06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮੌਸਮੀ ਤਾਪਮਾਨ ਵਧਣ ਦੇ ਨਾਲ ਹੀ ਨੰਗਲ ਦਾ ਸਿਆਸੀ ਪਾਰਾ ਵੀ ਵਧਿਆ <br/>

Ad Position 21
No active advertisement
'ਆਪ', ਕਾਂਗਰਸ, ਭਾਜਪਾ ਆਗੂ ਕੜਕਦੀ ਧੁੱਪ 'ਚ ਆਮ ਲੋਕਾਂ ਦੀ ਲਾਮਬੰਦੀ 'ਚ ਰੁੱਝੇ <br/> 02-05-2026
ਨੰਗਲ, 1 ਮਈ (ਪ੍ਰੀਤਮ ਸਿੰਘ ਬਰਾਰੀ)- ਪਿਛਲੇ ਕੁੱਝ ਦਿਨਾਂ ਤੋਂ ਜਿੱਥੇ ਮੌਸਮ ਦਾ ਤਾਪਮਾਨ ਵਧਿਆ ਹੋਇਆ ਹੈ ਉੱਥੇ ਹੀ ਨੰਗਲ ਦਾ ਸਿਆਸੀ ਤਾਪਮਾਨ ਵੀ ਸਿਖ਼ਰਾਂ 'ਤੇ ਪਹੁੰਚ ਚੁੱਕਾ ਹੈ | ਪ੍ਰਮੁੱਖ ਸਿਆਸੀ ਧਿਰਾਂ 'ਆਪ', ਕਾਂਗਰਸ, ਭਾਜਪਾ ਦੇ ਆਗੂਆਂ ਵੱਲੋਂ ਅੱਜ ਕੱਲ੍ਹ ਕੜਕਦੀ ਧੁੱਪ 'ਚ ਸਰਗਰਮੀ ਵਿਖਾ ਕੇ ਲੋਕਾਂ ਦੀ ਲਾਮਬੰਦੀ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਆਰੰਭੀ ਹੋਈ ਹੈ | ਦੱਸਣਯੋਗ ਹੈ ਕਿ 2027 ਦੇ ਸਿਆਸੀ ਫਾਈਨਲ ਮੁਕਾਬਲਿਆਂ ਤੋਂ ਪਹਿਲਾਂ ਨਗਰ ਕੌਂਸਲ ਚੋਣਾਂ ਨੂੰ ਰਾਜਨੀਤਿਕ ਪਾਰਟੀਆਂ ਦੇ ਆਗੂ ਸੈਮੀਫਾਈਨਲ ਵਜੋਂ ਲੈ ਰਹੇ ਹਨ ਅਤੇ ਵੋਟਰਾਂ ਨੂੰ ਆਪੋ ਆਪਣੇ ਵੱਲ ਆਕਰਸ਼ਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ | ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਵੱਲੋਂ ਪਿਛਲੇ ਦੋ ਦਿਨਾਂ ਤੋਂ ਨੰਗਲ 'ਚ ਪੋਲ ਖੋਲ੍ਹ ਯਾਤਰਾ ਸ਼ੁਰੂ ਕਰ ਕੇ 'ਆਪ' ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਪੂਰੀ ਤਰ੍ਹਾਂ ਭੰਡਿਆ ਜਾ ਰਿਹਾ ਹੈ | ਦੱਸਣਯੋਗ ਹੈ ਕਿ ਇਸ ਯਾਤਰਾ ਤੋਂ ਭਾਜਪਾ ਨਾਲ ਸੰਬੰਧਿਤ ਅਨੇਕਾਂ ਕੱਦਾਵਰ ਆਗੂਆਂ ਤੇ ਉਨ੍ਹਾਂ ਦੇ ਸਾਥੀਆਂ ਨੇ ਲਗਾਤਾਰ ਦੂਰੀ ਬਣਾਈ ਹੋਈ ਹੈ | ਡਾ. ਸ਼ਰਮਾ ਤਾਂ ਪਹਿਲਾਂ ਸਵਦੇਸ਼ੀ ਮੇਲੇ ਰਾਹੀਂ ਵੀ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਵੱਡੇ ਸਿਆਸੀ ਆਗੂਆਂ ਨਾਲ ਆਪਣੀ ਨੇੜਤਾ ਦਰਸਾ ਚੁੱਕੇ ਹਨ | ਦੂਜੇ ਪਾਸੇ ਮਜ਼ਬੂਤ ਵਿਰੋਧੀ ਧਿਰ ਕਾਂਗਰਸ ਦੀ ਜੇਕਰ ਗੱਲ ਕਰੀਏ ਤਾਂ ਸਾਬਕਾ ਸਪੀਕਰ ਪੰਜਾਬ ਰਾਣਾ ਕੇ.ਪੀ. ਸਿੰਘ ਵੱਲੋਂ ਸਾਥੀਆਂ ਸਮੇਤ ਨੰਗਲ ਸ਼ਹਿਰ 'ਚ ਬਾਹਰੀ ਲੋਕਾਂ ਦੀਆਂ ਵੋਟਾਂ ਬਣਾਉਣ ਦਾ ਮੁੱਦਾ ਚੁੱਕ ਕੇ ਐੱਸ. ਡੀ. ਐਮ. ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ | ਸਿਆਸੀ ਤਾਣੇ-ਬਾਣੇ ਦੇ ਮਾਹਿਰ ਤੇ ਆਪਣੀਆਂ ਪ੍ਰਭਾਵਸ਼ਾਲੀ ਤਕਰੀਰਾਂ ਨਾਲ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਰਹੇ ਹਨ ਤੇ ਹਰ ਧਾਰਮਿਕ, ਸਮਾਜਿਕ ਤੇ ਖ਼ੁਸ਼ੀ ਗ਼ਮੀ ਦੇ ਪੋ੍ਰਗਰਾਮਾਂ ਵਿਚ ਲਗਾਤਾਰ ਸ਼ਿਰਕਤ ਕਰ ਕੇ ਲੋਕਾਂ ਨਾਲ ਰਾਬਤਾ ਬਣਾ ਰਹੇ ਹਨ | ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਪਿਛਲੇ ਸਮੇਂ ਤੋਂ ਲਗਾਤਾਰ ਸਰਗਰਮ ਨਜ਼ਰ ਆ ਰਹੇ ਹਨ | ਰਾਜਨੀਤਿਕ ਬਦਲਾਅ ਲਈ ਨੌਜਵਾਨੀ ਨਾਲ ਰਾਬਤਾ ਕਾਇਮ ਕਰਨਾ ਜ਼ਰੂਰੀ ਹੁੰਦਾ ਹੈ ਤੇ ਸਮੇਂ ਦੀ ਨਜ਼ਾਕਤ ਨੂੰ ਭਾਂਪਦਿਆਂ ਸ. ਬੈਂਸ ਨੇ ਕਿ੍ਕੇਟ ਦੀ ਸਿਆਸੀ ਗੁਗਲੀ ਛੱਡ ਕੇ ਨੌਜਵਾਨਾਂ ਤੱਕ ਆਪਣੀ ਗੱਲ ਤੇ ਉਨ੍ਹਾਂ ਦੀ ਸੁਣਨ ਦਾ ਸਿਆਸੀ ਦਾਅ ਜ਼ਰੂਰ ਖੇਡਿਆ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨੌਜਵਾਨ ਸਿਆਸੀ ਤੌਰ 'ਤੇ ਵੀ ਉਨ੍ਹਾਂ ਨਾਲ ਜੁੜੇਗਾ ਜਾਂ ਫਿਰ ਖੇਡਾਂ ਤੱਕ ਹੀ ਸੀਮਤ ਹੈ | ਖੈਰ, ਸਿਆਸੀ ਲੋਕ ਸਰਗਰਮੀਆਂ ਲਗਾਤਾਰ ਚੋਣ ਵਾਲੇ ਦਿਨ ਤੱਕ ਕਰਦੇ ਹੀ ਰਹਿਣਗੇ ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਕੌਣ ਕਿੰਨਾ ਸਫਲ ਹੋਵੇਗਾ ਜਾਂ ਨਹੀਂ ਪਰ ਕੜਕਦੀ ਧੁੱਪ 'ਚ ਰਾਜਨੀਤਿਕ ਹਸਤੀਆਂ ਆਮ ਲੋਕਾਂ ਤੱਕ ਜ਼ਰੂਰ ਪਹੁੰਚ ਅਪਣਾ ਰਹੀਆ ਹਨ | ਉਕਤ ਪ੍ਰਮੁੱਖ ਸਿਆਸੀ ਧਿਰਾਂ ਦੇ ਪ੍ਰੋਗਰਾਮਾਂ ਨੂੰ ਲੈ ਕੇ ਸਿਆਸੀ ਚਰਚਾ ਸੱਥਾਂ ਵਿਚ ਹੋ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਨੇ 6 ਪਿੰਡਾਂ ਨੂੰ ਵੰਡੀਆਂ 60 ਲੱਖ ਦੀਆਂ ਗ੍ਰਾਂਟਾਂ <br/> ਅਗਲੀ ਖ਼ਬਰ ਵਿਧਾਨ ਸਭਾ ਸੈਸ਼ਨ ਬੁਲਾ ਕੇ ਸੂਬੇ ਦੇ ਵਿੱਤੀ ਸਾਧਨਾਂ ਦੀ ਕੀਤੀ ਜਾ ਰਹੀ ਹੈ ਦੁਰਵਰਤੋਂ-ਡਾ. ਚੀਮਾ <br/>
Ad Position 24
No active advertisement