ, ਦੌੜਾਂ, ਕਈ ਹੋਰ ਮੁਕਾਬਲੇ ਹੋਏ | ਡੀ.ਪੀ. ਮਨਦੀਪ ਸਿੰਘ, ਡੀ.ਪੀ ਜਸ਼ਨਦੀਪ ਸਿੰਘ ਦੀ ਨਜ਼ਰਸਾਨੀ ਹੇਠ ਐਥਲੈਟਿਕਸ ਮੀਟ ਵਿਚ ਪ੍ਰਾਇਮਰੀ ਵਿੰਗ ਲੜਕੀਆਂ ਦੀ ਪਿਕ ਐਂਡ ਰਨ ਰੇਸ ਵਿਚ ਗੁਰਬਾਨੀ ਕੌਰ ਨੇ ਪਹਿਲਾ, ਜਪਜੀ ਕੌਰ ਨੇ ਦੂਸਰਾ ਸਥਾਨ ਲਿਆ | ਲੜਕਿਆਂ ਦੇ ਰਨ ਵਿਦ ਬਾਲ ਮੁਕਾਬਲੇ 'ਚ ਅਰਸ਼ਦੀਪ ਸਿੰਘ ਜੇਤੂ ਬਣਿਆ | ਲੜਕਿਆਂ ਦੀ ਹਰਡਲ ਦੌੜ ਵਿਚ ਅਮਰਾਜ ਸਿੰਘ ਨੇ ਪਹਿਲਾ, ਭਵਜੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ | ਸਾਲਾਨਾ ਐਥਲੈਟਿਕਸ ਮੀਟ ਦੌਰਾਨ 100 ਮੀਟਰ, 200 ਮੀਟਰ, 400 ਮੀਟਰ ਦੌੜ ਦੇ ਨਾਲ ਉੱਚੀ, ਛਾਲ, ਲੰਬੀ ਛਾਲ, ਡਿਸਕਸ ਥਰੋਅ, ਜੈਵਲਿਨ ਥਰੋਅ, ਕਈ ਹੋਰ ਮੁਕਾਬਲਿਆਂ ਵਿਚ ਕਈ ਕੀਰਤੀਮਈ ਰਿਕਾਰਡ ਬਣੇ | ਐਥਲੈਟਿਕਸ ਮੀਟ ਦੇ ਜੇਤੂ, ਉੱਪ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸਮੇਂ ਬਲਵੰਤ ਸਿੰਘ ਝੱਜ, ਜਸਕੀਰਤ ਸਿੰਘ ਗਹੌਰ ਦੇ ਸੱਦੇ 'ਤੇ ਉਚੇਚਾ ਪਹੁੰਚੇ ਐੱਮ.ਐੱਲ.ਏ ਅਸ਼ੋਕ ਪੱਪੀ ਪਰਾਸ਼ਰ, ਐੱਮ.ਐੱਲ.ਏ ਦਲਜੀਤ ਸਿੰਘ ਭੋਲਾ, 'ਆਪ' ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੰਵਲ ਨੈਨ ਸਿੰਘ ਕੰਗ ਵਲੋਂ ਖਿਡਾਰੀਆਂ ਨੂੰ ਮੈਡਲ ਪਾਏ ਅਤੇ ਸਰਟੀਫਿਕੇਟ ਤਕਸੀਮ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ ਡਿਗਰੀ ਵੰਡ ਸਮਾਰੋਹ ਬੜੇ ਹੀ ਪ੍ਰੇਰਨਾਦਾਇਕ ਮਾਹੌਲ 'ਚ ਹੋ ਨਿੱਬੜਿ... ਅਗਲੀ ਖ਼ਬਰ ਗੱਲਾ ਮਜ਼ਦੂਰ ਯੂਨੀਅਨ ਹਲਕਾ ਵਿਧਾਇਕਾ ਦੀ ਰਿਹਾਇਸ਼ 'ਤੇ ਧਰਨੇ 'ਚ ਸ਼ਾਮਿਲ ਹੋਵੇਗੀ
Ad Position 24