04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਖ਼ੂਨਦਾਨ ਕੈਂਪ ਲਗਾਇਆ <br/>

Ad Position 21
repet_subhas-goyals [Copy P29]
ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਲਗਾਏ ਖ਼ੂਨਦਾਨ ਕੈਂਪ ਦੌਰਾਨ ਖ਼ੂਨਦਾਨੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ | <br/> 29-03-2026
ਮੋਰਿੰਡਾ, 28 ਮਾਰਚ (ਪਿ੍ਤਪਾਲ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਕੈਮਿਸਟ ਐਸੋਸੀਏਸ਼ਨ ਮੋਰਿੰਡਾ ਦੇ ਸਹਿਯੋਗ ਨਾਲ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਪ੍ਰਧਾਨ ਜਗਦੀਸ਼ ਵਰਮਾ ਦੀ ਪ੍ਰਧਾਨਗੀ ਹੇਠ 101ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਸੰਬੰਧੀ ਬਲੱਡ ਕੈਂਪ ਦੇ ਚੇਅਰਮੈਨ ਸੁਰੇਸ਼ ਡੋਰਾ ਨੇ ਦੱਸਿਆ ਕਿ ਇਹ ਕੈਂਪ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਲਗਾਇਆ ਗਿਆ ਹੈ | ਇਸ ਕੈਂਪ ਦਾ ਉਦਘਾਟਨ ਆਈ.ਡੀ.ਬੀ.ਆਈ ਬੈਂਕ ਦੇ ਮੈਨੇਜਰ ਅਜੇ ਕੁਮਾਰ ਨੇ ਕੀਤਾ ਅਤੇ ਸ਼ਮ੍ਹਾ ਰੌਸ਼ਨ ਦਲਜੀਤ ਸਿੰਘ ਬਿੱਟੂ ਵਲੋਂ ਕੀਤੀ ਗਈ | ਇਸ ਕੈਂਪ ਦੌਰਾਨ ਪੀ.ਜੀ.ਆਈ ਦੀ ਬਲੱਡ ਬੈਂਕ ਦੀ ਟੀਮ ਵਲੋਂ 36 ਯੂਨਿਟ ਖੂਨ ਇਕੱਤਰ ਕੀਤਾ ਗਿਆ | ਪ੍ਰਬੰਧਕਾਂ ਵਲੋਂ ਖ਼ੂਨਦਾਨੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਜਤਿੰਦਰ ਗੁੰਬਰ, ਸੈਕਟਰੀ ਟੇਕ ਚੰਦ ਗੋਪਾਲ, ਕੈਸ਼ੀਅਰ ਮਨੀਸ਼ ਵਸ਼ਿਸ਼ਟ, ਸੁਰੇਸ਼ ਡੋਰਾ, ਮਾਸਟਰ ਹਾਕਮ ਸਿੰਘ, ਡਾਕਟਰ ਸ਼ਿਵ ਕੁਮਾਰ ਕੌੜਾ, ਰਕੇਸ਼ ਪੁਰੀ ਪ੍ਰਧਾਨ ਵਾਕੀ ਟਾਕੀ ਕਲੱਬ, ਸ਼ਾਮ ਲਾਲ, ਸੀਤਾ ਰਾਮ ਰਾਣਾ, ਮਨਦੀਪ ਸਿੰਘ, ਅਜੀਤ ਮੈਗੀ, ਕੁਲਦੀਪ ਦੀਪੀ, ਸੋਨਮਿੰਦਰ ਸਿੰਘ ਬਤਰਾ, ਯੋਗਿੰਦਰ ਪਾਲ ਰੁਧਰਾ, ਪੁਸ਼ਪਿੰਦਰ ਸੂਦ ਅਤੇ ਜੌਲੀ ਸੂਦ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਵਲੋਂ ਸਕਿਲ ਤੇ ਰੁਜ਼ਗਾਰ ਮੁਖੀ ਕੋਰਸਾਂ ਦਾ ਲਾਭ ਉਠਾਉਣ ਦੀ ਅਪੀਲ <br/> ਅਗਲੀ ਖ਼ਬਰ ਗਰੈਜੂਏਸ਼ਨ ਸੈਰੇਮਨੀ ਅਤੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ <br/>
Ad Position 24