05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬੇਕਾਬੂ ਹੋ ਕੇ ਕਾਰ ਨਹਿਰ 'ਚ ਡਿੱਗੀ <br/>

Ad Position 21
No active advertisement
ਅਜੀਤ ਡੈਸਕ 25-04-2026
ਢੇਰ, 24 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)-ਅੱਜ ਪਿੰਡ ਜਾਂਦਲਾ ਨਜ਼ਦੀਕ ਨਹਿਰ 'ਚ ਇਕ ਕਾਰ ਬੇਕਾਬੂ ਹੋ ਜਾਣ ਕਾਰਨ ਨਹਿਰ ਵਿਚ ਡਿਗ ਗਈ, ਜਿਸ ਕਾਰਨ ਕਾਰ 'ਚ ਸਵਾਰ ਨੌਜਵਾਨ ਦੀ ਡੁੱਬਣ ਦੇ ਨਾਲ ਮੌਤ ਹੋ ਗਈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਾਰ ਨੂੰ ਸ਼ਾਮ ਕੁਮਾਰ ਪੁੱਤਰ ਸ਼ਿਵ ਕੁਮਾਰ ਪਿੰਡ ਉੱਪਰਲਾ ਗੰਭੀਰ ਪਰ ਉਮਰ ਲਗਪਗ 24 ਸਾਲ ਚਲਾ ਰਿਹਾ ਸੀ, ਕਿ ਪਿੰਡ ਜਾਂਦਲਾ ਨਜ਼ਦੀਕ ਕਾਰ ਬੇਕਾਬੂ ਹੋ ਜਾਣ ਕਾਰਨ ਨਹਿਰ 'ਚ ਡਿਗ ਗਈ, ਜਦੋਂ ਇਸ ਸੰਬੰਧ 'ਚ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਵੱਡੀ ਗਿਣਤੀ 'ਚ ਲੋਕ ਘਟਨਾ ਸਥਾਨ 'ਤੇ ਪਹੁੰਚ ਗਏ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਕਮਲਪ੍ਰੀਤ ਸੈਣੀ ਵਲੋਂ ਮੌਕੇ 'ਤੇ ਪਹੁੰਚ ਕੇ ਨਹਿਰ 'ਚੋਂ ਕਾਰ ਤੇ ਉਕਤ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ | ਇਸ ਮੌਤ ਦੇ ਨਾਲ ਪਿੰਡ ਤੇ ਇਲਾਕੇ 'ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਕੀਰਤਨ ਦਰਬਾਰ ਮੌਕੇ ਪ੍ਰਸਿੱਧ ਰਾਗੀ ਜਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਕਰਨਗੇ ਨਿਹਾਲ-ਡੀ. ਸੀ. ਅਗਲੀ ਖ਼ਬਰ ਪੁਲਿਸ ਵਲੋਂ ਪੰਚਾਇਤੀ ਚਰਾਂਦ 'ਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਮਾਮਲਾ ਦਰਜ
Ad Position 24
No active advertisement