ਨੰਗਲ, 9 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਾਬਕਾ ਸਪੀਕਰ ਪੰਜਾਬ ਰਾਣਾ ਕੇ ਪੀ ਸਿੰਘ ਦੀ ਸਿਫ਼ਾਰਿਸ਼ 'ੇ ਬਲਾਕ ਕਾਂਗਰਸ ਕਮੇਟੀ ਨੰਗਲ ਦਾ ਸੰਜੇ ਸਾਹਨੀ ਨੂੰ ਹੀ ਮੁੜ ਪ੍ਰਧਾਨ ਨਿਯੁਕਤ ਕੀਤਾ ਗਿਆ | ਆਪਣੀ ਹੋਈ ਇਸ ਨਿਯੁਕਤੀ ਸੰਬੰਧੀ ਸਾਹਨੀ ਨੇ ਆਖਿਆ ਕਿ ਮੈਂ ਪਹਿਲਾਂ ਵੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਅਤੇ ਤਰੱਕੀ ਲਈ ਸਾਥੀਆਂ ਦੀ ਮਦਦ ਨਾਲ ਮਿਹਨਤ ਕੀਤੀ ਅਤੇ ਹੁਣ ਫਿਰ ਜਿਹੜਾ ਭਰੋਸਾ ਪਾਰਟੀ ਹਾਈ ਕਮਾਂਡ ਨੇ ਮੇਰੇ ਵਿਚ ਪ੍ਰਗਟਾਇਆ ਮੈਂ ਮੁਕੰਮਲ ਤਨਦੇਹੀ ਨਾਲ ਉਸਨੂੰ ਨਿਭਾਵਾਂਗਾ | ਸਾਹਨੀ ਨੇ ਦਾਅਵਾ ਕਰਦਿਆਂ ਆਖਿਆ ਕਿ ਅਗਾਮੀਂ ਵਿਧਾਨ ਸਭਾ ਚੋਣਾਂ ਅਤੇ ਜੇਕਰ ਨਗਰ ਕੌਂਸਲ ਚੋਣਾਂ ਹੋਈਆਂ ਤਾਂ ਵੀ ਦਿਨ ਰਾਤ ਇੱਕ ਕਰਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਦਾ ਘਰੋ ਘਰੀਂ ਜਾ ਕੇ ਪ੍ਰਚਾਰ ਕੀਤਾ ਜਾਵੇਗਾ |