20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪਿੰਡ ਰਾਮਪੁਰ ਵਿਖੇ ਬੈਲ ਗੱਡੀਆਂ ਦੀਆਂ ਦੋਹਰੀ ਦੌੜਾਂ ਕਰਵਾਈਆਂ <br/>

Ad Position 21
No active advertisement
ਅਜੀਤ ਡੈਸਕ 04-04-2026
ਕਾਹਨਪੁਰ ਖੂਹੀ, 3 ਅਪ੍ਰੈਲ (ਗੁਰਬੀਰ ਸਿੰਘ ਵਾਲੀਆ)-ਪੰਜਾਬ ਦੀ ਸਮਿ੍ੱਧ ਸਭਿਆਚਾਰਕ ਵਿਰਾਸਤ ਨੂੰ ਜੀਵਤ ਕਰਦਿਆਂ ਅੱਜ ਰਾਮਪੁਰ ਨੂਰਪੁਰ ਬੇਦੀ ਵਿਖੇ ਜ਼ੋਰਾਂ ਸਿੱਧੂ ਗਰੁੱਪ ਟੱਪਰੀਆਂ ਵਲੋਂ ਬੈਲ ਗੱਡੀਆਂ ਦੀ ਦੋਹਰੀ ਦੌੜ ਦਾ ਭਵਿਆ ਆਯੋਜਨ ਕੀਤਾ ਗਿਆ, ਜਿਸ ਵਿਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਸੰਸਦੀ ਬੋਰਡ ਮੈਂਬਰ ਅਤੇ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਇਕਬਾਲ ਸਿੰਘ ਲਾਲਪੁਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡਾਂ ਦੇ ਲੋਕ, ਨੌਜਵਾਨ ਅਤੇ ਬਜ਼ੁਰਗ ਹਾਜ਼ਰ ਰਹੇ, ਜਿਨ੍ਹਾਂ ਨੇ ਇਸ ਰਵਾਇਤੀ ਖੇਡ ਦਾ ਖ਼ੂਬ ਅਨੰਦ ਮਾਣਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਲਾਲਪੁਰਾ ਨੇ ਕਿਹਾ ਕਿ ਅਜੇਹੇ ਪ੍ਰੋਗਰਾਮ ਪੰਜਾਬ ਦੀ ਪਹਿਚਾਣ ਹਨ ਅਤੇ ਸਾਡੀ ਪੁਰਾਤਨ ਸਭਿਆਚਾਰ ਅਤੇ ਰਵਾਇਤਾਂ ਨੂੰ ਜੀਵਤ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿਚ ਜਿੱਥੇ ਨੌਜਵਾਨ ਪੀੜ੍ਹੀ ਆਪਣੀਆਂ ਜੜਾਂ ਤੋਂ ਦੂਰ ਹੋ ਰਹੀ ਹੈ, ਉੱਥੇ ਅਜੇਹੇ ਸਮਾਗਮ ਉਨ੍ਹਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਕੰਮ ਕਰਦੇ ਹਨ | ਉਨ੍ਹਾਂ ਜੋਰਾ ਸਿੱਧੂ ਗਰੁੱਪ ਟੱਪਰੀਆਂ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਇਸਨੂੰ ਕਾਬਲੇ-ਤਾਰੀਫ਼ ਕਦਮ ਦੱਸਿਆ | ਸ੍ਰੀ ਲਾਲਪੁਰਾ ਨੇ ਅੱਗੇ ਕਿਹਾ ਕਿ ਇਸ ਸਮਾਗਮ ਵਿਚ ਨੌਜਵਾਨਾਂ ਦੀ ਵੱਡੀ ਭਾਗੀਦਾਰੀ ਅਤੇ ਬਜ਼ੁਰਗਾਂ ਦਾ ਉਤਸ਼ਾਹ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੀ ਸੱਭਿਆਚਾਰ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਵੱਸਦੀ ਹੈ | ਉਨ੍ਹਾਂ ਕਿਹਾ ਕਿ ਅਜੇਹੇ ਪ੍ਰੋਗਰਾਮ ਸਿਰਫ਼ ਮਨੋਰੰਜਨ ਹੀ ਨਹੀਂ, ਸਗੋਂ ਸਮਾਜ ਵਿਚ ਏਕਤਾ ਅਤੇ ਭਾਈਚਾਰੇ ਨੂੰ ਵੀ ਮਜ਼ਬੂਤ ਕਰਦੇ ਹਨ | ਇਸ ਮੌਕੇ ਕਈ ਮਾਣਯੋਗ ਵਿਅਕਤੀ ਵੀ ਹਾਜ਼ਰ ਸਨ, ਜਿਨ੍ਹਾਂ ਵਿਚ ਰਵਿੰਦਰ ਸਿੰਘ ਰਵੀ ਇਟਲੀ, ਪੋਲਾ ਸਰਪੰਚ, ਹਰਦਿਆਲ ਸਿੰਘ ਸਰਪੰਚ ਟੱਪਰੀਆਂ, ਜਗਤਾਰ ਸਿੰਘ, ਜੋਲੀ ਟੱਪਰੀਆਂ, ਬਿੰਦਰ, ਮੋਹਿੰਦਰਪਾਲ ਰੋੜੂਆਣਾ, ਡਾ. ਧਰਮ ਸਿੰਘ, ਸੋਨੂ ਬਸਾਲੀ, ਹਰਜਿੰਦਰ ਸਿੰਘ ਕਾਲਾ, ਅਮਰ ਚੰਦ ਖੇੜਾ, ਗੱਬਰ ਸਿੰਘ, ਵਿਕੀ ਸੱਖਪੁਰ ਅਤੇ ਪਰਮਜੀਤ ਸਿੰਘ ਸਮੇਤ ਹੋਰ ਪ੍ਰਮੁੱਖ ਹਸਤੀਆਂ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਧਾਰਮਿਕ ਸਮਾਗਮ ਵਿਚ ਸ਼ਿਰਕਤ <br/> ਅਗਲੀ ਖ਼ਬਰ ਨੈਸ਼ਨਲ ਗਰੀਨ ਟਿ੍ਬਿਊਨਲ ਦੇ ਨਾਜਾਇਜ਼ ਮਾਈਨਿੰਗ ਵਿਰੋਧੀ ਹੁਕਮ ਤੁਰੰਤ ਲਾਗੂ ਹੋਣ-ਰਾਣਾ ਕੇ.ਪੀ. ਸਿੰਘ <br/>
Ad Position 24