12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਿਸਾਨਾਂ ਨੂੰ ਗੁਣਵੱਤਾਪੂਰਨ ਬੀਜ ਉਪਲਬਧ ਕਰਾਉਣਾ ਸਰਕਾਰ ਦੀ ਪਹਿਲ - ਖੇਤੀਬਾੜੀ ਮੰਤਰੀ <br/>

Ad Position 21
No active advertisement
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਚੰਡੀਗੜ੍ਹ ਵਿਚ ਵਿਭਾਗੀ ਉੱਚ ਅਧਿਕਾਰ ਪ੍ਰਾਪਤ ਖਰੀਦ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ | <br/> 06-04-2026
ਚੰਡੀਗੜ੍ਹ, 5 ਅਪ੍ਰੈਲ (ਰਾਮ ਸਿੰਘ ਬਰਾੜ) - ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਦੀ ਅਗਵਾਈ ਹੇਠ ਅੱਜ ਵਿਭਾਗ ਦੀ ਹਾਈ ਪਾਰਵਰਡ ਪਰਚੇਜ਼ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿਚ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਅਤੇ ਖੇਤੀਬਾੜੀ ਵਿਵਸਥਾ ਨੂੰ ਮਜਬੂਤ ਬਨਾਉਣ ਨਾਲ ਜੁੜੇ ਮਹਤੱਵਪੂਰਣ ਫੈਸਲੇ ਕੀਤੇ ਗਏ | ਮੀਟਿੰਗ ਵਿਚ ਹਰਿਆਣਾ ਬੀਜ ਵਿਕਾਸ ਨਿਗਮ ਦੇ ਸਾਲਾਨਾ ਲੇਬਰ ਟੈਂਡਰ ਨਾਲ ਸਬੰਧਿਤ ਇੱਕ ਅਹਿਮ ਪ੍ਰਸਤਾਵ ਨੂੰ ਮੰਜੂਰੀ ਦਿੱਤੀ ਗਈ | ਇਸ ਫੈਸਲੇ ਦਾ ਉਦੇਸ਼ ਬੀਜ ਸੰਸਾਧਨ, ਪੈਕਿੰਗ ਅਤੇ ਪ੍ਰਮਾਣੀਕਰਣ ਦੀ ਪ੍ਰਕਿ੍ਆ ਨੂੰ ਸੁਚਾਰੂ ਬਨਾਉਣਾ ਹੈ, ਤਾਂ ਜੋ ਕਿਸਾਨਾਂ ਨੂੰ ਸਮੇਂ 'ਤੇ ਉੱਚ ਗੁਣਵੱਤਾ ਦੇ ਪ੍ਰਮਾਣਿਤ ਬੀਜ ਰਿਆਇਤੀ ਦਰਾਂ 'ਤੇ ਉਪਲਬਧ ਕਰਾਏ ਜਾ ਸਕਣ | ਮੀਟਿੰਗ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਟੈਂਡਰ ਦੀ ਮੰਜੂਰੀ ਨਾਲ ਬੀਜ ਨਿਗਮ ਦੀ ਵੱਖ-ਵੱਖ ਇਕਾਈਆਂ-ਹਿਸਾਰ, ਸਿਰਸਾ, ਟੋਹਾਨਾ, ਯਮੁਨਾਨਗਰ, ਪਟੌਦੀ ਅਤੇ ਉਮੀਰ-ਵਿੱਚ ਬੀਜ ਉਤਪਾਦਕਾਂ ਤੋਂ ਰਾਅ ਬੀਜ ਦੀ ਸਮੇਂ 'ਤੇ ਖਰੀਦ ਯਕੀਨੀ ਹੋਵੇਗੀ | ਇਸ ਦੇ ਬਾਅਦ ਬੀਜਾਂ ਦਾ ਹੱਲ, ਪੈਕਕੇਜਿੰਗ ਅਤੇ ਪ੍ਰਮਾਣੀਕਰਣ ਵੀ ਤੈਅ ਸਮੇਂ ਸੀਮਾ ਵਿਚ ਪੂਰਾ ਕੀਤਾ ਜਾ ਸਕੇਗਾ | ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਕਿਸਾਨਾਂ ਨੂੰ ਸਮੇਂ 'ਤੇ ਗੁਣਵੱਤਾਪੂਰਣ ਬੀਜ ਉਪਲਬਧ ਕਰਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ | ਮੀਟਿੰਗ ਵਿਚ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਹਰਿਆਣਾ ਬੀਜ ਵਿਕਾਸ ਨਿਗਮ ਦੇ ਪ੍ਰਤੀਨਿਧੀ ਵੀ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਸਕੱਤਰ ਕੁਮਾਰ ਅਮਿਤ ਨੇ ਸੂਬੇ ਦੀਆਂ ਅਨਾਜ ਮੰਡੀਆਂ ਦਾ ਕੀਤਾ ਦੌਰਾ <br/> ਅਗਲੀ ਖ਼ਬਰ ਡਾ. ਹਰਚਰਨ ਸਿੰਘ ਯਾਦਗਾਰੀ 11 ਰੋਜ਼ਾ ਰੰਗਮੰਚ ਉਤਸਵ ਤਹਿਤ ਨਾਟਕ ਖੇਡਿਆ <br/>
Ad Position 24