11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸਰਸਾ ਨਦੀ ਅਤੇ ਲੋਹੰਡ ਨਦੀ ਦੀਆਂ ਕੱਚੀਆਂ ਲੀਹਾਂ ਦਾ ਭੁਲੇਖਾ ਪਾ ਰਿਹਾ ਹੈ ਭਰਤਗੜ੍ਹ-ਪੰਜੇਹਰਾ ਮਾਰਗ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਨਵਿਆਏ ਸੀ ਹਿਮਾਚਲ ਨੂੰ ਜਾਂਦੇ ਇਹ ਮਾਰਗ <br/>

Ad Position 21
No active advertisement
ਭਰਤਗੜ੍ਹ-ਪੰਜੇਹਰਾ ਮਾਰਗ 'ਤੇ ਖੱਡਿਆਂ 'ਚੋਂ ਨਿਕਲ ਰਹੇ ਕਰੈਸ਼ਰ ਉਦਯੋਗ ਅਤੇ ਅਨਾਜ ਮੰਡੀ ਦੇ ਵਾਹਨਾਂ ਦੀ ਝਲਕ | ਤਸਵੀਰਾਂ: ਬਾਵਾ <br/> 20-04-2026
ਭਰਤਗੜ੍ਹ, 19 ਅਪ੍ਰੈਲ (ਜਸਬੀਰ ਸਿੰਘ ਬਾਵਾ)-ਪੰਜਾਬ ਤੋਂ ਹਿਮਾਚਲ ਨੂੰ ਜਾਂਦੇ ਭਰਤਗੜ੍ਹ-ਪੰਜੇਹਰਾ, ਕਕਰਾਲਾ-ਰਤਿਉੜ ਅਤੇ ਭਰਤਗੜ੍ਹ-ਨਾਲਾਗੜ੍ਹ ਮਾਰਗਾਂ ਨੂੰ ਆਪਣੇ ਸੂਬੇ ਦੀ ਹੱਦ ਤੱਕ ਸਾਡੇ ਲੋਕ ਨਿਰਮਾਣ (ਭ) ਅਤੇ (ਮ) ਵਿਭਾਗ ਵਲੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਸਿਫ਼ਾਰਸ਼ 'ਤੇ ਸਾਬਕਾ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ 5 ਕਰੋੜ ਰੁਪਏ ਤੋਂ ਵੱਧ ਰੁਪਏ ਦੀ ਰਾਸ਼ੀ ਨਾਲ ਨਵਿਆਇਆ ਸੀ | ਦੋ ਮਾਰਗਾਂ ਦੀ ਹਾਲਤ ਤਾਂ ਸਹੀ ਜਾਪ ਰਹੀ ਹੈ, ਪਰ ਭਰਤਗੜ੍ਹ-ਪੰਜੇਹਰਾ ਮਾਰਗ 'ਤੇ ਅੰਬੂਜਾ ਸੀਮਿੰਟ ਉਦਯੋਗ, ਕਰੈਸ਼ਰ ਉਦਯੋਗ ਨੂੰ ਆਉਣ ਵਾਲੇ ਭਾਰੀ ਵਾਹਨਾਂ ਦੀ ਜ਼ਿਆਦਾ ਆਵਾਜਾਈ ਬਦੌਲਤ ਦੋਵੇਂ ਰਾਜਾਂ ਦੇ ਖੇਤਰੀ ਪਿੰਡਾਂ ਦੇ ਲੋਕਾਂ ਨੂੰ ਇਹ ਰਾਜ ਮਾਰਗ ਤਾਂ ਨਹੀਂ, ਸਗੋਂ ਸਰਸਾ ਨਦੀ ਅਤੇ ਲੋਹੰਡ ਨਦੀ ਦੀਆਂ ਕੱਚੀਆਂ ਲੀਹਾਂ ਦਾ ਭੁਲੇਖਾ ਪਾ ਰਿਹਾ ਹੈ | ਇਸ ਮਾਰਗ 'ਤੇ ਅਨਾਜ ਮੰਡੀ, ਸ੍ਰੀ ਗੁਰੂ ਤੇਗ ਬਹਾਦਰ ਖੇਡ ਮੈਦਾਨ, ਸਕੂਲ ਸਥਾਪਿਤ ਹੋਣ ਕਰਕੇ ਇਨ੍ਹੀਂ ਦਿਨੀਂ ਵਿਦਿਆਰਥੀਆਂ, ਆਮ ਰਾਹਗੀਰਾਂ ਦੇ ਨਾਲ ਕਿਸਾਨਾਂ ਦੀ ਆਮਦ ਵਧੀ ਹੋਈ ਹੈ, ਰੋਜ਼ਾਨਾ ਲੋਕ ਜ਼ਖਮੀ ਹੋ ਰਹੇ ਹਨ, ਵਾਹਨ ਚਾਲਕ ਪੁਰਜ਼ੇ ਤੁੜਵਾ ਰਹੇ ਹਨ | ਪਿਛਲੇ ਵਰ੍ਹੇ ਹਲਕਾ ਵਿਧਾਇਕ ਅਤੇ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਾਰਟੀ ਨੁਮਾਇੰਦਿਆਂ ਅਤੇ ਕਰੈਸ਼ਰ ਉਦਯੋਗ ਨਾਲ ਸਬੰਧਿਤ ਵਿਅਕਤੀਆਂ ਦੀ ਮਸ਼ੀਨਰੀ ਨਾਲ ਖ਼ੁਦ ਖੱਡੇ ਭਰਵਾਕੇ ਚੱਲਣ ਯੋਗ ਬਣਵਾਇਆ ਸੀ, ਪਰ ਖੱਡਿਆਂ 'ਚੋਂ ਗਰੈਵਲ ਅਤੇ ਮਿੱਟੀ ਕੁੱਝ ਦਿਨਾਂ 'ਚ ਹੀ ਹਵਾ 'ਚ ਉਡ ਗਏ | ਖੇਤਰੀ ਚਿੰਤਕਾਂ ਨੇ ਕੈਬਨਿਟ ਮੰਤਰੀ ਬੈਂਸ ਦੇ ਉਦਮ ਦੀ ਸ਼ਲਾਘਾ ਅਤੇ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਵਾਹਨ ਆਵਾਜਾਈ ਪੱਖੋਂ ਰਾਹਗੀਰ, ਸਕੂਲੀ ਬੱਚੇ, ਕਾਰੋਬਾਰੀ ਅਤੇ ਕਿਸਾਨ ਬੇਵੱਸ ਨੇ, ਵਿਭਾਗ ਬੇਖ਼ਬਰ ਹੈ, ਇਸ ਮਾਰਗ 'ਚ ਕਦੋਂ ਤੱਕ ਸੁਧਾਰ ਹੋਣ ਦੀ ਸੰਭਾਵਨਾ ਹੈ | ਚਿੰਤਕਾਂ ਨੇ ਕੈਬਨਿਟ ਮੰਤਰੀ ਬੈਂਸ ਦੇ ਧਿਆਨ 'ਚ ਲਿਆਉਂਦਿਆਂ ਕਿਹਾ ਹੁਣ ਤਾਂ ਨਵਿਆਉਣ ਦੀ ਮਿਆਦ ਵੀ ਪੁੱਗ ਚੁੱਕੀ ਹੈ, ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਾਰਗ ਨੂੰ ਨਵਿਆਉਣ ਦੀ ਹਦਾਇਤ ਕਰਨ |

Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਦਰਸਾਏ ਮਾਰਗ 'ਤੇ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ- ਚੀਮਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਡਵੋਕ... ਅਗਲੀ ਖ਼ਬਰ ਪਰਸ ਖੋਹਣ ਵਾਲੇ ਝਪਟਮਾਰ ਦੋ ਦਿਨਾਂ 'ਚ ਕੀਤੇ ਕਾਬੂ <br/>
Ad Position 24