ਸ੍ਰੀ ਅਨੰਦਪੁਰ ਸਾਹਿਬ, 8 ਮਾਰਚ (ਕਰਨੈਲ ਸਿੰਘ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਜਨਰਲ ਸਕੱਤਰ ਕਾਮਰੇਡ ਜੈਮਲ ਸਿੰਘ ਭੜੀ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਨਿਰਾਸ਼ਾਜਨਕ ਦੱਸਿਆ ਹੈ | ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਕਿਸਾਨਾਂ ਦੇ ਕਰਜ਼ਾ ਮੁਆਫ਼ੀ, ਖੇਤੀ ਲਈ ਬਿਨਾਂ ਬਿਆਜ ਕਰਜ਼ਾ ਮੁਹੱਈਆ ਕਰਵਾਉਣਾ, ਖ਼ਰਾਬ ਫੁਸਲਾ ਮੁਆਵਜ਼ਾ, ਕੀਟਨਾਸ਼ਕਾਂ ਅਤੇ ਨਦੀਣ ਨਾਸ਼ਕ ਦਵਾਈਆਂ ਲਈ ਸਬਸਿਡੀ, ਝੋਨੇ ਦੀ ਪਰਾਲੀ ਪ੍ਰਬੰਧਨ ਲਈ ਕੁੱਝ ਵੀ ਨਹੀਂ ਕੀਤਾ ਗਿਆ | ਇਸ ਤੋਂ ਬਿਨਾਂ ਵਿਸ਼ੇਸ਼ ਪੈਕੇਜ ਨੂੰ ਵੀ ਅੱਖੋ-ਪਰੋਖੇ ਕੀਤਾ ਗਿਆ | ਜੋ ਕਿ ਬਹੁਤ ਹੀ ਮੰਦਭਾਗਾ ਹੈ |