05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਢੇਲਾਬੜ 'ਚ ਜੰਗਲੀ ਤੇਂਦੂਏ ਦੇ ਹਮਲੇ ਮਗਰੋਂ ਦੋ ਪਾਲਤੂ ਕੁੱਤਿਆਂ 'ਚੋਂ ਇੱਕ ਦੀ ਮੌਤ, ਵਸਨੀਕਾਂ 'ਚ ਦਹਿਸ਼ਤ ਦਾ ਮਾਹੌਲ <br/>

Ad Position 21
No active advertisement
ਅਜੀਤ ਡੈਸਕ 02-05-2026
ਭਰਤਗੜ੍ਹ, 1 ਮਈ (ਜਸਬੀਰ ਸਿੰਘ ਬਾਵਾ)-ਜ਼ਿਲ੍ਹਾ ਰੂਪਨਗਰ ਦੀ ਹੱਦ 'ਤੇ ਵਸੇ ਪਿੰਡ ਢੇਲਾਬੜ ਦੀ ਆਬਾਦੀ 'ਤੇ ਜੰਗਲੀ ਰਕਬੇ ਨੇੜੇ ਅੱਜ ਸਵੇਰੇ ਜੰਗਲੀ ਤੇਂਦੂਏ ਦੇ ਹਮਲੇ ਮਗਰੋਂ ਦੋ ਪਾਲਤੂ ਕੁੱਤਿਆਂ 'ਚੋਂ ਇੱਕ ਦੀ ਮੌਤ ਹੋਣ ਕਰਕੇ ਪਿੰਡ ਦੇ ਵਸਨੀਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ | ਸਰਪੰਚ ਰਜਨੀ ਦੇਵੀ, ਹਰਦੀਪ ਸਿੰਘ ਢੇਲਾਬੜ ਆਦਿ ਨੇ ਉਕਤ ਹਮਲੇ ਦੀ ਇਤਲਾਹ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ | ਸਬੰਧਿਤ ਟੀਮ ਨੇ ਜਦੋਂ ਤੇਂਦੂਏ ਦੀਆਂ ਪੈੜਾਂ ਦੀ ਜਾਂਚ ਕੀਤੀ ਤਾਂ ਉਦੋਂ ਤੱਕ ਉਹ ਢੇਲਾਬੜ ਦੀ ਅਬਾਦੀ ਨੇੜੇ ਜੰਗਲ 'ਚ ਮਾਰੇ ਕੁੱਤੇ ਦੇ ਕੋਲ ਹੀ ਬੈਠਾ ਹੋਇਆ ਸੀ, ਵਸਨੀਕਾਂ ਤੇ ਮੁਲਾਜ਼ਮਾਂ ਨੂੰ ਦੇਖਣ ਮਗਰੋਂ ਤੇਂਦੂਆ ਜੰਗਲ ਵੱਲ ਫ਼ਰਾਰ ਹੋ ਗਿਆ | ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਬਲਾਕ ਅਧਿਕਾਰੀਆਂ ਸਮੇਤ ਹੋਰਨਾਂ ਮੁਲਾਜ਼ਮਾਂ ਨੇ ਪਿੰਡ ਵਾਸੀਆਂ ਨੂੰ ਹਦਾਇਤ ਕੀਤੀ ਕਿ ਉਹ ਰਾਤ ਨੂੰ ਇਕੱਲੇ ਬਾਹਰ ਨਾ ਨਿਕਲਣ, ਘਰੋਂ ਬਾਹਰ ਰੌਸ਼ਨੀ ਦਾ ਪ੍ਰਬੰਧ ਕਰਨ | ਮੁਲਾਜ਼ਮਾਂ ਨੇ ਦੱਸਿਆ ਕਿ ਉਕਤ ਹਮਲੇ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਹੈ, ਇਸ ਤੇਂਦੂਏ ਨੂੰ ਕਾਬੂ ਕਰਨ ਲਈ ਜਲਦੀ ਪਿੰਜਰਾ ਲਗਾ ਰਹੇ ਹਾਂ, ਜਦੋਂ ਤੱਕ ਸਫਲਤਾ ਲਈ ਮਿਲਦੀ, ਕਿਸੇ ਹੋਰ ਨੁਕਸਾਨ ਦੇ ਬਚਾਅ ਲਈ ਸੰਬੰਧਤ ਮੁਲਾਜ਼ਮ ਮੌਜੂਦ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਨਰਸਿੰਗ ਵਿਦਿਆਰਥਣਾਂ ਵਲੋਂ ਇਕ ਰੋਜ਼ਾ ਆਫਤ ਪ੍ਰਬੰਧਨ ਕੈਂਪ <br/> ਅਗਲੀ ਖ਼ਬਰ ਸ਼ਤਾਬਦੀ ਸਮਾਗਮਾਂ ਦੌਰਾਨ ਵੱਖ-ਵੱਖ ਸੰਪ੍ਰਦਾਵਾਂ ਨੇ ਸੰਗਤਾਂ ਲਈ ਲਗਾਏ ਲੰਗਰ
Ad Position 24
No active advertisement