28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਰਹੰਦ ਨਹਿਰ ਨਾਲ ਲੱਗਦੀ ਟੁੱਟੀ ਦੀਵਾਰ ਦੇ ਨਿਰਮਾਣ ਦਾ ਕੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 09-03-2026
ਰੂਪਨਗਰ, 8 ਮਾਰਚ (ਸਤਨਾਮ ਸਿੰਘ ਸੱਤੀ)-ਰੂਪਨਗਰ ਵਿਚ ਸਰਹੰਦ ਨਹਿਰ ਦੇ ਨਾਲ ਲੱਗਦੀ ਸਰਕੁਲਰ ਰੋਡ ਦੀ ਉਹ ਦੀਵਾਰ, ਜੋ 2023 ਦੀ ਭਰਵੀਂ ਬਾਰਿਸ਼ ਕਾਰਨ ਕਈ ਥਾਵਾਂ ਤੋਂ ਟੁੱਟ ਅਤੇ ਧਸ ਗਈ ਸੀ, ਉਸਦੇ ਮੁੜ ਨਿਰਮਾਣ ਦਾ ਕੰਮ ਅੱਜ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਕੰਮ ਲਈ ਕਰੀਬ 3 ਕਰੋੜ 30 ਲੱਖ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਹੈ ਅਤੇ ਇਹ ਕਾਰਜ ਲੋਕ ਨਿਰਮਾਣ ਵਿਭਾਗ ਵਲੋਂ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਰੂਪਨਗਰ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਦੱਸਿਆ ਕਿ ਕਈ ਥਾਵਾਂ ਤੋਂ ਟੁੱਟੀ ਹੋਈ ਇਹ ਦੀਵਾਰ ਲੰਬੇ ਸਮੇਂ ਤੋਂ ਰਾਹਗੀਰਾਂ ਲਈ ਗੰਭੀਰ ਖ਼ਤਰਾ ਬਣੀ ਹੋਈ ਸੀ | ਖ਼ਾਸ ਕਰਕੇ ਕਲਗ਼ੀਧਰ ਕੰਨਿਆ ਪਾਠਸ਼ਾਲਾ ਸਕੂਲ ਦੇ ਨੇੜੇ ਟੁੱਟੀ ਦੀਵਾਰ ਕਾਰਨ ਪਿਛਲੇ ਸਾਲ ਇੱਕ ਆਟੋ ਚਾਲਕ ਨਹਿਰ ਵਿਚ ਡਿਗ ਕੇ ਆਪਣੀ ਜਾਨ ਗੁਆ ਬੈਠਾ ਸੀ, ਜਦਕਿ ਕੁੱਝ ਦਿਨ ਪਹਿਲਾਂ ਇੱਕ ਹੋਰ ਆਟੋ ਵੀ ਇਸੇ ਥਾਂ ਤੋਂ ਨਹਿਰ ਵਿਚ ਡਿਗ ਗਿਆ ਸੀ ਪਰ ਉਸ ਚਾਲਕ ਦੀ ਮੁਸ਼ਕਲ ਨਾਲ ਜਾਨ ਬਚੀ | ਉਨ੍ਹਾਂ ਦੱਸਿਆ ਕਿ ਹੁਣ ਤੱਕ ਇੱਥੇ ਆਰਜ਼ੀ ਤੌਰ 'ਤੇ ਮਿੱਟੀ ਦੇ ਬੋਰੇ ਲਗਾ ਕੇ ਕੰਮ ਚਲਾਇਆ ਜਾ ਰਿਹਾ ਸੀ, ਪਰ ਹੁਣ ਇਸ ਦੀਵਾਰ ਨੂੰ ਪੱਕੇ ਅਤੇ ਮਜ਼ਬੂਤ ਢੰਗ ਨਾਲ ਤਿਆਰ ਕੀਤਾ ਜਾਵੇਗਾ | ਰਾਜੂ ਸਤਿਆਲ ਨੇ ਕਿਹਾ ਕਿ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਕਾਫ਼ੀ ਸਮੇਂ ਤੋਂ ਇਸ ਮਸਲੇ ਨੂੰ ਲੈ ਕੇ ਯਤਨਸ਼ੀਲ ਸਨ | ਪਹਿਲਾਂ ਵਿਭਾਗ ਵਲੋਂ ਕਰੀਬ ਦੋ ਕਰੋੜ ਰੁਪਏ ਦਾ ਪ੍ਰਸਤਾਵ ਸੀ, ਪਰ ਉਨ੍ਹਾਂ ਦੀ ਕੋਸ਼ਿਸ਼ ਨਾਲ ਸਰਕਾਰ ਵਲੋਂ 3 ਕਰੋੜ 30 ਲੱਖ ਰੁਪਏ ਦੀ ਰਕਮ ਮਨਜ਼ੂਰ ਕਰਵਾ ਕੇ ਇਹ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਨੰਗਲ ਤੇ ਨਵਾਂ ਨੰਗਲ ਦੀ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਬਜਟ ਨੇ ਕਿਸਾਨਾਂ ਨੂੰ ਕੀਤਾ ਨਿਰਾਸ਼- ਭੜੀ
Ad Position 24