30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਨਿੱਜੀ ਗੱਡੀਆਂ ਦੇ ਲੱਗੇ ਹੂਟਰਾਂ ਕਾਰਨ ਲੋਕਾਂ ਨੂੰ ਹੋ ਰਹੀ ਹੈ ਪ੍ਰੇਸ਼ਾਨੀ

Ad Position 21
No active advertisement
ਅਜੀਤ ਡੈਸਕ 17-04-2026
ਸ੍ਰੀ ਚਮਕੌਰ ਸਾਹਿਬ,16 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਵਿਖੇ ਨਿਜੀ ਵਾਹਨਾਂ ਤੇ ਲੱਗੇ ਹੂਟਰਾਂ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਦੋਂ ਬਾਜਰਾਂ ਵਿਚੋਂ ਅਜਿਹੇ ਵਾਹਨ ਲੰਘਦੇ ਹਨ ਤਾਂ ਲੋਕ ਘਬਰਾ ਇੱਕ ਦਮ ਪਿੱਛੇ ਹਟਦੇ ਹਨ, ਜਦੋ ਵਾਹਨ ਲੰਘ ਜਾਂਦੇ ਹਨ ਤਾਂ ਵਾਹਨ ਚਾਲਕਾਂ ਨੂੰ ਕੋਸਦੇ ਵੇਖੇ ਜਾ ਸਕਦੇ ਹਨ, ਕਿਉਂਕਿ ਅੱਜ ਹਰ ਬੰਦ ਵੀ.ਆਈ.ਪੀ. ਫੀਲਿੰਗ ਲੈ ਰਿਹਾ ਹੈ | ਇਹ ਹੂਟਰ ਟਰੈਕਟਰਾਂ ਤੇ ਵੀ ਲੱਗੇ ਵੇਖੇ ਜਾ ਸਕਦੇ ਹਨ | ਇਹ ਹੂਟਰ ਜਿਆਦਾਤਰ ਯਾਤਰੂਆਂ ਦੀ ਗੱਡੀਆਂ/ਟਰੈਕਟਰਾਂ ਤੇ ਵੇਖੇ ਜਾ ਸਕਦੇ ਹਨ ਜੋ ਆਵਾਜਾਈ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਹਨ | ਆਵਾਜਾਈ ਪੁਲਿਸ ਦੀਆਂ ਇਥੇ ਘੱਟ ਸੇਵਾਵਾਂ ਵੇਖਣ ਨੂੰ ਮਿਲਦੀਆਂ ਹਨ,ਜਿਸ ਕਾਰਨ ਆਵਾਜਾਈ ਦੇ ਨਿਯਮਾਂ ਨੂੰ ਸ਼ਰੇਆਮ ਪਰੋਖੇ ਕੀਤਾ ਆਮ ਵੇਖਿਆ ਜਾ ਸਕਦਾ ਹੈ | ਇਸ ਸਬੰਧੀ ਜਦੋਂ ਟਰੈਫਿਕ ਪੁਲਿਸ ਦੇ ਇੰਚਾਰਜ ਏ ਐਸ ਆਈ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਡਿਊਟੀਆਂ ਦੂਜੇ ਸ਼ਹਿਰਾਂ ਵਿਚ ਵੀ ਲਗਾਤਾਰ ਲੱਗਦੀਆਂ ਰਹਿੰਦੀਆਂ ਹਨ, ਜਿਸ ਕਾਰਨ ਅਜਿਹੇ ਅਨਸਰ ਆਵਾਜਾਈ ਦੇ ਨਿਯਮਾਂ ਦੀਆਂ ਉਲੰਘਣਾਂ ਕਰਦੇ ਹਨ | ਉਨ੍ਹਾਂ ਦੱਸਿਆ ਕਿ ਹੁਣ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾ ਕੇ ਆਵਾਜਾਈ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ 'ਤੇ ਸਖਤੀ ਵਰਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਸੰਤੋਸ਼ੀ ਮਾਤਾ ਮੰਦਿਰ ਚੋਈ ਬਾਜ਼ਾਰ ਵਿਖੇ ਸਾਲਾਨਾ ਸਮਾਗਮ ਅੱਜ ਅਗਲੀ ਖ਼ਬਰ ਗਮਾਡਾ ਦਰਮਿਆਨ ਹੋਏ ਸਮਝੌਤੇ ਨੂੰ ਨਾਮਨਜ਼ੂਰ ਕਰਦਿਆਂ ਕਿਸਾਨਾਂ ਵਲੋਂ ਭਲਕੇ ਤੋਂ ਧਰਨਾ ਸ਼ੁਰੂ ਕਰਨ ਦਾ ਫ਼ੈਸਲਾ <br/>
Ad Position 24