ਸੁਖਸਾਲ, 28 ਮਾਰਚ (ਧਰਮ ਪਾਲ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਖਸਾਲ ਦੇ ਵਿਹੜੇ ਵਿਚ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਆਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਸਲਾਨਾ ਇਨਾਮ ਵੰਡ ਸਮਾਗਮ ਅਤੇ ਨਤੀਜਾ ਘੋਸ਼ਿਤ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਅਨਿਲ ਕੁਮਾਰ ਬਲਾਕ ਸੰਮਤੀ ਮੈਂਬਰ ਸੁਖਸਾਲ ਸਨ ਅਤੇ ਸਮਾਗਮ ਦੀ ਪ੍ਰਧਾਨਗੀ ਰਕੇਸ਼ ਕੁਮਾਰ ਰੌਕੀ ਸਰਪੰਚ ਗ੍ਰਾਮ ਪੰਚਾਇਤ ਸੁਖਸਾਲ ਨੇ ਕੀਤੀ | ਇਸ ਮੌਕੇ ਸਕੂਲ ਮੁਖੀ ਅਮਰਜੀਤ ਭੱਲੜੀ ਵਲੋਂ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਗਈ ਅਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ | ਗੈੱਸਟ ਆਫ਼ ਆਨਰ ਨੰਬਰਦਾਰ ਵਿਪਨ ਕੁਮਾਰ ਵਲੋਂ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਤਮਾਮ ਸਹੂਲਤਾਂ ਬਾਰੇ ਦੱਸਿਆ ਗਿਆ | ਇਸ ਮੌਕੇ ਰਜਨੀ ਬੰਗਾ ਨੇ ਸਰਕਾਰੀ ਸਕੂਲਾਂ ਵਿਚ ਚੱਲ ਰਹੇ ਮਿਸ਼ਨ ਸਮਰੱਥ ਬਾਰੇ ਜਾਣਕਾਰੀ ਦਿੱਤੀ ਅਤੇ ਮੈਡਮ ਦੀਪਕਾ ਸ਼ਰਮਾ ਨੇ ਐਫ.ਐਲ.ਐਨ ਅਤੇ ਮੈਗਾ ਪੀ.ਟੀ.ਐਮ ਉਦੇਸ਼ਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸ ਮੌਕੇ ਬੱਚਿਆਂ ਵਲੋਂ ਸਭਿਆਚਾਰਕ ਵੰਨਗੀਆਂ ਜਿਵੇਂ ਕੋਰੀਓਗ੍ਰਾਫੀ, ਭਾਸ਼ਣ, ਲੋਕ ਗੀਤ, ਸਕਿੱਟਾਂ ਪੰਜਾਬ ਦਾ ਲੋਕਾਂ ਨਾਚ ਗਿੱਧਾ ਅਤੇ ਭੰਗੜਾ ਪੇਸ਼ ਕਰ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ | ਇਸ ਮੌਕੇ ਤਜਿੰਦਰ ਸਿੰਘ, ਪ੍ਰੇਮ ਕੁਮਾਰੀ ਪੰਚ, ਚੇਅਰਪਰਸਨ ਪ੍ਰੀਆ ਰਾਣੀ ਆਦਿ ਨੇ ਸਰਕਾਰੀ ਸਕੂਲਾਂ ਵਿਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਾਰੇ ਦੱਸਦੇ ਹੋਏ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਅੱਜ ਦੇ ਗਰੈਜੂਏਸ਼ਨ ਸੈਰੇਮਨੀ ਦੌਰਾਨ ਪ੍ਰੀ ਪ੍ਰਾਇਮਰੀ ਬੱਚਿਆਂ ਨੂੰ ਵੀ ਯਾਦਗਾਰੀ ਚਿੰਨ ਪ੍ਰਦਾਨ ਕੀਤੇ ਗਏ | ਇਸ ਮੌਕੇ ਮੈਡਮ ਮਨਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਦੀਪਿਕਾ ਸ਼ਰਮਾ, ਮੇਘਾ, ਮਮਤਾ ਸ਼ਰਮਾ, ਰਜਨੀ, ਜਸਵਿੰਦਰ ਕੌਰ, ਮੋਨਿਕਾ ਦੇਵੀ, ਕੁਲਵੀਰ ਕੌਰ, ਰਵਿੰਦਰ ਕੌਰ, ਪੂਨਮ ਰਾਣਾ, ਸੀਮਾ ਦੇਵੀ, ਸੁਖਦੇਵ ਸਿੰਘ ਭੱਲੜੀ, ਰਮਾ, ਰਵਿੰਦਰ ਕੁਮਾਰ, ਪਵਨ ਕੁਮਾਰ, ਸੁੱਚਾ ਸਿੰਘ, ਜੋਤੀ, ਅਮੀਰ ਖਾਨ, ਅੰਜਨਾ ਦੇਵੀ, ਗੁਰਪ੍ਰੀਤ ਕੌਰ, ਰੇਖਾ ਸ਼ਰਮਾ, ਬਿੰਦੀਆ ਆਦਿ ਅਤੇ ਬਹੁਗਿਣਤੀ ਬੱਚਿਆਂ ਦੇ ਮਾਪੇ ਹਾਜ਼ਰ ਸਨ |