30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸ੍ਰੀ ਸੰਤੋਸ਼ੀ ਮਾਤਾ ਮੰਦਿਰ ਚੋਈ ਬਾਜ਼ਾਰ ਵਿਖੇ ਸਾਲਾਨਾ ਸਮਾਗਮ ਅੱਜ

Ad Position 21
No active advertisement
ਅਜੀਤ ਡੈਸਕ 17-04-2026
ਹਵਨ ਯੱਗ ਅਤੇ ਕੀਰਤਨ ਕਰਵਾਏ ਜਾਣਗੇ
ਸ੍ਰੀ ਅਨੰਦਪੁਰ ਸਾਹਿਬ, 16 ਅਪ੍ਰੈਲ (ਕਰਨੈਲ ਸਿੰਘ)-ਸ੍ਰੀ ਸੰਤੋਸ਼ੀ ਮਾਤਾ ਮੰਦਿਰ ਕਮੇਟੀ (ਨਜ਼ਦੀਕ ਰਾਮ-ਲੀਲ੍ਹਾ ਗਰਾਊਾਡ, ਚੋਈ ਬਾਜ਼ਾਰ) ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਦਾ ਸਾਲਾਨਾ ਭੰਡਾਰਾ ਅਤੇ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੰਦਿਰ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਟੀਟੂ ਅਤੇ ਅੰਮਿ੍ਤ ਲਾਲ ਘੋਗਾ ਤੇ ਸਮਾਜ ਸੇਵੀ ਬਲਰਾਮ ਪਰਾਸ਼ਰ ਨੇ ਦੱਸਿਆ ਕਿ ਅੱਜ ਮਿਤੀ 17 ਅਪ੍ਰੈਲ, ਦਿਨ ਸ਼ੁੱਕਰਵਾਰ ਨੂੰ ਕਰਵਾਏ ਜਾਣ ਵਾਲੇ ਇਸ ਸਮਾਗਮ ਦੀ ਸ਼ੁਰੂਆਤ ਸਵੇਰੇ 08:00 ਵਜੇ ਪਵਿੱਤਰ ਹਵਨ ਯੱਗ ਨਾਲ ਹੋਵੇਗੀ | ਹਵਨ ਦੀ ਪੂਰਨ ਅਹੂਤੀ ਉਪਰੰਤ ਵਿਸ਼ੇਸ਼ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ 'ਚ ਮਹਿਲਾ ਮੰਡਲ ਦੀਆਂ ਬੀਬੀਆਂ ਵਲੋਂ ਮਾਤਾ ਜੀ ਦੀ ਮਹਿਮਾ ਦਾ ਗੁਣਗਾਨ ਅਤੇ ਸ਼ਬਦ ਕੀਰਤਨ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਦਿਨ ਦਿਹਾੜੇ ਅਧਿਆਪਿਕਾ ਤੋਂ ਪਰਸ ਝਪਟ ਕੇ ਸਕੂਟੀ ਸਵਾਰ ਨੌਜਵਾਨ ਫਰਾਰ ਅਗਲੀ ਖ਼ਬਰ ਨਿੱਜੀ ਗੱਡੀਆਂ ਦੇ ਲੱਗੇ ਹੂਟਰਾਂ ਕਾਰਨ ਲੋਕਾਂ ਨੂੰ ਹੋ ਰਹੀ ਹੈ ਪ੍ਰੇਸ਼ਾਨੀ
Ad Position 24