ਨੰਗਲ, 9 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਦੀ ਅੱਜ ਪ੍ਰਧਾਨ ਸੰਜੇ ਸਾਹਨੀ ਦੀ ਅਗਵਾਈ ਹੇਠ ਕੌਂਸਲ ਦਫ਼ਤਰ ਵਿਖੇ ਮੀਟਿੰਗ ਹੋਈ, ਜਿਸ ਵਿਚ ਸਮੂਹ ਕਾਂਗਰਸੀ ਅਤੇ ਭਾਜਪਾ ਕੌਂਸਲਰਾਂ ਵਲੋਂ ਭਾਗ ਲਿਆ ਉਪਰੰਤ ਐਡਵੋਕੇਟ ਪਰਮਜੀਤ ਸਿੰਘ ਪੰਮਾ, ਦੀਪਕ ਨੰਦਾ ਅਤੇ ਸੁਰੇਂਦਰ ਪੰਮਾ ਨੇ ਦੱਸਿਆ ਕਿ ਅੱਜ 7 ਪ੍ਰਸਤਾਵਾਂ ਵਿਚੋਂ 6 ਪ੍ਰਸਤਾਵਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ, ਜਦੋਂ ਕਿ 1 ਪ੍ਰਸਤਾਵ ਲੰਬਿਤ ਰੱਖਿਆ ਗਿਆ | ਇੱਕ ਟੇਬਲ ਆਈਟਮ ਵੀ ਸ਼ਾਮਲ ਸੀ | ਸੇਵਾਮੁਕਤ ਪਿ੍ੰਸੀਪਲ ਸੁਨੀਤਾ ਜੈਨ ਵਲੋਂ ਲੀਵ ਐਨਕੈਸ਼ਮੈਂਟ ਸਬੰਧੀ ਪੇਸ਼ ਕੀਤੀ ਗਈ ਅਰਜ਼ੀ ਅਤੇ ਉਨ੍ਹਾਂ ਦੇ ਮਾਮਲੇ 'ਤੇ ਜਾਂਚ ਕਮੇਟੀ ਵਲੋਂ ਤਿਆਰ ਕੀਤੀ ਗਈ ਜਾਂਚ ਰਿਪੋਰਟ ਨੂੰ ਲੰਬਿਤ ਰੱਖਿਆ ਗਿਆ ਹੈ | ਸ਼ਿਵਾਲਿਕ ਸਕੂਲ, ਨਯਾ ਨੰਗਲ ਦੇ ਇੱਕ ਪੰਜਾਬੀ ਅਧਿਆਪਕ ਦੀ ਸੇਵਾ 1 ਸਾਲ ਵਧਾਉਣ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ | ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਚਾਰ ਮਹੱਤਵਪੂਰਨ ਫ਼ੈਸਲੇ ਲਏ ਗਏ | ਨੰਗਲ ਨਗਰ ਕੌਂਸਲ ਅਧੀਨ ਆਊਟ ਸੋਰਸ ਕੀਤੇ ਕਰਮਚਾਰੀਆਂ ਨੂੰ ਕੰਟਰੈਕਟ ਕਰਨ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਨੰਗਲ ਨਗਰ ਕੌਂਸਲ ਅਧੀਨ ਕੰਟਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਪ੍ਰਸਤਾਵ ਵੀ ਪਾਸ ਕਰਕੇ ਸਥਾਨਕ ਸਰਕਾਰ ਨੂੰ ਭੇਜਿਆ ਗਿਆ | ਕੇਂਦਰ ਸਰਕਾਰ ਦੇ ਘੱਟੋ-ਘੱਟ ਉਜਰਤ ਐਕਟ ਦੇ ਤਹਿਤ, ਇੱਕ ਹੋਰ ਪ੍ਰਸਤਾਵ, ਜੋ ਕਿ 1 ਅਪ੍ਰੈਲ, 2026 ਲਈ ਨਿਰਧਾਰਿਤ ਕੀਤਾ ਗਿਆ ਹੈ, ਇਹ ਯਕੀਨੀ ਬਣਾਏਗਾ ਕਿ ਕਰਮਚਾਰੀ ਆਪਣੇ ਪਰਿਵਾਰਾਂ ਦਾ ਢੁਕਵਾਂ ਪਾਲਣ ਕਰ ਸਕਣ | ਇਸ ਨਾਲ ਉਨÉਾਂ ਦੀ ਘੱਟੋ-ਘੱਟ ਉਜਰਤ ਲਗਭਗ 20,000 ਤੱਕ ਵਧ ਜਾਵੇਗੀ | ਜਵਾਹਰ ਮਾਰਕੀਟ ਖੇਤਰ ਵਿਚ ਪੀਣ ਵਾਲੇ ਪਾਣੀ ਦੀ ਖ਼ਰਾਬੀ ਅਤੇ ਘਾਟ ਕਾਰਨ ਇੱਕ ਨਵੀਂ ਮੋਟਰ ਖ਼ਰੀਦਣ ਦਾ ਪ੍ਰਸਤਾਵ ਵੀ ਮੇਜ਼ 'ਤੇ ਸ਼ਾਮਲ ਕੀਤਾ ਗਿਆ | ਇਸ ਮੀਟਿੰਗ ਮੀਤ ਪ੍ਰਧਾਨ ਅਨੀਤਾ ਸ਼ਰਮਾ, ਭਾਜਪਾ ਕੌਂਸਲਰ ਰਾਜੇਸ਼ ਚੌਧਰੀ ਅਤੇ ਰਣਜੀਤ ਲੱਕੀ, ਸੋਨੀਆ ਸੈਣੀ, ਵੀਨਾ ਐਰੀ, ਇੰਦੂ ਬਾਲਾ, ਰੋਜ਼ੀ ਸ਼ਰਮਾ, ਮੀਨਾਕਸ਼ੀ ਬਾਲੀ, ਸਰੋਜ, ਮਨਜੀਤ ਮੱਟੂ, ਸਰੋਜ ਰਾਣੀ, ਰੂਪਾ ਰਾਣੀ, ਅਸ਼ੋਕ ਪੁਰੀ, ਸੁਨੀਲ ਕਾਕਾ ਅਤੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਮੀਟਿੰਗ ਵਿਚ ਮੌਜੂਦ ਸਨ |