22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪਲਾਟਾ ਅਤੇ ਸਪਾਲਮਾ ਵਿਚ ਬਲਾਕ ਸੰਮਤੀ ਨੂਰਪੁਰ ਬੇਦੀ ਦੀ ਨਵ ਨਿਯੁਕਤ ਚੇਅਰਪਰਸਨ ਸੁਨੀਤਾ ਦੇਵੀ ਦਾ ਭਰਵਾਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 10-04-2026
ਕਾਹਨਪੁਰ ਖੂਹੀ, 9 ਅਪ੍ਰੈਲ (ਗੁਰਬੀਰ ਸਿੰਘ ਵਾਲੀਆ)-ਬਲਾਕ ਸੰਮਤੀ ਨੂਰਪੁਰ ਬੇਦੀ ਦੀ ਨਵ ਨਿਯੁਕਤ ਚੇਅਰਪਰਸਨ ਸੁਨੀਤਾ ਦੇਵੀ ਅਤੇ ਉਨ੍ਹਾਂ ਦੇ ਪਤੀ ਮਨਜੀਤ ਕੁਮਾਰ ਭੁੰਬਲਾ ਦਾ ਅੱਜ ਪਿੰਡ ਪਲਾਟਾ ਅਤੇ ਸਪਾਲਵਾਂ ਵਿਖੇ ਸਮੂਹ ਗੁੱਜਰ ਭਾਈਚਾਰੇ ਅਤੇ ਪਿੰਡ ਵਾਸੀਆਂ ਵਲੋਂ ਭਰਪੂਰ ਜੋਸ਼ ਨਾਲ ਸਵਾਗਤ ਤੇ ਸਨਮਾਨ ਕੀਤਾ ਗਿਆ | ਦੋਵੇਂ ਪਿੰਡਾਂ ਵਿਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ, ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਕੱਠ ਹੋ ਕੇ ਆਪਣੀ ਹਾਜ਼ਰੀ ਦਰਜ ਕਰਵਾਈ | ਇਸ ਮੌਕੇ ਗੁੱਜਰ ਭਾਈਚਾਰੇ ਦੇ ਵੱਖ-ਵੱਖ ਆਗੂਆਂ ਨੇ ਆਪਣੇ ਸੰਬੋਧਨਾਂ ਦੌਰਾਨ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਵਿਸ਼ੇਸ਼ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਵਿਧਾਇਕ ਚੱਢਾ ਵਲੋਂ ਗੁੱਜਰ ਸਮਾਜ ਨੂੰ ਦਿੱਤਾ ਗਿਆ ਇਹ ਮਾਣ-ਸਨਮਾਨ ਇਕ ਇਤਿਹਾਸਕ ਕਦਮ ਹੈ, ਜਿਸ ਨਾਲ ਭਾਈਚਾਰੇ ਦੀ ਪਛਾਣ ਨੂੰ ਨਵਾਂ ਮੋਕਾਮ ਮਿਲਿਆ ਹੈ | ਆਗੂਆਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਇਸ ਭਾਈਚਾਰੇ ਨੂੰ ਅਕਸਰ ਅਣਡਿੱਠਾ ਕੀਤਾ ਜਾਂਦਾ ਰਿਹਾ, ਪਰ ਮੌਜੂਦਾ ਸਮੇਂ ਵਿਚ ਪਹਿਲੀ ਵਾਰ ਸਮਾਨਤਾ ਦੇ ਅਸੂਲਾਂ ਨੂੰ ਮਜ਼ਬੂਤ ਕਰਦਿਆਂ ਗੁੱਜਰ ਸਮਾਜ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਗੁੱਜਰ ਭਾਈਚਾਰਾ ਭਵਿੱਖ ਵਿਚ ਵੀ ਵਿਧਾਇਕ ਦਿਨੇਸ਼ ਚੱਢਾ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜਾ ਰਹੇਗਾ ਅਤੇ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਪੂਰਾ ਸਹਿਯੋਗ ਦੇਵੇਗਾ | ਇਸ ਦੌਰਾਨ ਚੇਅਰਪਰਸਨ ਸੁਨੀਤਾ ਦੇਵੀ ਅਤੇ ਉਨ੍ਹਾਂ ਦੇ ਪਤੀ ਮਨਜੀਤ ਕੁਮਾਰ ਨੇ ਪਲਾਟਾ ਅਤੇ ਸਪਾਲਵਾਂ ਦੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਭਾਈਚਾਰੇ ਅਤੇ ਖੇਤਰ ਦੀ ਤਰੱਕੀ, ਖੁਸ਼ਹਾਲੀ ਅਤੇ ਵਿਕਾਸ ਲਈ ਹਮੇਸ਼ਾ ਸਮਰਪਿਤ ਰਹਿਣਗੇ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ | ਸਮਾਗਮ ਦੌਰਾਨ ਗੁਰਚੈਨ ਸਰਪੰਚ, ਝੰਡੂ ਰਾਮ, ਮਨੋਹਰ ਲਾਲ, ਬਲਵੀਰ ਚੰਦ ਕਾਕੂ, ਬਲਰਾਜ ਚੇਚੀ, ਬਲਵੀਰ ਚੇਚੀ, ਨਸੀਬ ਸਰਪੰਚ, ਵਿੱਕੀ ਸਰਪੰਚ, ਕਿਸ਼ੋਰ ਸਰਪੰਚ, ਬਲਵਿੰਦਰ ਮਾਸਟਰ, ਬਿੰਦੂ ਭਾਟੀਆ, ਧਰਮ ਚੰਦ, ਬਲਰਾਮ ਭਾਟੀਆ, ਗੋਪਾਲ ਚੰਦ ਪੰਚਾਇਤ ਮੈਂਬਰ ਤੇ ਹੈਰੀ ਪਲਾਟਾ, ਚਰਨ ਪਲਾਟਾ ਸਮੇਤ ਹੋਰ ਗੁੱਜਰ ਭਾਈਚਾਰੇ ਦੇ ਪਤਵੰਤੇ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੈਡਮ ਉਪਿੰਦਰ ਸੇਖੋਂ ਦੀ ਛੇਤੀ ਛਪੇਗੀ ਕਿਤਾਬ ਬਰੇਨ ਟਿਊਮਰ ਨੂੰ ਹਰਾ ਕੇ ਜਿੱਤੀ ਜ਼ਿੰਦਗੀ ਦੀ ਜੰਗ ਅਗਲੀ ਖ਼ਬਰ ਸੰਜੇ ਸਾਹਨੀ ਨੂੰ ਮੁੜ ਬਲਾਕ ਕਾਂਗਰਸ ਨੰਗਲ ਦਾ ਪ੍ਰਧਾਨ ਐਲਾਨਿਆ
Ad Position 24