ਸ੍ਰੀ ਅਨੰਦਪੁਰ ਸਾਹਿਬ, 6 ਮਾਰਚ (ਕਰਨੈਲ ਸਿੰਘ/ਜੇ ਐਸ ਨਿੱਕੂਵਾਲ)-ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਅਤੇ ਕਲਚਰਲ ਕਲੱਬ ਯੂ.ਕੇ ਵਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਇੱਕ ਰੋਜ਼ਾ 11ਵਾਂ ਹੋਲਾ ਮਹੱਲਾ ਗੱਤਕਾ ਅਤੇ ਕਬੱਡੀ ਕੱਪ ਕਰਵਾਇਆ ਗਿਆ | ਜਿਸ ਵਿਚ ਕਬੱਡੀ ਅਤੇ ਗੱਤਕਾ ਨਾਲ ਸਬੰਧਿਤ ਉੱਤਰੀ ਭਾਰਤ ਤੋਂ ਵੱਖ-ਵੱਖ ਟੀਮਾਂ ਨੇ ਭਾਗ ਲਿਆ | ਇਨ੍ਹਾਂ ਸਮਾਗਮਾਂ ਵਿਚ ਪੰਜਾਬ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸ਼ੋ੍ਰਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਦੇ ਮੈਂਬਰ ਡਾ. ਦਲਜੀਤ ਸਿੰਘ ਭਿੰਡਰ, ਕਾਲਜ ਪਿ੍ੰਸੀਪਲ ਡਾ. ਜ਼ਸਵੀਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ | ਇਨਾਮ ਵੰਡ ਲਈ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨਾਲ ਉਪ ਪੁਲਿਸ ਕਪਤਾਨ ਜ਼ਸਨਦੀਪ ਸਿੰਘ ਮਾਨ ਤੇ ਗੁਰਚਰਨ ਸਿੰਘ ਵੜੈਚ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਖਿਡਾਰੀਆਂ ਨੂੰ ਹੋਰ ਸਖ਼ਤ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ | ਇਸ ਤੋਂ ਪਹਿਲਾਂ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁਖੀ ਬਾਬਾ ਸਤਨਾਮ ਸਿੰਘ ਵਲੋਂ ਟੂਰਨਾਮੈਂਟ ਸ਼ੁਰੂ ਕਰਨ ਦੀ ਅਰਦਾਸ ਕੀਤੀ ਗਈ | ਜਦੋਂਕਿ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਨ ਰੂਪਨਗਰ ਦੇ ਮੁੱਖ ਪ੍ਰਬੰਧਕ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਨੇ ਵੀ ਖਿਡਾਰੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਜੱਗਾ ਚੱਕਰ ਨੇ ਦੱਸਿਆ ਕਿ ਕਬੱਡੀ ਸੀਨੀਅਰ ਵਿਚ ਮਾਲਵਾ ਨੇ ਪਹਿਲਾ, ਜਦੋਂਕਿ ਮਾਝਾ ਨੇ ਦੂਜਾ, ਜੂਨੀਅਰ ਵਿਚ ਹਰਿਆਣਾ ਨੇ ਪਹਿਲਾ ਅਤੇ ਪੰਜਾਬ ਨੇ ਦੂਜਾ ਸਥਾਨ ਹਾਸਲ ਕੀਤਾ | ਲੜਕੀਆਂ ਦੇ ਕਬੱਡੀ ਮੁਕਾਬਲੇ ਵਿਚ ਮਾਲਵਾ ਨੇ ਪਹਿਲਾ ਜਦੋਂਕਿ ਮਾਝਾ ਨੇ ਦੂਜਾ ਸਥਾਨ ਹਾਸਲ ਕੀਤਾ | ਇਸ ਮੌਕੇ ਚੇਅਰਮੈਨ ਗੁਰਚਰਨ ਸੁਜਾਪੁਰੀ, ਗੁਰਪਾਲ ਚੱਠਾ, ਪਿੰਕੀ ਢਿੱਲੋ, ਰਾਜਾ ਕੰਗ, ਖੇਡ ਪ੍ਰਮੋਟਰ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਹਰਜਿੰਦਰ ਦੀਨੇਵਾਲ, ਬਿੱਲਾ ਬੋਪਾਰਾਏ, ਬਲਜੀਤ ਮੱਲ੍ਹੀ, ਹਰਵਿੰਦਰ ਵਿਰਕ, ਨਰਿੰਦਰ ਪਰਮਾਰ, ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਢੰਡਾ, ਯੁਗਰਾਜ ਬਾਜਵਾ, ਅਮਨਦੀਪ ਗੌਸਲ, ਗੁਰਪਾਲ ਪੱਡਾ, ਕੇਵਲ ਰਨਦੇਵਾ, ਮੋਹਨ ਸਿੰਘ ਸੰਘਾ, ਸੁਪਰਡੈਂਟ ਪ੍ਰੇਮ ਸਿੰਘ, ਕੁਲਜਿੰਦਰ ਸਿੰਘ ਭੱਠਲ, ਲੱਕੀ ਰਾਣਾ, ਸੋਨੂੰ ਬੂਰਮਾਜਰਾ, ਸੰਨੀ ਸਰਪੰਚ ਸੁਜਾਪੁਰ, ਛਿੰਦਾ ਸੁਜਾਪੁਰ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰਸੰਸਕ ਹਾਜ਼ਰ ਸਨ |