24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਖ਼ੂਨ ਦਾਨ ਮਹਾਨ ਦਾਨ ਹੈ, ਲੋਕ ਵਧ ਚੜ੍ਹ ਕੇ ਹਿੱਸਾ ਲੈਣ- ਸਵਾਮੀ ਅਤੁਲ ਕਿ੍ਸ਼ਨ <br/>

Ad Position 21
No active advertisement
ਅਜੀਤ ਡੈਸਕ 06-03-2026
ਨੂਰਪੁਰ ਬੇਦੀ, 5 ਮਾਰਚ (ਹਰਦੀਪ ਸਿੰਘ ਢੀਂਡਸਾ)-ਸਿੱਧ ਬਾਬਾ ਬਾਲਕ ਨਾਥ ਸੇਵਾ ਸੋਸਾਇਟੀ, ਪਿੰਡ ਟਿੱਬਾ ਟੱਪਰੀਆਂ ਵਲੋਂ ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਦੂਜਾ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਸਵਾਮੀ ਅਤੁਲ ਕਿ੍ਸ਼ਨ ਭੂਰੀ ਵਾਲਿਆਂ ਵਲੋਂ ਕੀਤਾ ਗਿਆ | ਕੈਂਪ ਦੌਰਾਨ ਕਰੀਬ 40 ਯੂਨਿਟ ਖੂਨ ਇਕੱਠਾ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸਵਾਮੀ ਅਤੁਲ ਕਿ੍ਸ਼ਨ ਨੇ ਕਿਹਾ ਕਿ ਖੂਨ ਦਾਨ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਹੈ | ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਵਲੋਂ ਕੀਤਾ ਗਿਆ ਖੂਨ ਦਾਨ ਕਈ ਜ਼ਿੰਦਗੀਆਂ ਬਚਾਉਣ ਵਿਚ ਸਹਾਇਕ ਬਣਦਾ ਹੈ, ਇਸ ਲਈ ਹਰ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ 'ਤੇ ਖੂਨ ਦਾਨ ਕਰਨਾ ਚਾਹੀਦਾ ਹੈ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਸੇਵਾ ਦੇ ਇਸ ਮਹਾਨ ਕਾਰਜ ਨਾਲ ਜੁੜ ਕੇ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਲਾਲਾ ਸਤੀਸ਼ ਕੁਮਾਰ, ਬਜਰੰਗ ਗੋਸਵਾਮੀ, ਬਲਦੇਵ ਰਾਜ, ਵਤਨ ਭਾਟੀਆ, ਜਸਵੰਤ ਰਾਜਾ, ਸੂਬੇਦਾਰ ਹਰਮੇਸ਼ ਕੁਮਾਰ, ਪਵਨਜੀਤ (ਸਾਬਕਾ ਸਰਪੰਚ), ਲਾਲਾ ਵਿਨੋਦ ਕੁਮਾਰ, ਸੁਨੀਲ ਕੁਮਾਰ, ਕਰਮ ਚੰਦ ਅਤੇ ਰਣਜੀਤ ਰਾਣਾ ਆਦਿ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹੋਲੇ ਮਹੱਲੇ ਨੂੰ ਸਮਰਪਿਤ ਤਿੰਨ ਦਿਨਾਂ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਵਿਧੀ ਵਿਧਾਨ 'ਤੇ ਕਰ ਰਹੇ ਹਾਂ ਵਿਚਾਰ- ਐਡਵੋਕੇਟ ਧਾਮੀ <br/>
Ad Position 24