04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਆਮ ਆਦਮੀ ਪਾਰਟੀ ਵਲੋਂ ਭਾਜਪਾ 'ਚ ਗਏ ਰਾਜ ਸਭਾ ਮੈਂਬਰਾਂ ਖ਼ਿਲਾਫ਼ ਪੁਤਲਾ ਫ਼ੂਕ ਕੇ ਮੁਜ਼ਾਹਰਾ ਪੰਜਾਬ 'ਚ ਆਉਣ 'ਤੇ ਛੇ ਸੰਸਦਾਂ ਮੈਂਬਰਾਂ ਦਾ ਕੀਤਾ ਜਾਵੇਗਾ ਵਿਰੋਧ- ਡਾ. ਗੌਤਮ, ਡਾਢੀ <br/>

Ad Position 21
No active advertisement
ਸ੍ਰੀ ਅਨੰਦਪੁਰ ਸਾਹਿਬ ਵਿਖੇ ਆਮ ਆਦਮੀ ਪਾਰਟੀ ਵਲੋਂ ਭਾਜਪਾ 'ਚ ਗਏ ਰਾਜ ਸਭਾ ਮੈਂਬਰਾਂ ਰੋਸ ਪ੍ਰਦਰਸ਼ਨ ਕੀਤੇ ਜਾਣ ਦੀ ਤਸਵੀਰ | <br/> 27-04-2026
ਸ੍ਰੀ ਅਨੰਦਪੁਰ ਸਾਹਿਬ, 26 ਅਪ੍ਰੈਲ (ਜੇ ਐਸ ਨਿੱਕੂਵਾਲ)-ਆਮ ਆਦਮੀ ਪਾਰਟੀ ਦੇ ਭਾਜਪਾ 'ਚ ਸ਼ਾਮਿਲ ਹੋਏ ਛੇ ਸੰਸਦ ਮੈਂਬਰਾਂ, ਰਾਘਵ ਚੱਢਾ, ਹਰਭਜਨ ਸਿੰਘ, ਰਜਿੰਦਰ ਗੁਪਤਾ, ਸੰਦੀਪ ਪਾਠਕ, ਵਿਕਰਮਜੀਤ ਸਿੰਘ ਸਾਹਨੀ ਤੇ ਅਸ਼ੋਕ ਮਿੱਤਲ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਭਗਤ ਰਵਿਦਾਸ ਚੌਕ ਵਿਖੇ ਪੁਤਲੇ ਫੂਕੇ ਗਏ | ਇਸ ਦੇ ਨਾਲ ਹੀ ਇਨ੍ਹਾਂ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਮੁਜ਼ਾਹਰੇ ਵਿਚ ਬੋਲਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਅਤੇ ਸ੍ਰੀ ਗੁਰੂ ਰਵਿਦਾਸ ਆਯੂ ਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾ. ਸੰਜੀਵ ਗੌਤਮ, ਹਲਕਾ ਕੁਆਰਡੀਨੇਟਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ ਅਤੇ ਠੇਕੇਦਾਰ ਜਗਜੀਤ ਸਿੰਘ ਜੱਗੀ ਨੇ ਬੋਲਦਿਆ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਆਗੂਆਂ ਨੂੰ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਾਜ ਸਭਾ ਵਿਚ ਭੇਜਿਆ ਗਿਆ ਸੀ | ਪਰੰਤੂ ਇਨ੍ਹਾਂ ਲੋਕਾਂ ਵਲੋਂ ਈ.ਡੀ. ਦੇ ਡਰ ਤੋਂ ਭਾਜਪਾ ਵਿਚ ਸ਼ਮੂਲੀਅਤ ਕਰ ਲਈ ਹੈ | ਅਤੇ ਸੂਬੇ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ | ਉਨ੍ਹਾਂ ਕਿਹਾ ਕਿ ਭਾਜਪਾ ਇੱਕ ਕਿਸਾਨ ਵਿਰੋਧੀ ਪਾਰਟੀ ਹੈ | ਜਿਸਨੂੰ ਸੂਬੇ ਦੇ ਲੋਕ ਮੂੰਹ ਨਹੀਂ ਲਾਉਣਗੇ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਸੱਚ ਸਾਹਮਣੇ ਆ ਜਾਵੇਗਾ | ਉਨ੍ਹਾਂ ਨਾਲ ਹੀ ਕਿਹਾ ਕਿ ਭਾਜਪਾ ਵਿਚ ਹੋਏ ਇਨ੍ਹਾਂ ਰਾਜ ਸਭਾ ਸੰਸਦ ਮੈਂਬਰਾਂ ਨੇ ਲੋਕ ਫਤਵੇ ਦਾ ਮਜਾਕ ਉਡਾਇਆ ਹੈ | ਜਿਸਨੂੰ ਸੂਬੇ ਦੇ ਲੋਕ ਕਦੇ ਨਹੀਂ ਭੁੱਲਣਗੇ | ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਆਗੂਆਂ ਦਾ ਪੰਜਾਬ ਵਿਚ ਆਉਣ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਗੁਰਪ੍ਰੀਤ ਸਿੰਘ ਅਰੋੜਾ, ਧਰਮ ਸਿੰਘ ਰਾਣਾ, ਸਰਪੰਚ ਬਲਵਿੰਦਰ ਸਿੰਘ ਝਿੰਜੜੀ, ਤਰਲੋਚਨ ਸਿੰਘ ਲੋਚੀ, ਡਾ. ਬਾਮ ਦੇਵ ਸ਼ਰਮਾ, ਬੀਟੀ ਸਿੱਧੂ, ਜੋਗ ਰਾਜ ਕੋਟਲਾ, ਭਗਵੰਤ ਸਿੰਘ ਅਟਵਾਲ, ਨਿਤਿਨ ਪੁਰੀ, ਗਫੂਰ ਮੁਹੰਮਦ, ਗੁਰਨਾਮ ਸਿੰਘ, ਮਨਜੋਤ ਰਾਣਾ, ਬਲਰਾਮ ਰਾਣਾ, ਸਰਪੰਚ ਬਲਵੀਰ ਸਿੰਘ ਮੀਆਂਪੁਰ, ਜਵਿੰਦਰ ਸਿੰਘ ਵਿੱਕੀ, ਕੁਲਵੰਤ ਸਿੰਘ, ਰਾਮ ਪਾਲ ਕਾਹੀਵਾਲ, ਸੋਨੂੰ ਚੌਧਰੀ ਦੋਲੋਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਪ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਸੰਸਦ ਮੈਂਬਰਾਂ ਦਾ ਸ੍ਰੀ ਚਮਕੌਰ ਸਾਹਿਬ ਵਿਖੇ ਫੂਕਿਆ ਪੁਤਲਾ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਤੋਂ ਲੋਕਾਂ ਤੇ ਆਗੂਆਂ ਦਾ ਮੋਹ ਭੰਗ ਹੋ ਚੁੱਕਾ- ਅਨੁਰਾਗ ਠਾਕੁਰ <br/>
Ad Position 24