15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪ੍ਰੀਤਮ ਸਿੰਘ ਦਿਉਲ ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫ਼ਸਰ ਬਣੇ <br/>

Ad Position 21
No active advertisement
ਅਜੀਤ ਡੈਸਕ 07-03-2026
ਸ੍ਰੀ ਅਨੰਦਪੁਰ ਸਾਹਿਬ, 6 ਮਾਰਚ (ਕਰਨੈਲ ਸਿੰਘ)-ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਵਿਖੇ ਬਤੌਰ ਪੇਂਡੂ ਵਿਕਾਸ ਅਫ਼ਸਰ (ਵੀ.ਡੀ.ਓ.) ਤੋਂ ਪਦ ਉੱਨਤ ਹੋ ਕੇ ਇਸੇ ਦਫ਼ਤਰ ਵਿਖੇ ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫ਼ਸਰ (ਐਸ.ਈ.ਪੀ.ਓ.) ਨਿਯੁਕਤ ਹੋਏ ਹਨ | ਜ਼ਿਕਰਯੋਗ ਹੈ ਕਿ ਪ੍ਰੀਤਮ ਸਿੰਘ ਦਿਉਲ ਉਕਤ ਦਫ਼ਤਰ ਵਿਖੇ ਪਿਛਲੇ ਲੰਮੇ ਸਮੇਂ ਤੋਂ ਇਮਾਨਦਾਰੀ ਅਤੇ ਪੂਰੀ ਜ਼ਿੰਮੇਵਾਰੀ ਨਾਲ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਨਿਭਾਅ ਰਹੇ ਸਨ | ਇਸ ਸਬੰਧੀ ਬੀਡੀਪੀਓ ਮੈਡਮ ਇਸ਼ਾਨ ਚੌਧਰੀ ਨੇ ਕਿਹਾ ਕਿ ਪ੍ਰੀਤਮ ਸਿੰਘ ਪੂਰੀ ਲਗਨ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ | ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦਿਆਂ ਵਿਭਾਗ ਵਲੋਂ ਪਦ ਉੱਨਤ ਕਰਕੇ ਇਸੇ ਬਲਾਕ ਵਿਖੇ ਸੇਵਾਵਾਂ ਨਿਭਾਉਣ ਦਾ ਮੌਕੇ ਦਿੱਤਾ ਹੈ | ਜਿਸ ਲਈ ਉਹ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧੰਨਵਾਦੀ ਹਨ | ਪ੍ਰੀਤਮ ਸਿੰਘ ਦਿਉਲ ਨੇ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਪਹਿਲੋਂ ਨਾਲੋਂ ਵੀ ਵੱਧ ਲਗਨ ਅਤੇ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਬੀ.ਡੀ.ਪੀ.ਓ. ਮੈਡਮ ਇਸ਼ਾਨ ਚੌਧਰੀ, ਮੈਡਮ ਅਨੁਰਾਧਾ ਰਾਣੀ, ਡਾ. ਹਰਿੰਦਰ ਸਿੰਘ, ਸਕੱਤਰ ਰਾਣਾ ਕੰਵਰ ਸਿੰਘ, ਗੁਰਮਿੰਦਰ ਸਿੰਘ, ਅਜੈ ਸ਼ਰਮਾ, ਕਿਰਨਜੀਤ ਸਿੰਘ, ਅੰਕੁਸ਼ ਜਗੋਤਾ, ਬਲਰਾਮ ਸਿੰਘ ਰਾਣਾ, ਸਵਿੰਦਰ ਪਾਲ ਸਿੰਘ ਸੰਜੂ, ਗੁਰਮੀਤ ਸਿੰਘ, ਸੰਜੀਵ ਕੁਮਾਰ, ਰਾਜ ਪਾਲ ਆਂਗਰਾ ਸੇਵਾ ਮੁਕਤ ਸਕੱਤਰ, ਪਿ੍ੰਸ਼ ਖਜੂਰੀਆਂ, ਸੁਖਵਿੰਦਰ ਕੌਰ, ਡਾ. ਕੁਲਬੀਰ ਕੌਰ ਆਦਿ ਵਲੋਂ ਪ੍ਰੀਤਮ ਸਿੰਘ ਦਿਉਲ ਨੂੰ ਵਧਾਈ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਚੂਹੜਮਾਜਰਾ ਦੇ ਖੇਤਾਂ ਵਿਚ ਮੋਟਰਾਂ ਤੋਂ ਸਾਮਾਨ ਚੋਰੀ <br/> ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਹੋਲਾ ਮਹੱਲਾ 'ਚ ਪਹੁੰਚਣ ਵਾਲੀ ਸੰਗਤ ਦਾ ਕੀਤਾ ਧੰਨਵਾਦ <br/>
Ad Position 24