23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਤਖ਼ਤਗੜ੍ਹ ਵਿਖੇ 25ਵਾਂ ਵਿਸ਼ਾਲ ਜਾਗਰਣ ਕਰਵਾਇਆ <br/>

Ad Position 21
No active advertisement
ਤਖ਼ਤਗੜ੍ਹ ਵਿਖੇ ਜਾਗਰਣ ਦੌਰਾਨ ਗਾਉਂਦੇ ਹੋਏ ਕਲਾਕਾਰ ਰਾਜ ਹੰਸ ਅਤੇ ਹਾਜ਼ਰ ਸੰਗਤਾਂ | ਤਸਵੀਰਾਂ: ਰਾਜੇਸ਼ ਚੌਧਰੀ <br/> 23-04-2026
ਨੂਰਪੁਰ ਬੇਦੀ, 22 ਅਪ੍ਰੈਲ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸ੍ਰੀ ਗੋਪਾਲ ਕਿ੍ਸ਼ਨ ਮੰਦਰ ਕਮੇਟੀ ਤਖ਼ਤਗੜ੍ਹ ਵਲੋਂ ਸ਼ਰਧਾ ਭਾਵਨਾ ਨਾਲ ਸਾਲਾਨਾ 25ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ | ਜਾਗਰਣ ਦੌਰਾਨ ਪ੍ਰਸਿੱਧ ਗਾਇਕ ਰਾਜ ਹੰਸ, ਜਾਨੂ ਹੰਸ ਅਤੇ ਕਿ੍ਸ਼ਨਾ ਹੰਸ ਵਲੋਂ ਮਾਤਾ ਰਾਣੀ ਦੀਆਂ ਸੁੰਦਰ ਭੇਟਾਂ ਗਾ ਕੇ ਸੰਗਤਾਂ ਨੂੰ ਭਗਤੀ ਰਸ 'ਚ ਰੰਗ ਦਿੱਤਾ | ਇਸ ਮੌਕੇ ਮੰਦਰ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਸੀ ਅਤੇ ਅਤੇ ਮਹਾਮਾਈ ਦਾ ਸੁੰਦਰ ਪੰਡਾਲ ਸਜਾਇਆ ਗਿਆ ਸੀ, ਜਿਸ ਨਾਲ ਸਾਰਾ ਇਲਾਕਾ ਭਗਤੀ ਰੰਗ ਵਿਚ ਰੰਗਿਆ ਹੋਇਆ ਨਜ਼ਰ ਆ ਰਿਹਾ ਸੀ | ਜਾਗਰਣ ਦੌਰਾਨ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਪ੍ਰਸਾਦ ਗ੍ਰਹਿਣ ਕੀਤਾ | ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਸ਼ਿਰਕਤ ਕੀਤੀ ਅਤੇ ਮੰਦਰ ਕਮੇਟੀ ਨੂੰ ਇਸ ਸ਼ਾਨਦਾਰ ਉਪਰਾਲੇ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਮਾਜ ਵਿਚ ਏਕਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ | ਮੰਦਰ ਕਮੇਟੀ ਮੈਂਬਰਾਂ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪੀੜਤ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਸਮਾਜ ਸੇਵੀ ਪ੍ਰਧਾਨ ਪਾਲਇੰਦਰਜੀਤ ਸਿੰਘ ਬਾਠ ਨੇ ਚੱਕਲਾਂ ਦੇ ਦੋ ਪੀੜਤ ਕਿਸਾਨਾਂ ਦ... ਅਗਲੀ ਖ਼ਬਰ ਖ਼ਾਲਸਾ ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਦਸਤਾਰ ਮੁਕਾਬਲੇ ਕਰਵਾਏ <br/>
Ad Position 24