07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਕਰਵਾਇਆ ਮਾਤਾ-ਪਿਤਾ ਓਰੀਐਂਟੇਸ਼ਨ ਅਤੇ ਸਨਮਾਨ ਸਮਾਰੋਹ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਰੂਪਨਗਰ, 18 ਅਪ੍ਰੈਲ (ਸਤਨਾਮ ਸਿੰਘ ਸੱਤੀ)-ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਮਾਤਾ-ਪਿਤਾ ਓਰੀਐਂਟੇਸ਼ਨ ਪ੍ਰੋਗਰਾਮ ਅਤੇ ਸਨਮਾਨ ਸਮਾਰੋਹ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਮਿਸ ਵਨੀਤਾ ਜੈਨ (ਸੀਸੀਏ ਹੈੱਡ) ਵਲੋਂ ਕੀਤੀ ਗਈ, ਜਿਨ੍ਹਾਂ ਨੇ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ | ਇਸ ਮੌਕੇ ਸੂਬਾ ਭੁਪਿੰਦਰ ਸਿੰਘ, ਮੈਡਮ ਗੁਣਵੰਤ ਕੌਰ (ਮੈਨੇਜਿੰਗ ਡਾਇਰੈਕਟਰ), ਭਗਵਾਨ ਸਿੰਘ (ਸਕੂਲ ਮੈਨੇਜਰ), ਮੈਡਮ ਆਰ. ਭੂਵਨਾ (ਪਿ੍ੰਸੀਪਲ) ਅਤੇ ਮੈਮ ਅਨੀਤਾ (ਐਲੀਮੈਂਟਰੀ ਹੈੱਡ) ਹਾਜ਼ਰ ਸਨ | ਦੀਪ ਪ੍ਰਜਵਲਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ | ਪਿ੍ੰਸੀਪਲ ਮੈਡਮ ਆਰ. ਭੂਵਨਾ ਨੇ ਪਾਠਕ੍ਰਮ ਵਿਚ ਕੀਤੀਆਂ ਨਵੀਆਂ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਮੁੱਲਾਂ ਅਧਾਰਿਤ ਸਰਵਾਂਗੀਣ ਵਿਕਾਸ ਕਰਨਾ ਹੈ | ਉਨ੍ਹਾਂ ਮਾਪਿਆਂ ਨੂੰ ਅਧਿਆਪਕਾਂ ਨਾਲ ਮਿਲ ਕੇ ਬੱਚਿਆਂ ਦੇ ਵਿਕਾਸ ਵਿਚ ਸਾਥੀ ਬਣਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ''ਪ੍ਰਭਾਵਸ਼ਾਲੀ ਮਾਪੇਗੀਰੀU ਵਿਸ਼ੇ 'ਤੇ ਇੰਟਰੈਕਟਿਵ ਸੈਸ਼ਨ ਵੀ ਕਰਵਾਇਆ ਗਿਆ | ਭਗਵਾਨ ਸਿੰਘ ਨੇ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਯੁੱਗ ਲਈ ਹਰ ਪੱਖੋਂ ਤਿਆਰ ਕਰਨਾ ਹੈ | ਉਨ੍ਹਾਂ 10ਵੀਂ ਜਮਾਤ ਦੇ ਟਾਪਰਾਂ ਲਈ ਸਕੂਲ ਵਲੋਂ ਯਾਤਰਾ ਦੀ ਘੋਸ਼ਣਾ ਵੀ ਕੀਤੀ | ਸਕੂਲ ਵਲੋਂ ਸੈਸ਼ਨ 2025-26 ਦੀ 10ਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਲਈ 7 ਟਾਪਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਸ ਸਾਲ ਸੀਰਤਪ੍ਰੀਤ ਕੌਰ ਨੂੰ ''ਸੂਬਾ ਮਨੀ ਸਿੰਘ ਜੀ ਸਕਾਲਰਸ਼ਿਪ'' ਨਾਲ ਨਵਾਜਿਆ ਗਿਆ ਅਤੇ ਸਕੂਲ ਫੀਸ ਵਿਚ 40 ਫ਼ੀਸਦੀ ਛੂਟ ਦਿੱਤੀ ਗਈ | ਮਾਪਿਆਂ ਨੇ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਅੰਤ ਵਿਚ ਮੈਮ ਅਨੀਤਾ ਵਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਰਾਸ਼ਟਰੀ ਗੀਤ ਨਾਲ ਸਮਾਗਮ ਦਾ ਸਮਾਪਨ ਹੋਇਆ |

Ad Position 22
No active advertisement
ਪਿਛਲੀ ਖ਼ਬਰ ਘਾੜ ਇਲਾਕੇ ਅੰਦਰ ਛਾਇਆ ਬਿਜਲੀ ਦਾ ਸੰਕਟ ਅਗਲੀ ਖ਼ਬਰ ਰੂਪਨਗਰ ਸ਼ਹਿਰ ਨੂੰ ਬੇਸਹਾਰਾ ਪਸ਼ੂਆਂ ਤੇ ਲਾਵਾਰਸ ਕੁੱਤਿਆਂ ਨੇ ਘੇਰਿਆ
Ad Position 24