20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨੈਸ਼ਨਲ ਗਰੀਨ ਟਿ੍ਬਿਊਨਲ ਦੇ ਨਾਜਾਇਜ਼ ਮਾਈਨਿੰਗ ਵਿਰੋਧੀ ਹੁਕਮ ਤੁਰੰਤ ਲਾਗੂ ਹੋਣ-ਰਾਣਾ ਕੇ.ਪੀ. ਸਿੰਘ <br/>

Ad Position 21
No active advertisement
ਅਜੀਤ ਡੈਸਕ 04-04-2026
ਨੰਗਲ, 3 ਅਪ੍ਰੈਲ (ਗੁਰਪ੍ਰੀਤ ਸਿੰਘ ਗਰੇਵਾਲ)-Tਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਸਰਕਾਰ ਦੇ ਇਮਾਨਦਾਰ ਆਈ.ਏ.ਐਸ. ਅਧਿਕਾਰੀ ਸ੍ਰੀ ਕਿ੍ਸ਼ਨ ਕੁਮਾਰ ਨੈਸ਼ਨਲ ਗਰੀਨ ਟਿ੍ਬਿਊਨ ਦੇ ਉਹ ਹੁਕਮ ਸਖ਼ਤੀ ਨਾਲ ਲਾਗੂ ਕਰਨਗੇ ਜਿਨ੍ਹਾਂ 'ਚ ਡੀਸਿਲਟਿੰਗ ਦੇ ਨਾਂਅ 'ਤੇ ਹੋ ਰਹੀ ਨਜਾਇਜ਼ ਮਾਈਨਿੰਗ 'ਤੇ ਰੋਕ ਲਗਾਈ ਗਈ ਹੈU ਇਹ ਵਿਚਾਰ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਅਗੰਮਪੁਰ ਤੋਂ 5000, ਖੇੜਾ ਤੋਂ 1500, ਹੋਰਨਾਂ ਥਾਵਾਂ ਤੋਂ 1500 ਟਿੱਪਰ ਹਰ 24 ਘੰਟੇ 'ਚ ਨਿਕਲਦੇ ਹਨ, ਜਿਨ੍ਹਾਂ ਤੋਂ ਗੁੰਡਾ ਟੈਕਸ ਦੀ ਵਸੂਲੀ ਤਾਂ ਹੁੰਦੀ ਹੈ ਪਰ ਸਰਕਾਰੀ ਖਾਤੇ 'ਚ ਇੱਕ ਧੇਲੀ ਨਹੀਂ ਜਾਂਦੀ | ਸਾਡੀ ਸਰਕਾਰ ਵੇਲੇ ਮਾਈਨਿੰਗ ਠੇਕੇਦਾਰ ਇੱਕ ਵਰ੍ਹੇ 'ਚ 350 ਕਰੋੜ ਰੁਪਏ ਸਰਕਾਰੀ ਫ਼ੀਸ ਭਰਦਾ ਸੀ | ਜੇ ਡਿਸਿਲਟਿੰਗ ਦੇ ਨਾਂਅ ?ਤੇ ਹੋ ਰਹੀ ਨਜਾਇਜ਼ ਮਾਈਨਿੰਗ ਨਾ ਰੋਕੀ ਗਈ ਤਾਂ ਅਸੀਂ ਮਿਤੀ 4 ਅਪ੍ਰੈਲ ਸਾਮੀ 5 ਵਜੇ ਮਗਰੋਂ ਵੱਡਾ ਅੰਦੋਲਨ ਸ਼ੁਰੂ ਕਰਾਂਗੇ | ਇਹ ਬੜੇ ਦੀ ਦੁੱਖ ਦੀ ਗੱਲ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਤਹਿਸੀਲ 'ਚ ਅੰਨ੍ਹੀ ਨਜਾਇਜ਼ ਮਾਈਨਿੰਗ ਹੋ ਰਹੀ ਹੈ | ਰਾਣਾ ਕੇ.ਪੀ.ਸਿੰਘ ਨੇ ਇਹ ਐਲਾਨ ਵੀ ਕੀਤਾ ਕਿ ਜੇ ਆਮ ਆਦਮੀ ਪਾਰਟੀ ਬੀ.ਬੀ.ਐਮ.ਬੀ.ਤੋਂ ਲੀਜ਼ ਧਾਰਕਾਂ ਨੂੰ ਮੇਨ ਮਾਰਕੀਟ ਅਤੇ ਹੋਰਨੀਂ ਥਾਈਾ ਮਾਲਕਾਨਾ ਹੱਕ ਦਵਾ ਗਈ ਤਾਂ ਇਹ ਸਿਆਸਤ ਛੱਡ ਦੇਣਗੇ | ਇਹ ਸਿਰਫ਼ ਸਿਆਸੀ ਸ਼ਗੂਫ਼ਾ ਹੈ | ਜੇ ਨੰਗਲ ਦਾ ਅਸਲੀ ਮਾਲਕ ਪੰਜਾਬ ਹੈ ਤਾਂ ਪੰਜਾਬ ਸਰਕਾਰ ਨੋਟੀਫ਼ਿਕੇਸ਼ਨ ਕਰ ਕੇ ਲੀਜ਼ ਧਾਰਕਾਂ ਨੂੰ ਮਾਲਕ ਬਣਾ ਦੇਵੇ | ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਹਿਮਾਚਲ ਐਂਟਰੀ ਟੈਕਸ ਦਾ ਕੋਈ ਯੋਗ ਹੱਲ ਹੋ ਜਾਵੇ | ਜੇ 4 ਸੀਟਾਂ ਵਾਲੀ ਗੱਡੀ ਨੂੰ ਰਾਹਤ ਮਿਲ ਜਾਵੇ ਤਾਂ ਵੱਡੀ ਗੱਲ ਹੋਵੇਗੀ | ਇਸ ਮੌਕੇ 'ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਕੌਂਸਲਰ ਸੁਰਿੰਦਰ ਪੰਮਾ, ਕੌਂਸਲਰ ਅਸ਼ੌਕ ਪੁਰੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਮਪੁਰ ਵਿਖੇ ਬੈਲ ਗੱਡੀਆਂ ਦੀਆਂ ਦੋਹਰੀ ਦੌੜਾਂ ਕਰਵਾਈਆਂ <br/> ਅਗਲੀ ਖ਼ਬਰ ਮੇਲਾ ਜੋਗੀ ਦਾ ਸਾਲਾਨਾ ਧਾਰਮਿਕ ਪ੍ਰੋਗਰਾਮ ਕੱਲ੍ਹ <br/>
Ad Position 24