ਨੰਗਲ, 19 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਵਧੇਰੇ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨੰਗਲ 'ਚ ਪੰਡਿਤ ਦੀਨ-ਦਿਆਲ ਉਪਾਧਿਆਏ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਵਿਚ ਵੱਡੀ ਗਿਣਤੀ ਵਿਚ ਭਾਜਪਾ ਵਰਕਰਾਂ ਨੇ ਹਿੱਸਾ ਲਿਆ ਅਤੇ ਸਿਖਲਾਈ ਪ੍ਰਾਪਤ ਕੀਤੀ | ਕੈਂਪ ਦਾ ਉਦਘਾਟਨ ਕਰਦੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਵਰਕਰ ਭਾਜਪਾ ਦੀ ਰੀੜ੍ਹ ਦੀ ਹੱਡੀ ਹਨ, ਅਤੇ ਇਹ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਹੈ ਜਿਸ ਨੇ ਪਾਰਟੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਬਣਾਇਆ ਹੈ | ਅਜਿਹੇ ਸਿਖਲਾਈ ਕੈਂਪ ਨਾ ਸਿਰਫ਼ ਵਰਕਰਾਂ ਨੂੰ ਸੰਗਠਨਾਤਮਕ ਤੌਰ 'ਤੇ ਮਜ਼ਬੂਤ ਕਰਦੇ ਹਨ ਬਲਕਿ ਉਨ੍ਹਾਂ ਨੂੰ ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਲਈ ਕੰਮ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ | ਕੈਂਪ ਦੌਰਾਨ ਵਰਕਰਾਂ ਨੂੰ ਪਾਰਟੀ ਦੀ ਵਿਚਾਰਧਾਰਾ, ਭਾਜਪਾ ਦਾ ਇਤਿਹਾਸ, ਬੂਥ ਪ੍ਰਬੰਧਨ, ਸੋਸ਼ਲ ਮੀਡੀਆ, ਮੀਡੀਆ ਪ੍ਰਬੰਧਨ ਅਤੇ ਕੇਂਦਰ ਵਿਚ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਸਮਾਗਮ ਵਿਚ ਭਾਜਪਾ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਪ੍ਰਤੀਨਿਧੀ ਡਾ. ਪਰਮਿੰਦਰ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਜ਼ਿਲ੍ਹਾ ਜਨਰਲ ਸਕੱਤਰ ਮੁਕੇਸ਼ ਨੱਡਾ, ਭਨੂਪਾਲੀ ਮੰਡਲ ਦੇ ਪ੍ਰਧਾਨ ਮੋਹਿਤ ਸ਼ਰਮਾ, ਸਾਬਕਾ ਪ੍ਰਧਾਨ ਡਾ. ਦਿਨੇਸ਼ ਜੋਸ਼ੀ, ਕਰਨ ਮੈਹਣ,ਸ਼ਾਮ ਸੁੰਦਰ ਰੰਗਾ, ਐਡਵੋਕੇਟ ਰਾਕੇਸ਼ ਮੜਕਣ, ਡਾਕਟਰ ਰਜਿੰਦਰ ਕੁਮਾਰ, ਰਜਿੰਦਰ ਹੰਸ, ਵਿਨੋਦ ਸ਼ਰਮਾ, ਵਿਵੇਕ ਸ਼ਰਮਾ, ਮੁਕੇਸ਼ ਰਾਏ ਸਹੋੜ, ਸੁਭਾਸ਼ ਕੁਮਾਰ, ਅਨਿਲ ਸ਼ਰਮਾ ਆਦਿ ਮੌਜੂਦ ਸਨ |