ਨੰਗਲ, 6 ਮਾਰਚ (ਪ੍ਰੀਤਮ ਸਿੰਘ ਬਰਾਰੀ)-ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਵਰਕਰਾਂ ਨੇ ਅੱਜ ਨੰਗਲ ਵਿਖੇ ਅਮਰੀਕਾ ਵਲੋਂ ਇਜਰਾਇਲ ਨਾਲ ਮਿਲ ਕੇ ਇਰਾਨੀ ਲੋਕਾਂ ਤੇ ਕੀਤੇ ਜਾ ਰਹੇ ਹਮਲੇ ਦੇ ਖ਼ਿਲਾਫ਼ ਟਰੰਪ ਤੇ ਨੇਤਨਯਾਹੂ ਦਾ ਪੁਤਲਾ ਫ਼ੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ | ਇਸ ਮੌਕੇ 'ਤੇ ਸੀ.ਪੀ.ਆਈ.ਐਮ. ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ, ਤਹਿਸੀਲ ਸਕੱਤਰ ਸਤਨਾਮ ਸਿੰਘ ਨੇ ਕਿਹਾ ਅਮਰੀਕਾ ਤੇ ਇਜਰਾਇਲ ਦੀ ਫ਼ੌਜੀ ਹਕੂਮਤ ਇਰਾਨ ਨੂੰ ਤਬਾਹ ਕਰਨ ਉੱਤੇ ਲੱਗੀ ਹੋਈ ਹੈ | ਉੱਥੋਂ ਦੇ ਰਾਸ਼ਟਰਪਤੀ ਆਇਤਉਲਾ ਅਲੀ ਖਾਮੇਨੇਈ ਸਮੇਤ ਸੈਂਕੜੇ ਬੱਚੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ | | ਜਿਸ ਦੀ ਘੋਰ ਨਿੰਦਿਆ ਕੀਤੀ ਗਈ | ਇਸ ਮੌਕੇ 'ਤੇ ਆਗੂਆਂ ਨੇ ਕਿਹਾ ਇਹ ਜੰਗ ਦੀ ਸਭ ਤੋਂ ਵੱਧ ਪੀੜਾਂ ਅÏਰਤਾਂ ਦੇ ਬੱਚਿਆਂ ਨੂੰ ਸਹਿਣੀ ਪੈ ਰਹੀਆਂ ਹੈ | ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ | ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੁਨੀਆ ਦੇ ਕੁਦਰਤੀ ਸਾਧਨਾ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ | ਸੰਸਾਰ ਨੂੰ ਆਪਣੀ ਮੁੱਠੀ ਵਿਚ ਬੰਦ ਕਰਕੇ ਮੰਨ ਮਰਜ਼ੀ ਦੀ ਲੁੱਟ ਪੱਕੀ ਕਰਨਾ ਚਾਹੁੰਦਾ ਹੈ | ਅਮਰੀਕਾ ਨੇ ਪਹਿਲਾਂ ਵੈਨਜ਼ੂਏਲਾ, ਫਲਸਤੀਨ 'ਤੇ ਹਮਲਾ ਕਰਕੇ ਲੋਕਾਂ ਦਾ ਘਾਣ ਕੀਤਾ | ਹੁਣ ਇਰਾਨੀਆਂ ਨੂੰ ਮੌਤ ਦੇ ਘਾਟ ਉਤਾਰ ਰਿਹਾ ਹੈ ਆਗੂਆਂ ਨੇ ਕਿਹਾ ਕਿ ਅਮਰੀਕਾ ਦੁਨੀਆ ਦੇ ਤੇਲ ਭੰਡਾਰਾਂ ਤੇ ਕਬਜ਼ਾ ਕਰਕੇ ਮੰਡੀਆਂ ਆਪਣੀਆਂ ਮੰਡੀਆਂ ਸਥਾਪਤ ਕਰਨੀਆਂ ਚਾਹੁੰਦਾ ਹੈ | ਇਸ ਮੌਕੇ 'ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਰਾਨ ਦੇ ਲੋਕਾਂ ਲਈ ਕੋਈ ਵੀ ਹਾ ਦਾ ਨਾਹਰਾ ਨਾ ਮਾਰਨ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਆਗੂਆਂ ਨੇ ਕਿਹਾ ਕਿ ਇਰਾਨ ਨਾਲ ਹਮੇਸ਼ਾ ਭਾਰਤ ਦੇ ਚੰਗੇ ਸੰਬੰਧ ਰਹੇ ਅਤੇ ਇਰਾਨ ਨੇ ਹਮੇਸ਼ਾ ਹੀ ਭਾਰਤ ਦੀ ਮਦਦ ਕੀਤੀ | ਪਰ ਮੋਦੀ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਲਈ ਅਮਰੀਕਾ ਖ਼ਿਲਾਫ਼ ਨਹੀਂ ਬੋਲਦਾ | ਅੱਜ ਦੇ ਇਸ ਇਕੱਠ ਵਿਚ ਇਰਾਨ ਦੇ ਲੋਕਾਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ ਗਿਆ | ਸਥਾਨਕ ਬੱਸ ਸਟੈਂਡ ਦੇ ਨੇੜੇ ਡੋਨਾਲਡ ਟਰੰਪ ਅਤੇ ਨੇਤਨਯਾਹੂ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਅੱਜ ਇਸ ਮੌਕੇ ਤੇ ਤਹਿਸੀਲ ਕਮੇਟੀ ਮੈਂਬਰ ਸੁਖਦੇਵ ਸਿੰਘ, ਅਸ਼ੋਕ ਕੁਮਾਰ, ਭਗਤੂ, ਮਹਿੰਦਰ ਸਿੰਘ ਦੜੋਲੀ ਸਮੇਤ ਹੋਰ ਸਾਥੀ ਵੀ ਹਾਜ਼ਰ ਸਨ |