ਖੇਤੀਬਾੜੀ ਲਈ ਬਿਜਲੀ ਦੇ ਸਮੇਂ ਵਿਚ ਸੁਧਾਰ ਦੀ ਮੰਗ
ਅਜੀਤ ਡੈਸਕ
16-04-2026
ਮੋਰਿੰਡਾ, 15 ਅਪ੍ਰੈਲ (ਪਿ੍ਤਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਰੂਪਨਗਰ ਵਲੋਂ ਪੰਜਾਬ ਸਰਕਾਰ ਤੇ ਪੀ.ਐਸ.ਪੀ.ਸੀ.ਐਲ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਖੇਤੀਬਾੜੀ ਲਈ ਬਿਜਲੀ ਸਵੇਰੇ 3 ਵਜੇ ਤੋਂ 9 ਵਜੇ ਤੱਕ ਦਿੱਤੀ ਜਾਵੇ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਦਲਜੀਤ ਸਿੰਘ ਚਲਾਕੀ ਅਤੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮੁੰਡੀਆਂ ਨੇ ਕਿਹਾ ਕਿ ਕਿਸਾਨਾਂ ਵਲੋਂ ਮੱਕੀ ਗੰਨਾ ਅਤੇ ਸਬਜ਼ੀ ਨੂੰ ਪਾਣੀ ਲਾਉਣ ਲਈ ਜੋ ਬਿਜਲੀ ਇੱਕ ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ ਦਿੱਤੀ ਜਾਂਦੀ ਹੈ | ਉਸ ਨੂੰ ਸੁਧਾਰ ਕਰਕੇ ਸਵੇਰੇ 3 ਵਜੇ ਤੋਂ ਲੈ ਕੇ 9 ਵਜੇ ਤੱਕ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਕਿ ਕਿਸਾਨਾਂ ਦੀਆਂ ਫ਼ਸਲਾਂ ਨੂੰ ਪਾਣੀ ਸਹੀ ਸਮੇਂ ਸਿਰ ਮਿਲ ਜਾਵੇ | ਉਨ੍ਹਾਂ ਕਿਹਾ ਕਿ ਰੂਪਨਗਰ ਜ਼ਿਲ੍ਹਾ ਪਹਾੜੀ ਹੋਣ ਕਰਕੇ ਇਸ ਵਿਚ ਜੰਗਲੀ ਜਾਨਵਰ ਬਹੁਤ ਹਨ ਜੋ ਕਿ ਰਾਤ ਵੇਲੇ ਕਿਸਾਨਾਂ ਦਾ ਜਾਨੀ ਨੁਕਸਾਨ ਵੀ ਕਰ ਸਕਦੇ ਹਨ ਇਸ ਲਈ ਜਥੇਬੰਦੀ ਮੰਗ ਕਰਦੀ ਹੈ ਕਿ ਕਿਸਾਨਾਂ ਨੂੰ ਬਿਜਲੀ 3 ਵਜੇ ਤੋਂ ਲੈ ਕੇ 9 ਵਜੇ ਤੱਕ ਛੇ ਘੰਟੇ ਰੋਜ਼ਾਨਾ ਨਿਰਵਿਘਨ ਦਿੱਤੀ ਜਾਵੇ |