19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਭੱਦਲ ਵਿਖੇ 'ਇੱਕ ਪਿੰਡ ਓਪਨ ਕਿ੍ਕਟ ਟੂਰਨਾਮੈਂਟ' ਅੱਜ ਤੋਂ

Ad Position 21
No active advertisement
ਅਜੀਤ ਡੈਸਕ 24-04-2026
ਪੁਰਖਾਲੀ, 23 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ (ਰਜਿ:) ਪਿੰਡ ਭੱਦਲ ਸਿਆਸਤਪੁਰ ਵਲੋਂ ਗ੍ਰਾਮ ਪੰਚਾਇਤ ਭੱਦਲ /ਸਿਆਸਤਪੁਰ ਵਲੋਂ ਇਲਾਕੇ ਦੇ ਖੇਡ ਪ੍ਰੇਮੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ 'ਇੱਕ ਪਿੰਡ ਓਪਨ ਕਿ੍ਕਟ ਟੂਰਨਾਮੈਂਟ' ਕਰਵਾਇਆ ਜਾ ਰਿਹਾ ਹੈ | ਇਹ ਟੂਰਨਾਮੈਂਟ 24, 25 ਅਤੇ 26 ਅਪ੍ਰੈਲ 2026 ਨੂੰ ਪਿੰਡ ਭੱਦਲ ਦੇ ਖੇਡ ਗਰਾਊਾਡ (ਨੇੜੇ ਆਈ. ਈ. ਟੀ. ਕਾਲਜ ਭੱਦਲ) ਵਿਖੇ ਖੇਡਿਆ ਜਾਵੇਗਾ | ਕਲੱਬ ਦੇ ਪ੍ਰਬੰਧਕਾਂ ਸਰਪੰਚ ਮਨਪ੍ਰੀਤ ਸਿੰਘ ਭੱਦਲ, ਬਹਾਦਰ ਸਿੰਘ ਸਰਪੰਚ ਸਿਆਸਤਪੁਰ, ਅਜੈਬ ਸਿੰਘ ਸਰਪੰਚ ਸਰਾੜੀ, ਸੁਰਿੰਦਰ ਸਿੰਘ, ਸੁਰਜੀਤ, ਗੁਰਮੀਤ ਅਤੇ ਗੁਰਪ੍ਰੀਤ ਸਿੰਘ ਭੰਗੂ ਆਦਿ ਨੇ ਸਮੂਹ ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਟੂਰਨਾਮੈਂਟ ਵਿਚ ਹੰੁਮ-ਹੰੁਮਾ ਕੇ ਪਹੁੰਚਣ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਦਾ ਨਿੱਘਾ ਸੱਦਾ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਭਖਦੀਆਂ ਮੰਗਾਂ ਨੂੰ ਲੈ ਕੇ 29 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਵੇਗਾ ਇਕੱਠ- ਕਿਸਾਨ ਆਗੂ <br/> ਅਗਲੀ ਖ਼ਬਰ ਸਕਾਈ ਯਾਰਡ ਬਾਰ 'ਚ ਬਿੱਲ ਨੂੰ ਲੈ ਕੇ ਹੋਈ ਲੜਾਈ 'ਚ ਤਿੰਨ ਨੌਜਵਾਨ ਗੰਭੀਰ ਜ਼ਖਮੀ <br/>
Ad Position 24