ਨੰਗਲ, 8 ਮਾਰਚ (ਪ੍ਰੀਤਮ ਸਿੰਘ ਬਰਾਰੀ)-ਇਤਿਹਾਸਿਕ ਗੁਰਦੁਆਰਾ ਸ੍ਰੀ ਘਾਟ ਸਾਹਿਬ ਪਾਤਿਸ਼ਾਹੀ ਦਸਵੀਂ ਨੰਗਲ ਵਿਖੇ ਨੰਗਲ ਨਵਾਂ ਨੰਗਲ ਦੇ ਗੁਰਦੁਆਰਾ ਸਾਹਿਬਾਨ ਦੀ ਬਣੀ ਕਮੇਟੀ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਠੇਕੇਦਾਰ ਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਦੇ ਅਹੁਦੇਦਾਰਾਂ ਨੇ ਸਰਬ ਸੰਮਤੀ ਨਾਲ ਖ਼ਾਲਸਾ ਸਾਜਣਾ ਦਿਵਸ ਮੌਕੇ ਵੱਖ-ਵੱਖ ਗੁਰੂ ਘਰਾਂ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਅਪ੍ਰੈਲ ਤੋਂ 12 ਅਪ੍ਰੈਲ ਤੱਕ ਕਰਵਾਏ ਜਾਣ ਵਾਲੇ ਗੁਰਮਤ ਸਮਾਗਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ | ਜਿਸ ਵਿਚ ਨੰਗਲ ਸ਼ਹਿਰ ਦੇ ਲੋਕਲ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ ਜਾਵੇਗਾ, ਜਦੋਂ ਕਿ ਵਿਸ਼ੇਸ਼ ਤੌਰ 'ਤੇ ਭਾਈ ਜਸਬੀਰ ਸਿੰਘ ਚਾਕਰ ਖੰਨਾ ਵਾਲਾ, ਪਿ੍ੰਸੀਪਲ ਗਿਆਨੀ ਚਰਨਜੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ, ਭਾਈ ਤਜਿੰਦਰ ਸਿੰਘ ਪ੍ਰਭੂ ਮਿਲਣੇ ਕਾ ਚਾਉ ਸੰਸਥਾ ਦੇ ਪ੍ਰਚਾਰਕ ਗੁਰਮਤਿ ਵਿਚਾਰਾਂ ਦੇ ਦੁਆਰਾ ਸੰਗਤਾਂ ਦੇ ਨਾਲ ਸਾਂਝ ਪਾਉਣਗੇ | ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਨੰਗਲ ਵਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵਾਂ ਸਾਲ 14 ਮਾਰਚ ਰਾਤ ਨੂੰ ਗੁਰਦੁਆਰਾ ਸ੍ਰੀ ਘਾਟ ਸਾਹਿਬ ਪਾਤਸ਼ਾਹੀ ਦਸਵੀਂ ਨੰਗਲ ਵਿਖੇ ਆਤਮ ਰਸ ਕੀਰਤਨ ਕਰਕੇ ਮਨਾਇਆ ਜਾਵੇਗਾ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਕੈਨੇਡਾ ਤੋਂ ਪਰਤੇ ਜਥੇਦਾਰ ਰਣਜੀਤ ਸਿੰਘ ਦਿਉਲ ਨੂੰ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਨੰਗਲ ਵਲੋਂ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਘਾਟ ਸਾਹਿਬ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਬਾਵਾ , ਜਸਪਾਲ ਸਿੰਘ ਐਸਡੀਓ, ਤਿ੍ਲੋਚਨ ਸਿੰਘ ਪ੍ਰਧਾਨ ਸੈਕਟਰ ਦੋ ਨਵਾਂ ਨੰਗਲ, ਇੰਦਰਪਾਲ ਸਿੰਘ ਮਦਾਨ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੇਨ ਮਾਰਕੀਟ,ਅਵਤਾਰ ਸਿੰਘ ਤਾਰੀ, ਮਨਮੋਹਨ ਸਿੰਘ ਮੋਹਣੀ ਪ੍ਰਧਾਨ ਗੁਰਦੁਆਰਾ ਕਲਗੀਧਰ ਅੱਡਾ ਮਾਰਕੀਟ, ਏਕਮਕਾਰ ਸਿੰਘ, ਜਸਪਾਲ ਸਿੰਘ ਦੈਹਲ ਰੇਲਵੇ ਰੋਡ ਨੰਗਲ, ਤਜਿੰਦਰ ਸਿੰਘ ਸ਼ੰਮੀ , ਬਲਦੇਵ ਸਿੰਘ,ਸਾਬਕਾ ਕੌਂਸਲਰ,ਹਰਪਾਲ ਸਿੰਘ ਭਸੀਨ,ਜੈਮਲ ਸਿੰਘ, ਜਰਨੈਲ ਸਿੰਘ ਸੰਧੂ, ਬੀਰਦਵਿੰਦਰ ਸਿੰਘ ਸੂਰੀ,ਹਰਜੀਤ ਸਿੰਘ ਸਾਬਕਾ ਪ੍ਰਧਾਨ, ਭਾਈ ਬਚਿੱਤਰ ਸਿੰਘ, ਹਰਵਿੰਦਰ ਸਿੰਘ, ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |