31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਦਸਮੇਸ਼ ਨਗਰ ਘਨੌਲੀ ਦਾ ਨੌਜਵਾਨ ਭੇਤਭਰੀ ਹਾਲਤ 'ਚ ਲਾਪਤਾ • ਨੌਜਵਾਨ ਦਾ ਸਾਈਕਲ ਚੱਪਲਾਂ ਤੇ ਮੋਬਾਈਲ ਬਰਾਮਦ

Ad Position 21
No active advertisement
ਅਜੀਤ ਡੈਸਕ 28-04-2026
ਘਨੌਲੀ, 27 ਅਪ੍ਰੈਲ (ਜਸਵੀਰ ਸਿੰਘ ਸੈਣੀ)-ਦਸਮੇਸ਼ ਨਗਰ ਘਨੌਲੀ ਦਾ ਨੌਜਵਾਨ ਭੇਦ ਭਰੀ ਹਾਲਾਤਾਂ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਨੌਜਵਾਨ ਦੇ ਦਾਦਾ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਾ ਕੁਨਾਲ (18) ਪੁੱਤਰ ਗੁਰ ਪ੍ਰਸਾਦ ਵਾਸੀ ਦਸਮੇਸ਼ ਨਗਰ ਘਨੌਲੀ ਰੋਜਾਨਾ ਦੀ ਤਰ੍ਹਾਂ ਸਾਈਕਲ 'ਤੇ ਸਵੇਰੇ 6:30 ਵਜੇ ਸੈਰ ਕਰਨ ਦੇ ਲਈ ਗਿਆ | ਪਰੰਤੂ ਜਦੋਂ ਉਹ 8 ਵਜੇ ਤੱਕ ਘਰ ਵਾਪਸ ਨਾ ਆਇਆ ਤਾਂ ਉਸ ਨੂੰ ਫ਼ੋਨ ਕੀਤਾ ਤਾਂ ਉਸਨੇ ਫ਼ੋਨ ਨਹੀਂ ਚੁੱਕਿਆ | ਵਾਰ ਵਾਰ ਫ਼ੋਨ ਕਰਨ 'ਤੇ ਨੌਜਵਾਨ ਨੇ ਜਦੋਂ ਫ਼ੋਨ ਨਹੀਂ ਚੁੱਕਿਆ, ਉਦੋਂ ਫ਼ੋਨ ਦੀ ਲੋਕੇਸ਼ਨ ਚੈੱਕ ਕੀਤੀ ਤਾਂ ਨੇੜੇ ਆਲੋਵਾਲ ਨਹਿਰ ਦੀ ਪਟੜੀ 'ਤੇ ਪਾਈ ਗਈ | ਪਰਿਵਾਰਿਕ ਮੈਂਬਰਾਂ ਤੇ ਪੁਲਿਸ ਵਲੋਂ ਨਹਿਰ ਦੀ ਪਟੜੀ 'ਤੇ ਨੌਜਵਾਨ ਦਾ ਫੋਨ ਬਰਾਮਦ ਚੱਪਲਾਂ ਬਰਾਮਦ ਹੋਈਆਂ, ਜਦੋਂ ਕਿ ਉਸ ਦਾ ਸਾਈਕਲ ਨਹਿਰ ਵਿੱਚੋਂ ਨੇੜਲੇ ਪਿੰਡ ਦੇ ਵਸਨੀਕ ਨੇ ਪਹਿਲਾਂ ਹੀ ਕੱਢ ਲਿਆ ਸੀ | ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਸਾਡਾ ਕਿਸੇ ਨਾਲ ਵੈਰ ਵਿਰੋਧ ਹੈ | ਪ੍ਰੰਤੂ ਇਹ ਇਹ ਹਾਦਸਾ ਕਿਵੇਂ ਵਾਪਰਿਆ ਇਹ ਤਾਂ ਰੱਬ ਜਾਣਦਾ ਹੈ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਤੌਰ 'ਤੇ ਨਹਿਰ ਦੇ ਕਿਨਾਰਿਆਂ 'ਤੇ ਆਪਣੇ ਪੁੱਤਰ ਦੀ ਭਾਲ ਕੀਤੀ ਗਈ, ਪਰੰਤੂ ਸਫਲਤਾ ਹਾਸਲ ਨਹੀਂ ਹੋਈ | ਨੌਜਵਾਨ ਪੁੱਤਰ ਦਾ ਭੇਦ ਭਰੀ ਹਾਲਾਤਾਂ ਵਿਚ ਲਾਪਤਾ ਹੋਣ ਨਾਲ ਪਰਿਵਾਰ ਡੂੰਘੇ ਸਦਮੇ ਵਿਚ ਹੈ | ਇਸ ਮੌਕੇ ਸਰਪੰਚ ਮੰਗਤ ਸਿੰਘ, ਸਚਿਨ ਘਨੌਲੀ, ਗੁਰ ਪ੍ਰਸ਼ਾਦ, ਸਨੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਨਗਣਨਾ-2027 ਦੀਆਂ ਤਿਆਰੀਆਂ ਸੰਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਅਗਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ
Ad Position 24