ਪੁਲਿਸ ਨੇ ਚਾਰ ਘੰਟਿਆਂ ਵਿਚ ਦਸ ਨੂੰ ਕੀਤਾ ਗਿ੍ਫ਼ਤਾਰ, ਇਕ ਫ਼ਰਾਰ
ਬੇਲਾ, 24 ਅਪ੍ਰੈਲ (ਮਨਜੀਤ ਸਿੰਘ ਸੈਣੀ)-ਪੁਲਿਸ ਚੌਕੀ ਬੇਲਾ ਅਧੀਨ ਆਉਂਦੇ ਪਿੰਡ ਦਾਊਦਪੁਰ ਵਿਖੇ ਬੀਤੀ ਦੇਰ ਰਾਤ ਭਰਾਵਾਂ 'ਚ ਹੋਏ ਝਗੜੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਠ ਵਿਅਕਤੀ ਜ਼ਖ਼ਮੀ ਹੋਏ ਜਿਨ੍ਹਾਂ 'ਚੋਂ ਇਕ ਨੂੰ ਮੈਕਸ ਹਸਪਤਾਲ ਮੁਹਾਲੀ ਅਤੇ ਇਕ ਨੂੰ ਚੰਡੀਗੜ੍ਹ ਪੀਜੀਆਈ ਭਰਤੀ ਕਰਾਇਆ ਗਿਆ ਬਾਕੀ ਛੇ ਜ਼ਖ਼ਮੀ ਸਿਵਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਵਿਖੇ ਜ਼ੇਰੇ ਇਲਾਜ ਹਨ | ਇਸ ਸੰਬੰਧੀ ਪੁਲਿਸ ਚੌਕੀ ਇੰਚਾਰਜ ਬੇਲਾ ਸੋਹਣ ਲਾਲ ਨੇ ਦੱਸਿਆ ਕਿ ਬੀਤੀ ਦੇਰ ਰਾਤ ਨੇੜਲੇ ਪਿੰਡ ਦਾਊਦਪੁਰ ਵਿਖੇ ਆਪਸੀ ਲੜਾਈ ਝਗੜੇ 'ਚ ਇਕ ਵਿਅਕਤੀ ਦੇਸ ਰਾਜ ਪੁੱਤਰ ਬਚਨਾਂ ਰਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਅੱਠ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹਨ | ਅਸ਼ੋਕ ਕੁਮਾਰ ਪੁੱਤਰ ਲਹਿੰਬਰ ਦਾਸ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪ, ਉਸ ਦਾ ਪਿਤਾ ਲਹਿੰਬਰ ਦਾਸ, ਤਾਇਆ ਦੇਸ ਰਾਜ, ਰੂਪ ਲਾਲ ਪੁੱਤਰ ਦੇਸ ਰਾਜ, ਬੀਰਦਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਾਂਗਟ ਜ਼ਿਲ੍ਹਾ ਲੁਧਿਆਣਾ, ਮੇਰੀ ਮਾਤਾ ਮਨਜੀਤ ਕੌਰ, ਮੇਰੀ ਪਤਨੀ ਕੁਲਦੀਪ ਕੌਰ, ਮੇਰੇ ਦੋਵੇਂ ਪੁੱਤਰ ਅਰਮਾਨ ਦੁੱਗਲ ਅਰਸ਼ਦੀਪ ਦੁੱਗਲ ਤੇ ਲਖਵੀਰ ਸਿੰਘ ਪੁੱਤਰ ਚਰਨਜੀਤ ਸਿੰਘ ਆਪਣੇ ਖੇਤਾਂ 'ਚੋਂ ਕਣਕ ਵੱਢ ਕੇ ਆਏ ਸੀ ਰਾਤੀ ਕਰੀਬ ਸਾਢੇ ਨੌਂ ਵਜੇ ਘਰ ਵਿਚ ਬੈਠੇ ਰੋਟੀ ਖਾ ਰਹੇ ਸੀ ਤਾਂ ਅਵਤਾਰ ਸਿੰਘ ਪੁੱਤਰ ਦੇਸ ਰਾਜ ਛਿੰਦਰਪਾਲ ਕੌਰ ਪਤਨੀ ਅਵਤਾਰ ਸਿੰਘ, ਰਜਿੰਦਰ ਸਿੰਘ, ਮਨਜਿੰਦਰ ਸਿੰਘ ਪੁੱਤਰਾਨ ਅਵਤਾਰ ਸਿੰਘ, ਕੁਲਵੀਰ ਸਿੰਘ ਪੁੱਤਰਾਨ ਚਰਨਜੀਤ ਸਿੰਘ, ਚਰਨਜੀਤ ਸਿੰਘ ਪੁੱਤਰ ਬਚਨਾਂ ਰਾਮ, ਸਰੋਜ ਰਾਣੀ ਪਤਨੀ ਚਰਨਜੀਤ ਸਿੰਘ, ਰਾਜ ਕੁਮਾਰ, ਮਨੀ ਕੁਮਾਰ, ਪੁੱਤਰਾਨ ਮੁਲਖ ਰਾਜ, ਜਸਪਾਲ ਕੌਰ ਪਤਨੀ ਮੁਲਖ ਰਾਜ ਆਦਿ ਨੇ ਦਾਤਰ, ਕਿਰਪਾਨਾਂ, ਗੰਡਾਸਿਆਂ, ਲੋਹੇ ਦੀਆਂ ਰਾਡਾ, ਲਾਠੀਆਂ ਡੰਡਿਆਂ ਨਾਲ ਸਾਡੇ 'ਤੇ ਹਮਲਾ ਕਰ ਦਿੱਤਾ ਗੰਭੀਰ ਸੱਟਾਂ ਲੱਗਣ ਕਾਰਨ ਮੇਰੇ ਤਾਇਆ ਦੇਸ ਰਾਜ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮੇਰੇ ਪਿਤਾ ਲਹਿੰਬਰ ਦਾਸ, ਮਾਤਾ ਮਨਜੀਤ ਕੌਰ, ਪਤਨੀ ਕੁਲਦੀਪ ਕੌਰ, ਦੋਵੇਂ ਪੁੱਤਰਾਂ ਅਰਮਾਨ ਦੁੱਗਲ, ਅਰਸ਼ਦੀਪ ਦੁੱਗਲ, ਰੂਪ ਲਾਲ ਤੇ ਬੀਰਦਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਲਿਜਾਇਆ ਗਿਆ ਮੇਰੇ ਪਿਤਾ ਲਹਿੰਬਰ ਦਾਸ ਨੂੰ ਜ਼ਖਮੀ ਹੋਣ ਕਾਰਨ ਮੈਕਸ ਹਸਪਤਾਲ ਮੋਹਾਲੀ ਤੇ ਰੂਪ ਲਾਲ ਨੂੰ ਪੀ. ਜੀ. ਆਈ. ਚੰਡੀਗੜ੍ਹ ਭੇਜਿਆ ਗਿਆ ਜਿੱਥੇ ਕਿ ਉਨ੍ਹਾਂ ਦੀ ਹਾਲਤ ਗੰਭੀਰ ਹੈ | ਅਸ਼ੋਕ ਕੁਮਾਰ ਨੇ ਦੱਸਿਆ ਕਿ ਅਵਤਾਰ ਸਿੰਘ ਨੇ ਘਰ ਅੰਦਰ ਦਾਖਲ
ਹੁੰਦਿਆਂ ਲਲਕਾਰਾ ਮਾਰਿਆ ਕਿ ਕਿਸੇ ਨੂੰ ਵੀ ਸੁੱਕਾ ਨਾ ਜਾਣ ਦਿਓ ਸਾਡੀ ਜ਼ਮੀਨ ਨਹੀਂ ਛੱਡਦੇ | ਐਫ. ਆਈ. ਆਰ. ਅਨੁਸਾਰ ਦੇਸ ਰਾਜ ਨੇ ਜ਼ਮੀਨ ਆਪਣੇ ਪੁੱਤਰ ਅਵਤਾਰ ਸਿੰਘ ਦੇ ਨਾਮ ਕਰਵਾ ਦਿੱਤੀ ਸੀ ਪਰ ਅਵਤਾਰ ਸਿੰਘ ਆਪਣੇ ਪਿਤਾ ਦੇਸ ਰਾਜ ਦੀ ਪੁੱਛ ਪ੍ਰਤੀਤ ਨਹੀਂ ਕਰਦਾ ਸੀ, ਜਿਸ ਕਰਕੇ ਦੇਸ ਰਾਜ ਜ਼ਮੀਨ ਤੁੜਵਾ ਕੇ ਫੇਰ ਆਪਣੇ ਨਾਂਅ ਕਰਾਉਣਾ ਚਾਹੁੰਦਾ ਸੀ ਇਸ ਲੜਾਈ ਪਿੱਛੇ ਸਤਨਾਮ ਸਿੰਘ ਉਰਫ਼ ਹੈਪੀ ਪੁੱਤਰ ਭਾਗ ਸਿੰਘ ਵਾਸੀ ਪਿੰਡ ਦਾਊਦਪੁਰ ਹੈ ਜੋ ਕਿ ਸਾਡੀ ਦੂਜੀ ਧਿਰ ਨੂੰ ਚੱਕ ਥਲ ਕਰਦਾ ਸੀ ਤੇ ਹੱਲਾਸ਼ੇਰੀ ਦੇ ਕੇ ਸਾਡੇ ਤੇ ਹਮਲਾ ਕਰਨ ਲਈ ਭੇਜਿਆ ਸੀ |
ਕੀ ਕਹਿਣਾ ਹੈ ਚੌਕੀ ਇੰਚਾਰਜ ਸੋਹਣ ਲਾਲ ਦਾ
