ਨੂਰਪੁਰ ਬੇਦੀ, 5 ਮਾਰਚ (ਵਿੰਦਰਪਾਲ ਝਾਂਡੀਆਂ)-ਪਿੰਡ ਮੁੰਨੇ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ 'ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਤੇ ਹੋਲਾ ਮਹੱਲੇ ਮੌਕੇ 'ਤੇ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਵਲੋਂ ਸੰਗਤਾਂ ਨੂੰ ਕਥਾ ਕੀਰਤਨ ਰਾਹੀ ਨਿਹਾਲ ਕੀਤਾ | ਇਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆ ਸੰਗਤਾਂ ਲਈ ਗੁਰਦੁਆਰਾ ਸਾਹਿਬ ਦੇ ਨਾਲ ਨੂਰਪੁਰ ਬੇਦੀ ਰੂਪਨਗਰ ਮੁੱਖ ਮਾਰਗ ਤੇ ਤਿੰਨ ਦਿਨ ਪਰਸ਼ਾਦਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ | ਸਮਾਗਮ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਨੂੰ ਰੰਗ ਬਰੰਗੀਆਂ ਆਧੁਨਿਕ ਰੌਸ਼ਨੀਆ ਨਾਲ ਰੁਸ਼ਨਾਇਆ ਹੋਇਆ ਸੀ | ਇਸ ਮੌਕੇ ਬਾਬਾ ਜਗਨਨਾਥ, ਬਾਬਾ ਰਾਮਪਾਲ ਸਿੰਘ, ਜੇ. ਈ. ਚਰਨਜੀਤ ਸਿੰਘ. ਸਰਪੰਚ ਬਲਜਿੰਦਰ ਸਿੰਘ ਲਾਡੀ, ਮਨਮੋਹਨ ਸਿੰਘ, ਸੰਤੋਖ ਸਿੰਘ, ਮਨਜਿੰਦਰ ਸਿੰਘ, ਪਾਲਾ, ਸ਼ਿੰਦਰਪਾਲ ਸਿੰਘ, ਮਨਜਿੰਦਰ ਸਿੰਘ, ਅਵਤਾਰ ਸਿੰਘ ਕੰਗ, ਹਰਮੇਸ਼ ਸਿੰਘ, ਸਾਬਕਾ ਸਰਪੰਚ ਹੰਸ ਰਾਜ, ਸਾਬਕਾ ਸਰਪੰਚ ਰਾਮ ਸਿੰਘ, ਸਾਬਕਾ ਸਰਪੰਚ ਭਾਗ ਸਿੰਘ, ਜਗਤਾਰ ਸਿੰਘ ਆਦਿ ਸੰਗਤਾਂ ਹਾਜ਼ਰ ਸਨ |