ਸ੍ਰੀ ਅਨੰਦਪੁਰ ਸਾਹਿਬ, 28 ਮਾਰਚ (ਜੇ ਐਸ ਨਿੱਕੂਵਾਲ)-ਇੱਥੋਂ ਦੇ ਭਗਤ ਰਵਿਦਾਸ ਚੌਂਕ ਵਿਖੇ ਚਾਂਦਲਾ ਕਲੀਨਿਕ ਦੇ ਮਾਲਕ ਡਾ. ਗੁਰਚਰਨ ਸਿੰਘ ਚਾਂਦਲਾ ਦੇ ਪਿਤਾ ਰਾਮ ਲੋਕ ਵੈਦ ਨਮਿਤ ਸਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਗੁਲਰਵਾਲਾ, ਨਜ਼ਦੀਕ ਨਾਲਾਗੜ੍ਹ (ਕਰਸੋਲੀ) ਵਿਖੇ ਹੋਇਆ | ਜਿਸ ਵਿਚ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਹਜ਼ੂਰੀ ਨਿਰਮਲ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕਰਕੇ ਸੰਗਤ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ | ਸੰਗਤਾਂ ਦਾ ਧੰਨਵਾਦ ਉਨ੍ਹਾਂ ਦੇ ਸਪੁੱਤਰ ਡਾ. ਚਾਂਦਲਾ ਵਲੋਂ ਕੀਤਾ ਗਿਆ | ਇਸ ਤੋਂ ਪਹਿਲਾਂ ਬੁਲਾਰਿਆਂ ਵਲੋਂ ਵੈਦ ਰਾਮ ਲੋਕ ਦੇ ਜੀਵਨ 'ਤੇ ਚਾਨਣਾ ਪਾਇਆ ਗਿਆ ਅਤੇ ਵੈਦ ਪਰਿਵਾਰ ਦੇ ਸਮਾਜ ਦੀ ਬਹਿਤਰੀ ਲਈ ਪਾਏ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ | ਇਸ ਮੌਕੇ ਨਾਲਾਗੜ੍ਹ ਤੋਂ ਵਿਧਾਇਕ ਹਰਦੀਪ ਸਿੰਘ ਬਾਵਾ, ਸਾਬਕਾ ਵਿਧਾਇਕ ਕੇ.ਐਲ. ਠਾਕੁਰ, ਸਾਬਕਾ ਵਿਧਾਇਕ ਲਖਵਿੰਦਰ ਸਿੰਘ ਰਾਣਾ, ਸਾਬਕਾ ਪ੍ਰਧਾਨ ਪ੍ਰੇਮ ਸਿੰਘ, ਜ਼ਗਦੀਸ਼ ਮਿਸਤਰੀ, ਹਰਪ੍ਰੀਤ ਸਿੰਘ ਸੈਣੀ, ਮਹਿੰਦਰ ਸਿੰਘ ਜੇ.ਈ; ਸਾਬਕਾ ਚੇਅਰਮੈਨ ਹਰਅਵਤਾਰ ਸਿੰਘ ਤਾਰੀ, ਸਿੱਖਿਆ ਡਾਇਰੈਕਟਰ ਗੁਰਮਿੰਦਰ ਸਿੰਘ ਭੁੱਲਰ, ਡਾ. ਬਲਦੇਵ ਸਿੰਘ, ਰਘਵੀਰ ਸਿੰਘ, ਡਾ. ਜੈ ਪਾਲ ਸਿੰਘ, ਡਾ. ਪ੍ਰਦੀਪ ਸਿੰਘ, ਵਿਜੇ ਭੱਲਾ, ਸੁਰਿੰਦਰ ਸਿੰਘ, ਪਵਨ ਭੱਲਾ, ਚਰਨ ਦਾਸ ਸਲੂਰੀਆ, ਗੁਰਬਚਨ ਸਿੰਘ ਲੋਧੀਪੁਰ, ਬੱਬਲੂ ਰਾਣਾ, ਡਾ. ਜ਼ਸਵੰਤ ਸਿੰਘ ਚਾਂਦਲਾ, ਚੈਨ ਸਿੰਘ ਮਾਂਗੇਵਾਲ, ਡਾਇਰੈਕਟਰ ਜਗਤਾਰ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ ਗੰਭੀਰਪੁਰ, ਡਾ. ਭਜਨ ਸਿੰਘ, ਸਤਵੀਰ ਸਿੰਘ, ਜੈਮਲ ਸਿੰਘ ਕਾਨੂੰਗੋ, ਜਗਤਾਰ ਸਿੰਘ ਤਹਿਸਲਦਾਰ, ਗਿਆਨ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਵੰਦਨਾ ਦੇਵੀ ਪ੍ਰਧਾਨ, ਚਮੇਲ ਸਿੰਘ, ਕਮਲ ਧੀਮਾਨ, ਸਾਬਕਾ ਡਿਪਟੀ ਡਾਇਰੈਟਰ ਈਸ਼ਵਰ ਸਿੰਘ, ਪਰਵਲ ਐਕਸੀਅਨ, ਗੁਰਦਾਸ ਫੋਰਮੈਨ, ਕੇਵਲ ਸਿੰਘ, ਬਲਦੇਵ ਸਿੰਘ, ਗੁਰਨੈਬ ਸਿੰਘ, ਗੁਰਦੇਵ ਸਿੰਘ, ਨਰੇਸ਼, ਬਿੰਦੂ ਧੀਮਾਨ, ਡਾ. ਵਿਕਾਸ਼ ਸੇਰਾਵਤ, ਵਿਨੋਧ ਠਾਕੁਰ, ਜ਼ੋਗਰਾਜ, ਭਜਨ ਕਟਵਾਲ, ਅਸ਼ੋਕ ਰਾਣਾ, ਸੁਖਵਿੰਦਰ ਸਿੰਘ ਸੋਹਲ, ਅਵਤਾਰ ਸਿੰਘ ਨੰਬਰਦਾਰ, ਮੰਗਲ ਸਿੰਘ ਜ਼ੋਗੋ, ਦਰਸ਼ਨ ਸਿੰਘ, ਪ੍ਰੀਤਮ ਸਿੰਘ ਬਰਾਰੀ, ਸੋਹਣ ਸਿੰਘ ਐਕਸੀਅਨ, ਵਿਜੇ ਸ਼ਰਮਾ, ਵਿਜੇ ਚੰਦਨ ਆਦਿ ਹਾਜ਼ਰ ਸਨ |