12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਡਾ. ਹਰਚਰਨ ਸਿੰਘ ਯਾਦਗਾਰੀ 11 ਰੋਜ਼ਾ ਰੰਗਮੰਚ ਉਤਸਵ ਤਹਿਤ ਨਾਟਕ ਖੇਡਿਆ <br/>

Ad Position 21
No active advertisement
ਪੰਜਾਬ ਦੇ ਕਲਾ ਭਵਨ ਵਿਖੇ ਨਾਟਕ ਦੀ ਪੇਸ਼ਕਾਰੀ ਦਿੰਦੇ ਹੋਏ ਕਲਾਕਾਰ | ਤਸਵੀਰਾਂ : ਕਮਲਜੀਤ ਸਿੰਘ <br/> 06-04-2026
ਚੰਡੀਗੜ੍ਹ, 5 ਅਪ੍ਰੈਲ (ਅਜਾਇਬ ਸਿੰਘ ਔਜਲਾ) - ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਸੰਗੀਤ ਨਾਟਕ ਅਕੈਡਮੀ ਪੰਜਾਬ ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ ਨਾਟਕਕਾਰ ਡਾ. ਹਰਚਰਨ ਸਿੰਘ ਨੂੰ ਸਮਰਪਿਤ 11 ਰੋਜ਼ਾ ਰੰਗਮੰਚ ਉਤਸਵ 2026 ਤਹਿਤ ਅੱਜ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ਪਰਵਾਸ ਗਈ ਪੰਜਾਬੀ ਜਵਾਨੀ ਦੇ ਸੰਘਰਸ਼ ਤੇ ਦੁਖਾਂਤ ਦੀ ਕਹਾਣੀ ਬਿਆਨ ਕਰਦੇ ਨਾਟਕ 'ਦੋ ਰੋਟੀਆਂ' ਦਾ ਮੰਚਨ ਕੀਤਾ ਗਿਆ | ਇਸ ਨਾਟਕ ਨੂੰ ਸੁਰਿੰਦਰ ਸ਼ਰਮਾ ਨੇ ਲਿਖਿਆ ਤੇ ਨਿਰਦੇਸ਼ਨ ਵੀ ਕੀਤਾ ਹੈ | ਨਾਟਕ ਦਾ ਮੁੱਖ ਪਾਤਰ ਸਕੂਲ ਦੇ ਹੈੱਡ ਮਾਸਟਰ ਗੁਰਮੀਤ ਸਿੰਘ ਦਾ ਬੇਟਾ ਨਵਦੀਪ ਸਿੰਘ ਚੰਗੀ ਜ਼ਿੰਦਗੀ ਦੀ ਤਾਲਾਸ਼ 'ਚ ਪੜ੍ਹਨ ਲਈ ਕੈਨੇਡਾ ਚੱਲੇ ਜਾਂਦਾ ਹੈ, ਪਰ ਕੁੱਝ ਹੀ ਦਿਨਾਂ ਵਿਚ ਉਸਨੂੰ ਸਮਝ ਲੱਗਦੀ ਹੈ ਕਿ ਕੈਨੇਡਾ ਦੀ ਜ਼ਿੰਦਗੀ ਇੰਨੀ ਸੌਖੀ ਨਹੀਂ ਜਿੰਨੀ ਦੇਖਣ ਨੂੰ ਲੱਗਦੀ ਹੈ | ਕਾਲਜ ਵਿਚ ਹਾਜ਼ਰੀਆਂ ਘੱਟ ਜਾਣ ਦਾ ਡਰ ਤੇ ਦੂਸਰੇ ਪਾਸੇ ਢਿੱਡ ਦੀ ਖ਼ਾਤਰ ਨੌਕਰੀ ਲਈ ਭਟਕਦੇ ਫਿਰਨਾ, ਇਹਨਾਂ ਹਾਲਾਤਾਂ ਦਾ ਸਾਹਮਣਾ ਕਰਦਿਆਂ ਕਰਦਿਆਂ ਨਾਟਕ ਦਾ ਮੁੱਖ ਪਾਤਰ ਨਵੀ ਨਸ਼ੇੜੀ ਬਣ ਜਾਂਦਾ ਹੈ | ਨਾਟਕ ਵਿਚ ਮਾਂ ਦੇ ਕਿਰਦਾਰ 'ਚ ਕਮਲਜੀਤ ਕੌਰ, ਬਾਪ ਦੇ ਰੋਲ 'ਚ ਡਾ. ਸੁਰਿੰਦਰ ਸ਼ਰਮਾ, ਨਵੀਂ ਦਾ ਰੋਲ ਹਰਮਨ ਨੇ ਬਾਖ਼ੂਬੀ ਨਿਭਾਇਆ | ਇਸ ਤੋਂ ਇਲਾਵਾ ਨਿਰਮਲ ਸਿੰਘ, ਰਾਜਵੀਰ ਪੰਡੋਰੀ, ਮਹਿਕਪ੍ਰੀਤ ਕੌਰ, ਦਵਿੰਦਰ ਸਿੰਘ ਤੇ ਕਰਮਜੀਤ ਭੱਟੀ ਨੇ ਵੀ ਆਪਣੇ ਕਿਰਦਾਰ ਨੂੰ ਨਿਭਾਉਣ ਲਈ ਖ਼ੂਬ ਮਿਹਨਤ ਲਗਾਈ | ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਕਿਹਾ ਕਿ ਰੰਗਮੰਚ ਕਲਾ ਨੂੰ ਪ੍ਰਫੁੱਲਿਤ ਕਰਨ ਲਈ ਇਹ ਉਪਰਾਲੇ ਬਹੁਤ ਜ਼ਰੂਰੀ ਹਨ | ਇਸ ਨਾਟਕ ਮੰਚਨ ਦੇ ਮੁੱਖ ਮਹਿਮਾਨ ਜੀ. ਐਸ ਔਜਲਾ ਨੇ ਨਾਟਕ ਦੇ ਕਲਾਕਾਰਾਂ ਨੂੰ ਸ਼ਾਬਾਸ਼ੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਗੁਣਵੱਤਾਪੂਰਨ ਬੀਜ ਉਪਲਬਧ ਕਰਾਉਣਾ ਸਰਕਾਰ ਦੀ ਪਹਿਲ - ਖੇਤੀਬਾੜੀ ਮੰਤਰੀ <br/> ਅਗਲੀ ਖ਼ਬਰ ਇਲਾਕੇ ਵਿਚ ਸ਼ਰੇਆਮ ਚੱਲ ਰਿਹਾ ਤੇਜ਼ਾਬ ਦਾ ਗੋਰਖ ਧੰਦਾ
Ad Position 24