05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਰਬੰਸਦਾਨੀ ਗੁਰਧਾਮ ਸੁਧਾਰ ਸੇਵਾ ਸੁਸਾਇਟੀ ਵਲੋਂ ਗੁਰਮਤਿ ਸਮਾਗਮ ਕਰਵਾਉਣ ਦਾ ਫ਼ੈਸਲਾ <br/>

Ad Position 21
No active advertisement
ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਬਾਬਾ ਜਸਵਿੰਦਰ ਸਿੰਘ ਮੀਰਪੁਰ ਤੇ ਹੋਰ | ਤਸਵੀਰ : ਢੀਂਡਸਾ <br/> 25-04-2026
ਨੂਰਪੁਰ ਬੇਦੀ, 24 ਅਪ੍ਰੈਲ (ਹਰਦੀਪ ਸਿੰਘ)-ਗੁਰਦੁਆਰਾ ਝਿੜੀ ਸਾਹਿਬ ਦੇ ਪ੍ਰਬੰਧਕਾਂ ਤੇ ਸਰਬੰਸ ਦਾਨੀ ਗੁਰਧਾਮ ਸੁਧਾਰ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਸੰਬੰਧ 'ਚ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਾਹਿਬ ਪਿੰਡ ਮੁੰਨੇ ਵਿਖੇ ਕੀਤੀ ਗਈ, ਜਿਸ 'ਚ ਇਕੱਤਰ ਸੰਗਤਾਂ ਨੇ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅਦਬ ਅਤੇ ਸਤਿਕਾਰ ਲਈ ਬਣਾਏ ਗਏ ਕਾਨੂੰਨ ਦੀ ਸ਼ਲਾਘਾ ਕੀਤੀ ਗਈ, ਜਾਣਕਾਰੀ ਦਿੰਦਿਆਂ ਮਾਸਟਰ ਜਸਵਿੰਦਰ ਸਿੰਘ ਮੀਰਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜੋ ਕਾਨੂੰਨ ਪਾਸ ਕੀਤਾ ਗਿਆ ਹੈ, ਉਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਠੱਲ੍ਹ ਪਏਗੀ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸਮੇਂ ਦੀ ਪ੍ਰਮੁੱਖ ਲੋੜ ਸੀ, ਇਸ ਮੌਕੇ ਮਨਜਿੰਦਰ ਸਿੰਘ ਜੋਗੀ ਜੇਤੇਵਾਲ, ਬਾਬਾ ਸ਼ਿੰਗਾਰਾ ਸਿੰਘ ਬਿਲਪੁਰ, ਡਾਕਟਰ ਸ਼ਿੰਗਾਰਾ ਸਿੰਘ ਜੱਸੇ ਮਾਜਰਾ, ਕੁਲਵੰਤ ਸਿੰਘ ਕੋਲਾਪੁਰ, ਮੇਜਰ ਸਿੰਘ ਅਸਮਾਨਪੁਰ, ਪਰਮਜੀਤ ਸਿੰਘ, ਬੀਬੀ ਪਰਮਜੀਤ ਕੌਰ, ਬਾਬਾ ਜਗਤਾਰ ਸਿੰਘ ਚੌਂਤਾ, ਬਾਬਾ ਸਿੰਘ ਬਜਰੂੜ, ਚੀਫ ਇੰਜੀਨੀਅਰ ਦਵਿੰਦਰ ਸਿੰਘ, ਕੁਲਵੀਰ ਸਿੰਘ ਢਾਹਾਂ, ਕਰਨੈਲ ਸਿੰਘ, ਮੋਹਣ ਸਿੰਘ ਅਸਮਾਨਪੁਰ, ਪ੍ਰੀਤਮ ਸਿੰਘ ਕੱਟਾ ਸਬੌਰ, ਜੋਗਿੰਦਰ ਸਿੰਘ ਬੜਵਾ, ਕਸ਼ਮੀਰ ਸਿੰਘ, ਗੁਰਮੀਤ ਸਿੰਘ ਚੈਹੜ ਮਜਾਰਾ ਅਤੇ ਅਜਾਇਬ ਸਿੰਘ ਡੂਮੇਵਾਲ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੇਲਾ ਕਾਲਜ ਨੇ ਸੈਂਟਰੀਐਂਟ ਫਾਰਮਾਸਿਊਟੀਕਲ ਨਾਲ ਕੀਤਾ ਇਕਰਾਰਨਾਮਾ <br/> ਅਗਲੀ ਖ਼ਬਰ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਪੂਰਾ ਟੀਕਾਕਰਨ ਕਰਵਾਉਣਾ ਹਰੇਕ ਪਰਿਵਾਰ ਦੀ ਜ਼ਿੰਮੇਵਾਰੀ-ਸਿਵਲ ਸਰਜਨ
Ad Position 24
No active advertisement