ਭਰਤਗੜ੍ਹ, 24 ਅਪ੍ਰੈਲ (ਜਸਬੀਰ ਸਿੰਘ ਬਾਵਾ)-ਭਰਤਗੜ੍ਹ ਸਥਿਤ ਹੋਲੀ ਐਂਜਲਸ ਕਾਨਵੈਂਟ ਸਕੂਲ 'ਚ ਅੱਜ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਲ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਯੋਗਾ, ਧਿਆਨ ਦਾ ਵਿਸ਼ੇਸ਼ ਸੈਸ਼ਨ ਕਰਵਾਇਆ | ਯੋਗਾ ਅਭਿਆਸ ਅਤੇ ਧਿਆਨ ਰਾਹੀਂ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪਿ੍ੰ: ਨੇਹਾ ਸ਼ਰਮਾ ਨੇ ਕਿਹਾ ਕਿ ਯੋਗਾ ਅਤੇ ਧਿਆਨ ਮਨ ਨੂੰ ਸ਼ਾਂਤੀ ਦਿੰਦੇ ਹਨ, ਪੜ੍ਹਾਈ 'ਚ ਧਿਆਨ ਕੇਂਦਰਿਤ ਕਰਨ ਵਿਚ ਮਦਦਗਾਰ ਸਹਾਈ ਹੁੰਦੇ ਹਨ, ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ | ਯੋਗਾ ਅਧਿਆਪਕ ਕਰਨਵੀਰ ਸਿੰਘ ਨੇ ਬੱਚਿਆਂ ਨੂੰ ਯੋਗਾ ਆਸਣ ਕਰਵਾਏ ਅਤੇ ਇਨ੍ਹਾਂ ਆਸਣਾਂ ਨਾਲ ਮਨੁੱਖੀ ਸਿਹਤ ਨੂੰ ਹੋਣ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਐਂਡ. ਜਸਵੰਤ ਮੇਹਰਾ ਦੇ ਨਾਲ ਸਮੂਹ ਅਧਿਆਪਕ ਮੌਜੂਦ ਸਨ |