05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬੇਲਾ ਕਾਲਜ ਨੇ ਸੈਂਟਰੀਐਂਟ ਫਾਰਮਾਸਿਊਟੀਕਲ ਨਾਲ ਕੀਤਾ ਇਕਰਾਰਨਾਮਾ <br/>

Ad Position 21
No active advertisement
ਅਜੀਤ ਡੈਸਕ 25-04-2026
ਬੇਲਾ, 24 ਅਪ੍ਰੈਲ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਫਿਜ਼ੀਕਲ ਸਾਇੰਸ ਵਿਭਾਗ ਵਲੋਂ ਐਮ.ਐਨ.ਸੀ. ਸੈਂਟਰੀਐਂਟ ਫਾਰਮਾਸਿਊਟੀਕਲਜ਼ ਨਾਲ ਇਕਰਾਰਨਾਮੇ (ਐਮ.ਓ.ਯੂ). ਤੇ ਦਸਤਖ਼ਤ ਕੀਤੇ ਗਏ | ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਅੰਤਰਰਾਸ਼ਟਰੀ ਫ਼ਰਮ ਨਾਲ ਬੇਲਾ ਕਾਲਜ ਦਾ ਸਮਝੌਤਾ ਬਹੁਤ ਹੀ ਮਾਣ ਵਾਲੀ ਗੱਲ ਹੈ | ਇਹ ਸਮਝੌਤਾ ਸ੍ਰੀ ਜੀਨ ਲਕ ਗੀਰਾਡ ਚੀਫ਼, ਈ.ਐਮ.ਜੀ. ਐਂਡ ਕਮਿਊਨੀਕੇਸ਼ਨ (ਨੀਦਰਲੈਂਡ), ਅਹਿਮਦ ਫੌਦ (ਈਜਿਪਟ) ਅਤੇ ਦੇਵਾਂਸ ਪ੍ਰਕਾਸ਼ ਸ੍ਰੀਵਾਸਤਵ, ਕੰਟਰੀ ਪੈ੍ਰਜ਼ੀਡੈਂਟ, ਸੈਂਟਰੀਏਾਟ ਫਾਰਮਾਂ ਦੀ ਹਾਜ਼ਰੀ ਵਿਚ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਤਹਿਤ ਬੇਲਾ ਕਾਲਜ ਨੂੰ ਇਸ ਦੀ ਕੈਮਿਸਟਰੀ ਲੈਬ ਨੂੰ ਆਧੁਨਿਕ ਬਣਾਉਣ ਲਈ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਪ੍ਰਾਪਤ ਹੋਈ | ਜਿਸ ਦੀ ਵਰਤੋਂ ਕਰਕੇ ਲੈਬ ਵਿਚ ਮਹੱਤਵਪੂਰਨ ਬਦਲਾਅ ਕੀਤੇ ਗਏ | ਇਸ ਮੌਕੇ ਫਿਜ਼ੀਕਲ ਸਾਇੰਸ ਵਿਭਾਗ ਦੇ ਮੁਖੀ ਪੋ੍ਰ. ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਅਪਗੇ੍ਰਡ ਕੀਤੀ ਲੈਬ ਦਾ ਉਦਘਾਟਨ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਸੈਂਟਰੀਐਂਟ ਫਾਰਮਾਸਿਊਟੀਕਲਜ਼ ਦੇ ਸ੍ਰੀ ਰਜ਼ਤ ਐੱਚ.ਆਰ. ਮੈਨੇਜਰ, ਸ੍ਰੀਮਤੀ ਪੂਨਮ ਸ਼ਰਮਾ ਮੁਖੀ ਸਪਲਾਈ ਚੇਨ, ਕੈਪਟਨ ਰਾਜਿੰਦਰ ਸਿੰਘ ਸੰਧੂ ਮੁਖੀ ਸਕਿਉਰਿਟੀ ਅਤੇ ਪ੍ਰਸ਼ਾਸਨ ਅਤੇ ਸਰਵੇ ਤਿਵਾੜੀ ਕੁਆਲਿਟੀ ਅਫ਼ਸਰ ਦੀ ਹਾਜ਼ਰੀ ਵਿਚ ਹੋਇਆ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆਂ, ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਤੇ ਸਾਰੀ ਪ੍ਰਬੰਧਕ ਕਮੇਟੀ ਵਲੋਂ ਸੈਂਟਰੀਐਂਟ ਫ਼ਰਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਸੰਸਥਾ ਦੀ ਚੰਗੀ ਸਿੱਖਿਆ ਮੁਹੱਈਆ ਕਰਵਾਉਣ ਦੀ ਪ੍ਰਤੀ ਬੱਧਤਾ ਵਿਚ ਇੱਕ ਵੱਡਾ ਕਦਮ ਹੈ | ਇਸ ਮੌਕੇ ਡਾ. ਦੀਪਿਕਾ, ਡਾ. ਬਲਜੀਤ ਕੌਰ, ਪੋ੍ਰ. ਰਮਨਜੀਤ ਕੌਰ, ਪੋ੍ਰ. ਰਮਨਦੀਪ ਕੌਰ, ਪੋ੍ਰ. ਦਿਵਿਆ, ਪੋ੍ਰ. ਅਮਰਜੀਤ ਸਿੰਘ ਅਤੇ ਲੈਫ਼ਟੀਨੈਂਟ ਪਿ੍ਤਪਾਲ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਵਿਖੇ ਗੁਜਰ ਸਮਾਜ ਦੇ ਆਗੂਆਂ ਦੀ ਹੋਈ ਮੀਟਿੰਗ <br/> ਅਗਲੀ ਖ਼ਬਰ ਸਰਬੰਸਦਾਨੀ ਗੁਰਧਾਮ ਸੁਧਾਰ ਸੇਵਾ ਸੁਸਾਇਟੀ ਵਲੋਂ ਗੁਰਮਤਿ ਸਮਾਗਮ ਕਰਵਾਉਣ ਦਾ ਫ਼ੈਸਲਾ <br/>
Ad Position 24
No active advertisement