04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਦਫ਼ਾ 5 ਵਾਲੀ ਜ਼ਮੀਨ 'ਤੇ ਬਣਾਏ ਰਿਜ਼ੋਰਟਸ 'ਚ ਧੜੱਲੇ ਨਾਲ ਚਲਾਈਆਂ ਜਾ ਰਹੀਆਂ ਵਪਾਰਕ ਗਤੀਵਿਧੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਸ੍ਰੀ ਅਨੰਦਪੁਰ ਸਾਹਿਬ, 25 ਅਪ੍ਰੈਲ (ਕਰਨੈਲ ਸਿੰਘ)-ਇੱਥੋਂ ਨੇੜਲੇ ਚੰਗਰ ਖੇਤਰ ਦੇ ਪਿੰਡ ਮੋਹੀਵਾਲ ਵਿਖੇ ਜੰਗਲਾਤ ਵਿਭਾਗ ਦੀ ਦਫ਼ਾ 5 ਵਾਲੀ ਜ਼ਮੀਨ 'ਤੇ ਬਣਾਏ ''ਮੈਪਲ ਜੰਗਲ ਕੈਂਪ'' ਰਿਜੋਰਟ ਵਿਖੇ ਸਿਆਸੀ ਸਰਪ੍ਰਸਤੀ ਹੇਠ ਪ੍ਰਬੰਧਕਾਂ ਵਲੋਂ ਮਨਾਹੀ ਦੇ ਬਾਵਜੂਦ ਦਿਨ ਰਾਤ ਧੜੱਲੇ ਨਾਲ ਵਪਾਰਿਕ ਗਤੀਵਿਧੀਆਂ ਚਲਾ ਕੇ ਚਿੱਟੇ ਦਿਨ ਕਾਨੂੰਨ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ | ਸਥਾਨਕ ਪੈੱ੍ਰਸ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਿੰਡ ਮੋਹੀਵਾਲ ਨਿਵਾਸੀ ਸੁਰਜੀਤ ਸਿੰਘ, ਜਰਨੈਲ ਸਿੰਘ, ਬਿਸ਼ਨ ਦਾਸ, ਨਵਾਬ ਖਾਂ ਆਦਿ ਨੇ ਦੋਸ਼ ਲਗਾਇਆ ਕਿ ਪਿੰਡ ਮੋਹੀਵਾਲ ਵਿਖੇ ਜੰਗਲਾਤ ਵਿਭਾਗ ਦੀ ਦਫ਼ਾ 5 ਵਾਲੀ ਜ਼ਮੀਨ 'ਚ ਗੁਰਸੇਵਕ ਸਿੰਘ ਵਾਸੀ ਲੁਧਿਆਣਾ ਵਲੋਂ 'ਮੈਪਲ ਜੰਗਲ ਕੈਂਪ' ਨਾਮੀ ਰਿਜੋਰਟ ਦੀ ਨਜਾਇਜ਼ ਉਸਾਰੀ ਕੀਤੀ ਗਈ ਹੈ | ਜਿਥੇ ਰਿਜੋਰਟ ਪ੍ਰਬੰਧਕ ਵਲੋਂ ਸਖ਼ਤ ਮਨਾਹੀ ਦੇ ਬਾਵਜੂਦ ਲਗਾਤਾਰ ਵਪਾਰਿਕ ਗਤੀਵਿਧੀਆਂ ਪਿਛਲੇ ਕਈ ਸਾਲ ਤੋਂ ਚਲਾਈਆਂ ਜਾ ਰਹੀਆਂ ਹਨ | ਉਕਤ ਪਿੰਡ ਨਿਵਾਸੀਆਂ ਦਾ ਕਹਿਣਾ ਹੈ, ਕਿ ਇਹ ਸਾਰਾ ਮਾਮਲਾ ਉਨ੍ਹਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਜੰਗਲਾਤ ਵਿਭਾਗ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਰੂਪਨਗਰ, ਹਾਊਸਿੰਗ ਅਤੇ ਅਰਬਨ ਵਿਕਾਸ ਵਿਭਾਗ ਪੰਜਾਬ ਦੇ ਧਿਆਨ 'ਚ ਲਿਆਂਦਾ ਜਾ ਰਿਹਾ ਹੈ | ਸੁਰਜੀਤ ਸਿੰਘ, ਜਰਨੈਲ ਸਿੰਘ ਅਤੇ ਬਿਸ਼ਨ ਦਾਸ ਆਦਿ ਨੇ ਦੋਸ਼ ਲਗਾਇਆ ਕਿ ਰਿਜੋਰਟ ਪ੍ਰਬੰਧਕਾਂ ਨੇ ਸਿਆਸੀ ਦਬਾਅ ਤਹਿਤ ਉਨ੍ਹਾਂ ਦੀ ਕਰੀਬ 80 ਕਨਾਲ ਜ਼ਮੀਨ 'ਤੇ ਵੀ ਨਜਾਇਜ਼ ਕਬਜ਼ਾ ਕਰਕੇ ਜ਼ਮੀਨ ਦੀ ਪੁਟਾਈ ਕੀਤੀ ਗਈ | ਜਿਸ ਦੀ ਸ਼ਿਕਾਇਤ ਮਾਈਨਿੰਗ ਵਿਭਾਗ ਨੂੰ ਕਰਨ 'ਤੇ ਪ੍ਰਬੰਧਕਾਂ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਲੰਮੀ ਜਦੋਂ ਜਹਿਦ ਤੋਂ ਬਾਅਦ ਹਾਊਸਿੰਗ ਅਤੇ ਅਰਬਨ ਵਿਕਾਸ ਵਿਭਾਗ ਪੰਜਾਬ ਦਫ਼ਤਰ ਜ਼ਿਲ੍ਹਾ ਟਾਊਨ ਪਲੈਨਰ ਰੂਪਨਗਰ (ਪੀ ਐਂਡ ਆਰ) ਵਲੋਂ ਉਕਤ ਰਿਜੋਰਟ ਖ਼ਿਲਾਫ਼ ਕਾਰਵਾਈ ਕਰਦਿਆਂ ਪੱਤਰ ਨੰ: 76 ਮਿਤੀ 10 ਮਾਰਚ, 2026 ਨੂੰ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਨੂੰ 'ਦਿ ਪੰਜਾਬ ਰਿਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਪ੍ਰਾਪਰਟੀ ਐਕਟ, 1995 ਦੀ ਉਲੰਘਣਾ ਕਰਕੇ ਕੀਤੀਆਂ ਜਾ ਰਹੀਆਂ ਅਣਅਧਿਕਾਰਤ ਉਸਾਰੀਆਂ ਵਿਰੁੱਧ ਮੁਕੱਦਮਾ ਦਰਜ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸੇ ਪੱਤਰ ਤਹਿਤ ਗੁਰਸੇਵਕ ਸਿੰਘ ਨੂੰ ਕੀਤੀਆਂ ਨਜਾਇਜ਼ ਉਸਾਰੀਆਂ ਨੂੰ ਉਕਤ ਪੱਤਰ ਜਾਰੀ ਹੋਣ ਦੀ ਮਿਤੀ ਤੋਂ 6 ਹਫ਼ਤਿਆਂ ਅੰਦਰ ਹਟਾਉਣ ਦੇ ਆਦੇਸ਼ ਕੀਤੇ ਗਏ ਹਨ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਮਾਂ ਸੀਮਾ ਵੀ 21 ਅਪ੍ਰੈਲ ਨੂੰ ਖ਼ਤਮ ਹੋ ਗਈ ਹੈ ਪਰ ਕਿਸੇ ਵੀ ਵਿਭਾਗ ਜਾਂ ਕਰਮਚਾਰੀਆਂ ਵਲੋਂ ਉਕਤ ਰਿਜੋਰਟ ਪ੍ਰਬੰਧਕਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ | ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਗੁਰਸੇਵਕ ਸਿੰਘ ਵਲੋਂ ਸਿਆਸੀ ਦਬਾਅ ਪਾਕੇ ਮਾਮਲਾ ਰਫਾ ਦਫ਼ਾ ਕਰਨ ਅਤੇ ਧਮਕਾਇਆ ਜਾ ਰਿਹਾ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੀ ਮਲਕੀਅਤੀ ਜ਼ਮੀਨ 'ਚ ਖੜੇ ਖ਼ੈਰ ਦੇ ਦਰਖਤਾਂ ਦੀ ਰਾਤ ਵੇਲੇ ਨਜਾਇਜ਼ ਕਟਾਈ ਵੀ ਕਰਵਾਈ ਜਾ ਰਹੀ ਹੈ | ਸਤਾਏ ਪਿੰਡ ਵਾਸੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਨਾ ਸੁਣੀ ਗਈ ਤਦ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ | ਇਸ ਸਬੰਧੀ ਰਿਜੋਰਟ ਮਾਲਕ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਕੁੱਝ ਜ਼ਮੀਨ ਦਫ਼ਾ ਵਾਲੀ ਹੈ ਅਤੇ ਕੁੱਝ ਖੁੱਲ੍ਹੀ ਵੀ ਹੈ | ਉਨ੍ਹਾਂ ਦੀਆਂ ਉਸਾਰੀਆਂ ਖੁੱਲ੍ਹੀ ਜ਼ਮੀਨ 'ਤੇ ਹਨ | ਉਨ੍ਹਾਂ ਨੂੰ ਕਿਸੇ ਵੀ ਵਿਭਾਗ ਦਾ ਕੋਈ ਨੋਟਿਸ ਨਹੀਂ ਮਿਲਿਆ | ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਵਾਸੀਆਂ ਵਲੋਂ ਲਗਾਏ ਦੋਸ਼ ਉਨ੍ਹਾਂ ਨੂੰ ਬਲੈਕ ਮੇਲ ਕਰਨ ਲਈ ਲਗਾਏ ਜਾ ਰਹੇ ਹਨ | ਜਿਨ੍ਹਾਂ 'ਚ ਕੋਈ ਸਚਾਈ ਨਹੀਂ ਹੈ | ਉਕਤ ਮਾਮਲੇ ਸਬੰਧੀ ਰਜੀਵ ਕੁਮਾਰ ਰੇਂਜ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਦਾ ਕਹਿਣਾ ਹੈ ਕਿ ਉਕਤ ਰਿਜੋਰਟ ਦੀ ਦਫ਼ਾ 5 ਵਾਲੀ ਜ਼ਮੀਨ ਦਾ ਕੇਸ ਅਦਾਲਤ 'ਚ ਚੱਲ ਰਿਹਾ ਹੈ | ਜਿਸ ਦੀ ਅਗਲੀ ਸੁਣਵਾਈ 5 ਮਈ 'ਤੇ ਪਾਈ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਮਾਜਰੀ ਖੇਤਰ ਦੀਆਂ ਵੱਡੀ ਗਿਣਤੀ ਔਰਤਾਂ ਨੇ ਪੈਦਲ ਯਾਤਰਾ 'ਚ ਸ਼ਮੂਲੀਅਤ ਕੀਤੀ ਅਗਲੀ ਖ਼ਬਰ ਭਾਜਪਾ ਆਗੂ ਮੇਜਰ ਅੰਜੂ ਬਾਲਾ ਸਿੰਘ ਦੀ ਅਗਵਾਈ ਹੇਠ ਔਰਤਾਂ ਵਲੋਂ ਚੰਡੀਗੜ੍ਹ ਧਰਨੇ 'ਚ ਸ਼ਮੂਲੀਅਤ <br/>
Ad Position 24