07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਇਕ ਮਈ ਨੂੰ ਹਿਮਾਚਲ ਐਂਟਰੀ ਟੈਕਸ ਵਿਰੁੱਧ ਆਵਾਜਾਈ ਠੱਪ ਕਰਾਂਗੇ-ਰਾਣਾ

Ad Position 21
repet_subhas-goyals [Copy P29]
ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਅਤੇ ਐਡਵੋਕੇਟ ਉਤਾਂਸ਼ ਮੌਂਗਾ ਪੱਤਰਕਾਰਾਂ ਨੂੰ ਸੰਬੋਧਨ ਕਰਨ ਸਮੇਂ | <br/> 19-04-2026
ਨੰਗਲ, 18 ਅਪੈ੍ਰਲ (ਗੁਰਪ੍ਰੀਤ ਸਿੰਘ ਗਰੇਵਾਲ)-Tਇੱਕ ਮਈ ਨੂੰ ਹਿਮਾਚਲ ਐਂਟਰੀ ਟੈਕਸ ਵਿਰੁੱਧ ਪੰਜਾਬ-ਹਿਮਾਚਲ ਸਰਹੱਦ 'ਤੇ ਸਥਿਤ 33 ਥਾਵਾਂ 'ਤੇ ਸੜਕ ਆਵਾਜਾਈ ਠੱਪ ਕੀਤੀ ਜਾਵੇਗੀU ਇਹ ਵਿਚਾਰ ਐਂਟਰੀ ਟੈਕਸ ਵਿਰੁੱਧ ਨਿਰੰਤਰ ਸੰਘਰਸ਼ ਕਰ ਰਹੇ ਗੌਰਵ ਰਾਣਾ ਅਤੇ ਬਹੁਚਰਚਿਤ ਐਡਵੋਕੇਟ ਉਤਾਂਸ਼ ਮੌਂਗਾ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪ੍ਰਗਟ ਕੀਤੇ | ਅਸੀਂ ਇੱਕ ਮਈ ਨੂੰ ਹਿਮਾਚਲ ਸਰਕਾਰ ਨਾਲ ਸੰਪਰਕ ਕਰਕੇ, ਪਹਿਲਾਂ ਹੋਈ ਗੱਲਬਾਤ/ਮੰਗ ਪੱਤਰ ਬਾਰੇ ਠੋਸ ਉੱਤਰ ਲਵਾਂਗੇ , ਜੋ ਐਂਟਰੀ ਟੈਕਸ ਹਟਾਉਣ ਦੀ ਪੱਕੀ ਕਾਰਵਾਈ ਨਾ ਹੋਈ ਤਾਂ ਸਾਰੇ ਰੋਡ ਜਾਮ ਕਰਾਂਗੇ | ਗੌਰਵ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਮਾਮਲੇ ਦੀ ਗੰਭੀਰਤਾ ਨੂੰ ਸਮਝੇ | ਕਿੰਨੇ ਸ਼ਰਮ ਦੀ ਗੱਲ ਹੈ ਕਿ ਨੰਗਲ-ਧਰਮਸ਼ਾਲਾ, ਨੰਗਲ-ਭਾਖੜਾ, ਨੰਗਲ-ਗੜਸ਼ੰਕਰ, ਨੰਗਲ-ਗੁਰੂ ਕਾ ਲਾਹੌਰ, ਨੰਗਲ-ਬਿਲਾਸਪੁਰ ਮਾਰਗ 'ਤੇ ਟੋਲ ਪਲਾਜ਼ਾ ਹੈ | ਕਿਸੇ ਪਾਸੇ ਜਾਓ ਟੈਕਸ ਦੇਣਾ ਹੀ ਪਵੇਗਾ | ਜੇ ਗੜਾ ਮੋੜ ਬੈਰੀਅਰ 'ਤੇ ਐਂਟਰੀ ਟੈਕਸ ਹੈ , ਤਾਂ ਬਿਲਾਸਪੁਰ ਮਨਾਲੀ ਸੜਕ 'ਤੇ ਨੈਸ਼ਨਲ ਹਾਈ ਵੇ ਅਥਾਰਿਟੀ ਟੈਕਸ ਵਸੂਲ ਦੀ ਹੈ, ਮਨਾਲੀ ਐਂਟਰੀ ਟੈਕਸ 300 ਰੁਪਏ ਉਤਲਿਆ ਤੋਂ ਵੱਖਰਾ ਹੈ | ਪੱਤਰਕਾਰ ਸੰਮੇਲਨ 'ਚ ਮੌਜੂਦ ਬਹੁਚਰਚਿਤ ਵਕੀਲ ਉਤਾਂਸ਼ ਮੌਂਗਾ, ਜਿਨ੍ਹਾਂ ਨੇ ਹਾਈਕੋਰਟ 'ਚ ਜਨ ਹਿਤ ਰਿੱਟ ਪਾਈ ਹੈ ਨੇ ਦੋਸ਼ ਲਗਾਇਆ ਹੈ ਕਿ ਹਿਮਾਚਲ ਸਰਕਾਰ ਸਮਾਂ ਲੰਘਾਅ ਰਹੀ ਹੈ | ਉਤਾਂਸ਼ ਮੌਂਗਾ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਲੋਕੀ ਬਹੁਤ ਹੀ ਪ੍ਰੇਸ਼ਾਨ ਹਨ | ਹਿਮਾਚਲ ਸਰਕਾਰ ਨੰਗਲ-ਭਾਖੜਾ ਸੜਕ 'ਤੇ ਵੀ ਐਂਟਰੀ ਟੈਕਸ ਵਸੂਲ ਰਹੀ ਹੈ ਜਦੋਂ ਕਿ ਇਸ ਸੜਕ ਦਾ ਅਸਲ ਮਾਲਕ ਭਾਖੜਾ ਬਿਆਸ ਪ੍ਰਬੰਧ ਬੋਰਡ ਹੈ | ਇਸ ਮੌਕੇ 'ਤੇ ਸਮਾਜ ਸੇਵੀ ਸੇਠੀ ਸ਼ਰਮਾ ਨਿਧੜਕ ਕੀਰਤਪੁਰ ਸਾਹਿਬ, ਸੂਬੇਦਾਰ ਰੌਸ਼ਨ ਲਾਲ, ਕਸ਼ਮੀਰ ਸਿੰਘ ਪਿੰਡ ਨੰਗਲੀ, ( ਭਨੂਪਲੀ) ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਸ਼ਰਮਾ ਨੇ ਕੀਤਾ ਦੁੱਖ ਸਾਂਝਾ <br/> ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਤੋਂ ਦਰਬਾਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ...
Ad Position 24