ਪੁਲਿਸ ਚੌਕੀ ਬੇਲਾ ਦੇ ਇੰਚਾਰਜ ਸੋਹਣ ਸਿੰਘ ਨੇ ਦੱਸਿਆ ਕਿ ਅਸ਼ੋਕ ਕੁਮਾਰ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ 'ਚ ਗਿਆਰਾਂ ਵਿਅਕਤੀਆਂ ਦੇ ਨਾਂਅ ਲਿਖਵਾਏ ਸਨ | ਡੀ. ਐਸ. ਪੀ. ਮਨਜੀਤ ਸਿੰਘ ਅÏਲਖ ਦੀਆਂ ਹਦਾਇਤਾਂ ਅਨੁਸਾਰ ਥਾਣਾ ਮੁਖੀ ਗੁਰਮਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਚਾਰ ਘੰਟਿਆਂ 'ਚ ਹੀ ਦਸ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਿਨ੍ਹਾਂ 'ਚ ਅਵਤਾਰ ਸਿੰਘ ਪੁੱਤਰ ਦੇਸ ਰਾਜ ਛਿੰਦਰਪਾਲ ਕੌਰ ਪਤਨੀ ਅਵਤਾਰ ਸਿੰਘ, ਰਜਿੰਦਰ ਸਿੰਘ, ਮਨਜਿੰਦਰ ਸਿੰਘ ਪੁੱਤਰਾਨ ਅਵਤਾਰ ਸਿੰਘ, ਕੁਲਵੀਰ ਸਿੰਘ ਦੁੱਗਲ ਪੁੱਤਰ ਚਰਨਜੀਤ ਸਿੰਘ, ਚਰਨਜੀਤ ਸਿੰਘ ਪੁੱਤਰ ਬਚਨਾਂ ਰਾਮ, ਸਰੋਜ ਰਾਣੀ ਪਤਨੀ ਚਰਨਜੀਤ ਸਿੰਘ, ਰਾਜ ਕੁਮਾਰ, ਮਨੀ ਕੁਮਾਰ, ਪੁੱਤਰ ਮੁਲਖ ਰਾਜ, ਜਸਪਾਲ ਕੌਰ ਪਤਨੀ ਮੁਲਖ ਰਾਜ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਇਕ ਵਿਅਕਤੀ ਸਤਨਾਮ ਸਿੰਘ ਹੈਪੀ ਫ਼ਰਾਰ ਹੈ ਉਸ ਨੂੰ ਵੀ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |
ਕੀ ਕਹਿਣਾ ਹੈ ਬਿਆਨ ਕਰਤਾ ਦੇ ਅਸ਼ੋਕ ਕੁਮਾਰ ਦਾ
ਅਸ਼ੋਕ ਕੁਮਾਰ ਉਰਫ਼ ਸ਼ੋਕੀ ਨੇ ਕਿਹਾ ਕਿ ਲੜਾਈ ਦੀ ਵਜ੍ਹਾ ਸਤਨਾਮ ਸਿੰਘ ਹੈਪੀ ਪੁੱਤਰ ਭਾਗ ਸਿੰਘ ਵਾਸੀ ਦਾਊਦਪੁਰ ਹੈ, ਉਸ ਦੀ ਸੱਤਾਧਾਰੀ ਪਾਰਟੀ 'ਚ ਪਹੁੰਚ ਹੋਣ ਕਰਕੇ ਪੁਲਿਸ ਉਸ ਨੂੰ ਜਾਣ ਬੁੱਝ ਕੇ ਗਿ੍ਫ਼ਤਾਰ ਨਹੀਂ ਕਰ ਰਹੀ | ਅਸ਼ੋਕ ਕੁਮਾਰ ਸ਼ੋਕੀ ਨੇ ਕਿਹਾ ਕਿ ਜਦੋਂ ਤੱਕ ਸਤਨਾਮ ਸਿੰਘ ਹੈਪੀ ਨੂੰ ਪੁਲਿਸ ਗਿ੍ਫ਼ਤਾਰ ਨਹੀਂ ਕਰਦੀ ਉਸ ਸਮੇਂ ਤੱਕ ਅਸੀਂ ਮਿ੍ਤਕ ਦਾ ਸੰਸਕਾਰ ਨਹੀਂ ਕਰਾਂਗੇ ਸੜਕ 'ਤੇ ਆਵਾਜਾਈ ਬੰਦ ਕਰਕੇ ਧਰਨਾ ਦੇਵਾਂਗੇ |
ਦਾਊਦਪੁਰ ਵਿਖੇ ਘਰੇਲੂ ਲੜਾਈ 'ਚ ਇਕ ਦੀ ਮੌਤ, 11 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ
ਅਜੀਤ ਡੈਸਕ
25-04-2026